ਹਰਿਆਣਾ ਵਿਚ ਸੋਨੀਪਤ ਦੇ ਰਾਈ ਥਾਣਾ ਅਧੀਨ ਪੈਂਦੇ ਪਿੰਡ ਰਸੋਈ ਵਿੱਚ ਰਹਿਣ ਵਾਲੀ ਇੱਕ ਵਿਦਿਆਰਥਣ ਨੇ ਘੱਟ ਨੰਬਰ ਆਉਣ ਤੋਂ ਬਾਅਦ ਘਰ ਵਿੱਚ ਫਾ-ਹਾ ਲਾ ਕੇ ਖੁ-ਦ-ਕੁ-ਸ਼ੀ ਕਰ ਲਈ ਹੈ। ਕਾਮਰਸ ਸਟਰੀਮ ਦੀ ਵਿਦਿਆਰਥਣ ਸਾਨੀਆ ਦਾ ਸੀਬੀਐਸਈ ਦਾ ਨਤੀਜਾ ਆਇਆ। ਜਿਸ ਨੇ 12ਵੀਂ ਦੀ ਪ੍ਰੀਖਿਆ ਵਿੱਚ 45% ਅੰਕ ਪ੍ਰਾਪਤ ਕੀਤੇ। ਘੱਟ ਨੰਬਰ ਆਉਣ ਕਾਰਨ ਵਿਦਿਆਰਥਣ ਨੇ ਫਾ-ਹਾ ਲਾ ਆਪਣੀ ਜਿੰਦਗੀ ਸਮਾਪਤ ਕਰ ਲਈ।
ਵਿਦਿਆਰਥਣ ਦੇ ਪਿਤਾ ਨੇ ਦੋਸ਼ ਲਗਾਇਆ ਹੈ ਕਿ ਸਕੂਲ ਵਿਚ ਅਧਿਆਪਕ ਨਾ ਹੋਣ ਕਾਰਨ ਉਨ੍ਹਾਂ ਦੀ ਬੇਟੀ ਪੜ੍ਹ ਨਹੀਂ ਸਕੀ ਅਤੇ ਬੇਟੀ ਉਤੇ ਪੜ੍ਹਾਈ ਦਾ ਦਬਾਅ ਸੀ, ਜਿਸ ਕਾਰਨ ਅੱਜ ਉਸ ਦਾ ਨਤੀਜਾ ਖਰਾਬ ਆਇਆ, ਜਿਸ ਕਾਰਨ ਉਸ ਨੇ ਨਿਰਾਸ਼ ਹੋ ਕੇ ਖੁ-ਦ-ਕੁ-ਸ਼ੀ ਕਰ ਲਈ ਹੈ। ਫਿਲਹਾਲ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਪ੍ਰਾਪਤ ਜਾਣਕਾਰੀ ਦੇ ਅਨੁਸਾਰ ਪਿੰਡ ਰਸੋਈ ਦੀ ਵਿਦਿਆਰਥਣ ਸਾਨੀਆ ਪਿੰਡ ਬੱਡ ਮਲਿਕ ਦੇ ਸਰਕਾਰੀ ਮਾਡਲ ਸੰਸਕ੍ਰਿਤੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਪੜ੍ਹਦੀ ਸੀ ਅਤੇ ਪਿਛਲੇ ਦਿਨੀਂ ਸਕੂਲ ਵਿੱਚ ਅਧਿਆਪਕਾਂ ਦੀ ਘਾਟ ਅਤੇ ਵਿਦਿਆਰਥੀਆਂ ਦੀ ਵੱਡੀ ਗਿਣਤੀ ਹੋਣ ਦੇ ਕਾਰਨ ਪੜ੍ਹਾਈ ਖਰਾਬ ਹੋ ਰਹੀ ਸੀ। ਉਹ ਲਗਾਤਾਰ ਡਿਪ੍ਰੈਸ਼ਨ ਲੈ ਰਹੀ ਸੀ ਅਤੇ ਸਾਨੀਆ 12ਵੀਂ ਜਮਾਤ ਵਿੱਚ ਕਾਮਰਸ ਸਟਰੀਮ ਵਿੱਚ ਪੜ੍ਹ ਰਹੀ ਸੀ।
ਜਦੋਂ ਉਸ ਦਾ 12ਵੀਂ ਦਾ CBSE ਦਾ ਨਤੀਜਾ ਆਇਆ, ਜਿਸ ਵਿੱਚ 45% ਅੰਕ ਆਏ ਅਤੇ ਘੱਟ ਅੰਕ ਆਉਣ ਕਾਰਨ ਉਸ ਨੇ ਆਪਣੇ ਘਰ ਵਿਚ ਛੱਤ ਤੇ ਜਾ ਕੇ ਫਾ-ਹਾ ਲਾ ਆਪਣੀ ਜਿੰਦਗੀ ਸਮਾਪਤ ਕਰ ਲਈ। ਉਕਤ ਪੀੜਤ ਬੱਚੀ ਦੇ ਪਿਤਾ ਨੇ ਦੋਸ਼ ਲਾਇਆ ਹੈ ਕਿ ਸਕੂਲ ਵਿੱਚ ਵਿਦਿਆਰਥੀਆਂ ਦੀ ਗਿਣਤੀ ਬਹੁਤ ਜ਼ਿਆਦਾ ਹੈ ਅਤੇ ਇਥੇ ਸਵੇਰ ਅਤੇ ਸ਼ਾਮ ਨੂੰ ਦੋ ਸੈਸ਼ਨਾਂ ਵਿੱਚ ਪੜ੍ਹਾਇਆ ਜਾਂਦਾ ਹੈ ਅਤੇ ਅਧਿਆਪਕਾਂ ਦੀ ਗਿਣਤੀ ਵੀ ਬਹੁਤ ਘੱਟ ਹੈ, ਜਿਸ ਕਾਰਨ ਬੱਚਿਆਂ ਦੀ ਪੜ੍ਹਾਈ ਸਹੀ ਤਰੀਕੇ ਨਾਲ ਨਹੀਂ ਹੋ ਰਹੀ ਸੀ।
ਉਨ੍ਹਾਂ ਨੇ ਦੱਸਿਆ ਕਿ ਬੋਰਡ ਦੇ ਇਮਤਿਹਾਨ ਦੇਣ ਵਾਲੇ ਬੱਚਿਆਂ ਉਤੇ ਪੜ੍ਹਾਈ ਦਾ ਕਾਫੀ ਤਣਾਅ ਸੀ ਅਤੇ ਉਸ ਦੀ ਬੇਟੀ ਵੀ ਚੰਗੀ ਤਰ੍ਹਾਂ ਨਾਲ ਪੜ੍ਹਾਈ ਨਹੀਂ ਕਰ ਸਕੀ, ਜਿਸ ਕਾਰਨ ਉਸ ਦਾ ਨਤੀਜਾ ਖਰਾਬ ਹੋ ਗਿਆ ਅਤੇ ਇਸ ਕਾਰਨ ਅੱਜ ਉਸ ਨੇ ਵੱਡਾ ਕਦਮ ਚੁੱਕ ਲਿਆ। ਇਸ ਸਬੰਧੀ ਪੁਲਿਸ ਨੇ ਦੇਹ ਨੂੰ ਕਬਜ਼ੇ ਵਿਚ ਲੈ ਕੇ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ ਅਤੇ ਪੁਲਿਸ ਪੀੜਤ ਪਰਿਵਾਰ ਦੇ ਬਿਆਨਾਂ ਦੇ ਆਧਾਰ ਉਤੇ ਹੀ ਕਾਰਵਾਈ ਕਰੇਗੀ। ਫਿਲਹਾਲ ਪੋਸਟ ਮਾਰਟਮ ਦੀ ਕਾਰਵਾਈ ਭਲਕੇ ਕੀਤੀ ਜਾਵੇਗੀ, ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।