ਉੱਤਰ ਪ੍ਰਦੇਸ਼ (UP) ਦੇ ਕਾਨਪੁਰ ਵਿਚ 12ਵੀਂ ਜਮਾਤ ਵਿਚੋਂ ਘੱਟ ਨੰਬਰ ਆਉਣ ਉਤੇ ਵਿਦਿਆਰਥਣ ਨੇ ਖੁ-ਦ-ਕੁ-ਸ਼ੀ ਕਰ ਲਈ ਹੈ। ਇਸ ਵਿਦਿਆਰਥਣ ਨੂੰ 73% ਨੰਬਰ ਮਿਲੇ ਸਨ। ਇਸ ਤੋਂ ਉਹ ਬਹੁਤ ਨਿਰਾਸ਼ ਸੀ। ਜਦੋਂ ਪਰਿਵਾਰ ਵਾਲਿਆਂ ਨੇ ਸਮਝਾਇਆ ਤਾਂ ਉਸ ਨੇ ਆਪਣੀ ਮਾਂ ਨੂੰ ਕਿਹਾ- ਕਿ ਹੁਣ ਮੈਂ ਆਈਆਈਟੀ ਵਿੱਚ ਦਾਖ਼ਲਾ ਨਹੀਂ ਲੈ ਸਕਾਂਗੀ। ਇਸ ਤੋਂ ਬਾਅਦ ਵਿਦਿਆਰਥਣ ਆਪਣੇ ਕਮਰੇ ਵਿਚ ਚਲੀ ਗਈ।
ਜਦੋਂ ਕਾਫੀ ਦੇਰ ਤੱਕ ਉਹ ਆਪਣੇ ਕਮਰੇ ਵਿਚੋਂ ਬਾਹਰ ਨਹੀਂ ਆਈ ਤਾਂ ਛੋਟੀ ਭੈਣ ਉਸ ਨੂੰ ਬੁਲਾਉਣ ਲਈ ਗਈ। ਲੜਕੀ ਦੀ ਦੇਹ ਕਮਰੇ ਵਿਚ ਲਟਕਦੀ ਮਿਲੀ। ਪਰਿਵਾਰ ਵਾਲੇ ਉਸ ਨੂੰ ਹਸਪਤਾਲ ਲੈ ਗਏ। ਪਰ ਡਾਕਟਰਾਂ ਨੇ ਮੁੱਢਲੀ ਜਾਂਚ ਤੋਂ ਬਾਅਦ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਇਹ ਮਾਮਲਾ ਬਰਾੜਾ-2 ਦਾ ਹੈ।
ਕੇਡੀਏ ਵਿੱਚ ਬਾਬੂ ਹੈ ਪਿਤਾ
ਬਰਾੜ -2 ਦੇ ਰਹਿਣ ਵਾਲੇ ਨੀਰਜ ਦੀਕਸ਼ਿਤ ਕੇਡੀਏ ਵਿਚ ਬਾਬੂ ਹਨ। ਉਸ ਦੀ ਧੀ ਮਾਹੀ ਦੀਕਸ਼ਿਤ ਉਮਰ 17 ਸਾਲ ਮਦਰ ਟੈਰੇਸਾ ਸਕੂਲ ਵਿੱਚ 12ਵੀਂ ਜਮਾਤ ਦੀ ਵਿਦਿਆਰਥਣ ਸੀ। ਸ਼ੁੱਕਰਵਾਰ ਨੂੰ ਜਦੋਂ CBSE ਬੋਰਡ ਦਾ ਨਤੀਜਾ ਆਇਆ ਤਾਂ ਉਸ ਨੂੰ 73 ਫੀਸਦੀ ਅੰਕ ਮਿਲੇ।
ਇਸ ਗੱਲ ਤੋਂ ਉਹ ਬਹੁਤ ਉਦਾਸ ਸੀ। ਉਹ ਲਗਾਤਾਰ ਰੋ ਰਹੀ ਸੀ। ਪਿਤਾ ਨੀਰਜ ਦੇ ਦੱਸਣ ਮੁਤਾਬਕ ਬੇਟੀ ਵਾਰ-ਵਾਰ ਇਹੋ ਕਹਿ ਰਹੀ ਸੀ ਕਿ ਉਹ 2 ਸਾਲ ਤੋਂ IIT ਫਾਊਂਡੇਸ਼ਨ ਬੈਚ ਦੀ ਤਿਆਰੀ ਕਰ ਰਹੀ ਸੀ, ਪਰ ਹੁਣ ਉਸ ਨੂੰ ਦਾਖਲਾ ਨਹੀਂ ਮਿਲ ਸਕੇਗਾ। ਮੇਰੇ ਦੋ ਸਾਲ ਬਰਬਾਦ ਹੋ ਗਏ। ਹੁਣ ਮੈਂ ਕੀ ਕਰਾਂਗੀ।
ਕਮਰੇ ਵਿੱਚ ਜਾ ਕੇ ਫਾ-ਹਾ ਲਾ ਲਿਆ
ਮਾਂ ਦੇ ਕਾਫੀ ਦੇਰ ਤੱਕ ਸਮਝਾਉਣ ਤੋਂ ਬਾਅਦ ਉਹ ਉਦਾਸ ਬੈਠੀ ਰਹੀ। ਫਿਰ ਕੁਝ ਸਮਾਂ ਇਕੱਲੇ ਰਹਿਣ ਲਈ ਕਹਿ ਕੇ ਉਪਰ ਕਮਰੇ ਵਿਚ ਚਲੀ ਗਈ। ਕਾਫੀ ਦੇਰ ਤੱਕ ਬਾਹਰ ਨਾ ਆਉਣ ਉਤੇ ਛੋਟੀ ਭੈਣ ਨੀਤੀ ਨੇ ਜਾ ਕੇ ਦੇਖਿਆ ਤਾਂ ਮਾਹੀ ਦੀ ਦੇਹ ਫਾਹੇ ਨਾਲ ਲਟਕ ਰਹੀ ਸੀ।
ਨੀਤੀ ਨੇ ਪਰਿਵਾਰਕ ਮੈਂਬਰਾਂ ਨੂੰ ਇਸ ਘਟਨਾ ਦੀ ਜਾਣਕਾਰੀ ਦਿੱਤੀ। ਇਸ ਤੋਂ ਬਾਅਦ ਘਰ ਵਿਚ ਹਫੜਾ-ਦਫੜੀ ਦਾ ਮਹੌਲ ਹੋ ਗਿਆ।ਪਰਿਵਾਰ ਵਾਲੇ ਉਸ ਨੂੰ ਹਸਪਤਾਲ ਲੈ ਕੇ ਪਹੁੰਚੇ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਸੂਚਨਾ ਮਿਲਣ ਉਤੇ ਥਾਣਾ ਬਰਾੜਾ ਦੀ ਪੁਲਿਸ ਮੌਕੇ ਉਤੇ ਪਹੁੰਚ ਗਈ। ਲੜਕੀ ਦੇ ਪਿਤਾ ਨੇ ਦੇਹ ਦਾ ਪੋਸਟ ਮਾਰਟਮ ਕਰਵਾਉਣ ਤੋਂ ਇਨਕਾਰ ਕਰ ਦਿੱਤਾ।