ਮੈਡੀਕਲ ਦੀ ਪੜ੍ਹਾਈ ਕਰਦੀ ਲੜਕੀ ਕਲਾਸ ਵਿਚ ਨਹੀਂ ਗਈ, ਜਦੋਂ ਸਹੇਲੀਆਂ ਨੇ ਆ ਕੇ ਕਮਰਾ ਖੋਲ੍ਹਿਆ ਤਾਂ ਉੱਡੇ ਹੋਸ਼

Punjab

ਪੰਜਾਬ ਸੂਬੇ ਦੇ ਮੁਹਾਲੀ ਡੇਰਾਬਸੀ ਵਿਚ ਸਥਿਤ ਇਕ ਕਾਲਜ ਤੋਂ ਇਕ ਦੁਖ ਭਰਿਆ ਸਮਾਚਾਰ ਸਾਹਮਣੇ ਆਇਆ ਹੈ। ਡੇਰਾਬੱਸੀ ਦੇ ਸੁਖਮਨੀ ਡੈਂਟਲ ਕਾਲਜ ਦੀ ਵਿਦਿਆਰਥਣ ਨੇ ਕਾਲਜ ਦੇ ਹੋਸਟਲ ਦੇ ਕਮਰੇ ਵਿੱਚ ਛੱਤ ਵਾਲੇ ਪੱਖੇ ਨਾਲ ਫਾ-ਹਾ ਲਾ ਕੇ ਆਪਣੇ ਜੀਵਨ ਨੂੰ ਸਮਾਪਤ ਕਰ ਲਿਆ ਹੈ। ਇਸ ਮਾਮਲੇ ਸਬੰਧੀ ਹਾਸਲ ਹੋਈ ਜਾਣਕਾਰੀ ਅਨੁਸਾਰ ਮ੍ਰਿਤਕ ਬੀ. ਡੀ. ਐਸ. ਦੀ ਫਾਈਨਲ ਸਮੈਸਟਰ ਦੀ ਪੜ੍ਹਾਈ ਕਰ ਰਹੀ ਸੀ।

ਆਪਣੀ ਕਲਾਸ ਅਟੈਂਡ ਨਹੀਂ ਕੀਤੀ

ਇਸ ਮ੍ਰਿਤਕ ਲੜਕੀ ਦੀ ਪਹਿਚਾਣ ਸਿਮਰਨ ਪੁੱਤਰੀ ਨਰੇਸ਼ ਵਾਸੀ ਪਿੰਡ ਕਰਾਵਾ, ਤਹਿਸੀਲ ਇਸਰਾਣਾ, ਜ਼ਿਲ੍ਹਾ ਪਾਣੀਪਤ, ਹਰਿਆਣਾ ਦੇ ਰੂਪ ਵਜੋਂ ਹੋਈ ਹੈ। ਉਸ ਦੀ ਦੇਹ ਨੂੰ ਡੇਰਾਬੱਸੀ ਸਿਵਲ ਹਸਪਤਾਲ ਦੀ ਮੋਰਚਰੀ ਵਿੱਚ ਰਖਵਾਇਆ ਗਿਆ ਹੈ। ਪ੍ਰਾਪਤ ਜਾਣਕਾਰੀ ਦੇ ਅਨੁਸਾਰ ਸਿਮਰਨ ਆਪਣੇ ਦੋ ਦੋਸਤਾਂ ਦੇ ਨਾਲ ਕਾਲਜ ਦੇ ਹੋਸਟਲ ਵਿੱਚ ਰਹਿੰਦੀ ਸੀ। ਉਸ ਦੇ ਨਾਲ ਕਮਰੇ ਵਿੱਚ ਰਹਿੰਦੀਆਂ ਦੋਵੇਂ ਵਿਦਿਆਰਥਣਾਂ ਸਵੇਰ ਦੇ ਸਮੇਂ ਕਲਾਸ ਵਿੱਚ ਗਈਆਂ ਪਰ ਸਿਮਰਨ ਨੇ ਆਪਣੀ ਕਲਾਸ ਅਟੈਂਡ ਨਹੀਂ ਕੀਤੀ।

ਪੱਖੇ ਨਾਲ ਲਟਕ ਰਹੀ ਸੀ ਦੇਹ

ਦੁਪਹਿਰ ਨੂੰ ਖਾਣਾ ਖਾਣ ਦੇ ਸਮੇਂ ਜਦੋਂ ਉਸ ਦੀਆਂ ਸਹੇਲੀਆਂ ਨੇ ਆ ਕੇ ਕਮਰੇ ਦਾ ਦਰਵਾਜ਼ਾ ਖੋਲ੍ਹਿਆ ਤਾਂ ਉਨ੍ਹਾਂ ਨੇ ਸਿਮਰਨ ਨੂੰ ਪੱਖੇ ਨਾਲ ਲਟਕ ਰਹੀ ਦੇਖਿਆ। ਉਸ ਦੀ ਦੇਹ ਕੋਲੋਂ ਇਕ ਸੁਸਾ-ਈਡ ਨੋਟ ਵੀ ਪ੍ਰਾਪਤ ਹੋਇਆ ਹੈ। ਇਸ ਸੁਸਾ-ਈਡ ਨੋਟ ਵਿਚ ਲਿਖਿਆ ਹੈ ਕਿ ਉਹ ਪੇਪਰਾਂ ਵਿਚ ਡਿਫਾਲਟਰ ਹੋ ਸਕਦੀ ਹੈ, ਇਸ ਲਈ ਉਹ ਆਪਣੀ ਮੌਤ ਦੇ ਲਈ ਖੁਦ ਹੀ ਜ਼ਿੰਮੇਵਾਰ ਹੈ।

Leave a Reply

Your email address will not be published. Required fields are marked *