ਗੁਜਰਾਤ ਦੇ ਭਾਵਨਗਰ ਸ਼ਹਿਰ ਦੇ ਸਿਦਸਰ ਦਾ ਰਹਿਣ ਵਾਲਾ ਅਤੇ ਗੁਜਰਾਤ ਵਿੱਚ ਡੀਐਸਪੀ ਦੇ ਅਹੁਦੇ ਵਜੋਂ ਕੰਮ ਕਰ ਰਹੇ ਰਮੇਸ਼ ਦਾਨਖੜਾ ਦਾ ਪੁੱਤਰ ਆਯੂਸ਼ ਦਾਨਖੜਾ ਉਮਰ 17 ਸਾਲ ਪਿਛਲੇ ਸਾਢੇ ਚਾਰ ਸਾਲਾਂ ਤੋਂ ਪੜ੍ਹਾਈ ਲਈ ਕੈਨੇਡਾ ਦੇ ਟਰਾਂਟੋ ਦੀ ਯਾਰਕ ਯੂਨੀਵਰਸਿਟੀ ਗਿਆ ਹੋਇਆ ਸੀ। ਉਹ 5 ਮਈ ਤੋਂ ਲਾਪਤਾ ਸੀ, ਜਿਸ ਦੀ ਦੇਹ ਹੁਣ ਕੈਨੇਡਾ ਵਿਚ ਮਿਲੀ ਹੈ। ਹੁਣ ਆਯੂਸ਼ ਦਾਨਖੜਾ ਦੀ ਮ੍ਰਿਤਕ ਦੇਹ ਨੂੰ ਕੈਨੇਡਾ ਤੋਂ ਭਾਰਤ ਲਿਆਉਣ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਆਯੂਸ਼ ਦਾ ਅੰਤਿਮ ਸੰਸਕਾਰ ਭਾਵਨਗਰ ਵਿਚ ਹੋਵੇਗਾ।
ਪੁੱਤਰ ਦੇ ਲਾਪਤਾ ਹੋਣ ਦੀ ਸੂਚਨਾ ਮਿਲੀ ਸੀ
ਰਮੇਸ਼ ਦਾਨਖੜਾ ਦੇ ਦੋ ਬੇਟੇ ਹਨ। ਜਿਨ੍ਹਾਂ ਵਿੱਚੋਂ ਇੱਕ ਛੋਟਾ ਬੇਟਾ ਇਸ ਸਮੇਂ ਗਾਂਧੀਨਗਰ ਵਿੱਚ ਪੜ੍ਹਾਈ ਕਰ ਰਿਹਾ ਹੈ। ਦੂਜਾ ਲੜਕਾ ਆਯੂਸ਼ ਦਾਨਖੜਾ ਪਿਛਲੇ ਸਾਢੇ ਚਾਰ ਸਾਲਾਂ ਤੋਂ ਕੈਨੇਡਾ ਵਿੱਚ ਪੜ੍ਹਾਈ ਕਰ ਰਿਹਾ ਸੀ। ਆਯੂਸ਼ ਦੇ ਪਿਤਾ ਡੀਐਸਪੀ ਰਮੇਸ਼ਭਾਈ ਦਾਨਖੜਾ ਨੂੰ ਆਯੂਸ਼ ਦੇ ਦੋਸਤਾਂ ਵੱਲੋਂ ਦੱਸਿਆ ਗਿਆ ਸੀ ਕਿ ਉਹ 5 ਮਈ ਤੋਂ ਲਾਪਤਾ ਚੱਲ ਰਿਹਾ ਹੈ।
ਗੁੰਮਸ਼ੁਦਗੀ ਦਾ ਪਰਚਾ ਦਰਜ ਕਰਾਉਣ ਲਈ ਕਿਹਾ
ਆਯੂਸ਼ ਦੇ ਲਾਪਤਾ ਹੋਣ ਦੀ ਸੂਚਨਾ ਮਿਲਣ ਤੋਂ ਬਾਅਦ ਆਯੂਸ਼ ਦੇ ਪਿਤਾ ਨੇ ਕੈਨੇਡਾ ਵਿੱਚ ਉਸ ਦੇ ਦੋਸਤਾਂ ਨੂੰ ਕੈਨੇਡਾ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਉਣ ਲਈ ਕਿਹਾ ਸੀ। ਕੈਨੇਡੀਅਨ ਪੁਲਿਸ ਨੂੰ ਸ਼ਨੀਵਾਰ ਨੂੰ ਇੱਕ ਦੇਹ ਮਿਲੀ, ਜਿਸ ਦੀ ਪਹਿਚਾਣ ਆਯੂਸ਼ ਦੇ ਰੂਪ ਵਜੋਂ ਹੋਈ ਹੈ। ਆਯੂਸ਼ ਦੀ ਮੌ-ਤ ਦੀ ਸੂਚਨਾ ਮਿਲਣ ਤੋਂ ਬਾਅਦ ਦਾਨਖੜਾ ਪਰਿਵਾਰ ਵਿਚ ਮਾਤਮ ਦੀ ਲਹਿਰ ਛਾ ਗਈ ਹੈ।
ਕੈਨੇਡੀਅਨ ਪੁਲਿਸ ਕਰ ਰਹੀ ਹੈ ਜਾਂਂਚ
ਆਯੂਸ਼ ਦਾਨਖੜਾ 5 ਤਰੀਕ ਨੂੰ ਕੈਨੇਡਾ ਕਾਲਜ ਦੇ ਲਈ ਰਵਾਨਾ ਹੋਇਆ ਸੀ। ਜਦੋਂ ਉਹ ਡੇਢ ਦਿਨ ਤੱਕ ਘਰ ਨਹੀਂ ਪਰਤਿਆ ਤਾਂ ਉਸ ਦੇ ਦੋਸਤਾਂ ਨੇ ਉਸ ਦੇ ਭਾਰਤ ਵਿਚ ਰਹਿੰਦੇ ਪਿਤਾ ਨੂੰ ਇਸ ਬਾਰੇ ਸੂਚਨਾ ਦਿੱਤੀ। ਪਿਤਾ ਦੇ ਕਹਿਣ ਉਤੇ ਆਯੂਸ਼ ਦੇ ਦੋਸਤਾਂ ਵਲੋਂ ਕੈਨੇਡੀਅਨ ਪੁਲਿਸ ਨੂੰ ਇਸ ਮਾਮਲੇ ਦੀ ਸੂਚਨਾ ਦਿੱਤੀ ਗਈ। ਦੇਹ ਬਰਾਮਦ ਹੋਣ ਤੋਂ ਬਾਅਦ ਕੈਨੇਡੀਅਨ ਪੁਲਿਸ ਹਰ ਸੰਭਵ ਐਂਗਲ ਤੋਂ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲਿਸ ਵਲੋਂ CCTV ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ।