ਉੱਤਰ ਪ੍ਰਦੇਸ਼ (UP) ਦੇ ਮੈਨਪੁਰੀ ਵਿਚ 3 ਦਿਨ ਪਹਿਲਾਂ ਵਿਆਹ ਕਰਾਉਣਾ ਵਾਲੇ ਨੌਜਵਾਨ ਦੀ ਕਰੰਟ ਲੱਗਣ ਦੇ ਨਾਲ ਮੌ-ਤ ਹੋ ਗਈ। ਅਜੇ ਲਾੜੀ ਦੇ ਹੱਥਾਂ ਉਤੇ ਲੱਗੀ ਮਹਿੰਦੀ ਵੀ ਫਿੱਕੀ ਨਹੀਂ ਸੀ ਪਈ ਕਿ ਪਤੀ ਦੀ ਮੌ-ਤ ਹੋ ਗਈ। ਇਹ ਖਬਰ ਸੁਣ ਕੇ ਲਾੜੀ ਬੇਹੋਸ਼ ਹੋ ਗਈ। ਘਰ ਵਿੱਚ ਹਾਹਾ-ਕਾਰ ਮਚ ਗਈ। ਰੌਲੇ ਨੂੰ ਸੁਣ ਕੇ ਆਸਪਾਸ ਦੇ ਲੋਕ ਇਕੱਠੇ ਹੋ ਗਏ। ਇਸ ਦੁਖਦ ਮਾਮਲੇ ਦੀ ਸੂਚਨਾ ਮਿਲਦੇ ਹੀ ਲਾੜੀ ਦੇ ਮਾਪੇ ਵੀ ਪਹੁੰਚ ਗਏ। ਵਿਆਹ ਦੀਆਂ ਖੁਸ਼ੀਆਂ ਕੁਝ ਘੰਟਿਆਂ ਵਿਚ ਹੀ ਸੋਗ ਵਿਚ ਬਦਲ ਗਈਆਂ ਅਤੇ ਪਿੰਡ ਵਿਚ ਸੰਨਾਟਾ ਛਾ ਗਿਆ।
ਇਹ ਘਟਨਾ ਕਰਹਾਲ ਥਾਣਾ ਖੇਤਰ ਦੇ ਅਧੀਨ ਪੈਂਦੇ ਮੌਜਾ ਅੰੜਨੀ ਦੇ ਪਿੰਡ ਨਗਲਾ ਕੰਸ਼ ਦੀ ਹੈ। ਇੱਥੋਂ ਦੇ ਸੋਨੂੰ ਉਮਰ 21 ਸਾਲ ਪੁੱਤਰ ਜਨਵੇਦ ਯਾਦਵ ਦਾ ਵਿਆਹ 11 ਮਈ ਨੂੰ ਕਿਸ਼ਨੀ ਥਾਣਾ ਖੇਤਰ ਅਧੀਨ ਪੈਂਦੇ ਪਿੰਡ ਨਗਲਾ ਸਦਾ ਸੌਜ ਦੀ ਰਹਿਣ ਵਾਲੀ ਆਰਤੀ ਦੇ ਨਾਲ ਹੋਇਆ ਸੀ। ਹਰ ਕੋਈ ਉਸ ਦੇ ਵਿਆਹ ਨੂੰ ਲੈ ਕੇ ਖੁਸ਼ ਸੀ ਅਤੇ ਰਿਸ਼ਤੇਦਾਰਾਂ ਵਿੱਚ ਵਿਆਹ ਦੀਆਂ ਰਸਮਾਂ ਨਿਭਾ ਕੇ ਖੁਸ਼ੀ ਮਨਾਈ ਜਾ ਰਹੀ ਸੀ।
ਇਨਵਰਟਰ ਵਿੱਚ ਪਲੱਗ ਲਗਾਉਂਦੇ ਸਮੇਂ ਲੱਗਿਆ ਕਰੰਟ
ਵਿਆਹ ਦੀਆਂ ਰਸਮਾਂ ਤੋਂ ਬਾਅਦ 12 ਮਈ ਨੂੰ ਉਹ ਆਪਣੀ ਨਵੀਂ ਦੁਲਹਨ ਨੂੰ ਵਿਦਾ ਕਰਵਾ ਕੇ ਘਰ ਲੈ ਆਇਆ। ਵਿਆਹ ਸਬੰਧੀ ਰਿਸ਼ਤੇਦਾਰਾਂ ਦੀ ਹਾਜ਼ਰੀ ਵਿੱਚ ਵਿਆਹ ਦੀਆਂ ਰਸਮਾਂ ਦਾ ਪ੍ਰੋਗਰਾਮ ਚੱਲ ਰਿਹਾ ਸੀ। ਤੱਦ ਸੋਨੂੰ ਘਰ ਵਿੱਚ ਰੱਖੇ ਇਨਵਰਟਰ ਦੀ ਤਾਰ ਲਗਾ ਰਿਹਾ ਸੀ। ਇਸ ਦੌਰਾਨ ਉਸ ਨੂੰ ਤੇਜ਼ ਕਰੰਟ ਲੱਗ ਗਿਆ। ਜਿਸ ਕਾਰਨ ਉਹ ਬੇਹੋਸ਼ ਹੋ ਕੇ ਜ਼ਮੀਨ ਉਤੇ ਡਿੱਗ ਗਿਆ।
ਛੇਤੀ-ਛੇਤੀ ਵਿਚ ਪਰਿਵਾਰ ਵਾਲੇ ਉਸ ਨੂੰ ਸੈਫਈ ਮੈਡੀਕਲ ਕਾਲਜ ਲੈ ਗਏ। ਜਿੱਥੇ ਡਾਕਟਰਾਂ ਨੇ ਮੁੱਢਲੀ ਜਾਂਚ ਤੋਂ ਬਾਅਦ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਮੌ-ਤ ਦੀ ਸੂਚਨਾ ਮਿਲਦੇ ਹੀ ਪਰਿਵਾਰ ਵਿਚ ਹਫੜਾ-ਦਫੜੀ ਫੈਲ ਗਈ। ਘਰ ਵਿਚ ਮਨਾਈਆਂ ਜਾ ਰਹੀਆਂ ਖੁਸ਼ੀਆਂ ਮਾਤਮ ਵਿਚ ਤਬਦੀਲ ਹੋ ਗਈਆਂ। ਨਵੀਂ ਵਿਆਹੀ ਦੁਲਹਨ ਤੀਜੇ ਦਿਨ ਹੀ ਵਿਧਵਾ ਹੋ ਗਈ। ਇਸ ਬਾਰੇ ਸੂਚਨਾ ਮਿਲਣ ਤੇ ਪੁਲਿਸ ਨੇ ਪਹੁੰਚ ਕੇ ਦੇਹ ਨੂੰ ਕਬਜ਼ੇ ਵਿਚ ਲੈ ਕੇ ਪੋਸਟ ਮਾਰਟਮ ਲਈ ਭੇਜ ਦਿੱਤਾ ਹੈ। ਪੋਸਟ ਮਾਰਟਮ ਤੋਂ ਬਾਅਦ ਨੌਜਵਾਨ ਦੀ ਦੇਹ ਨੂੰ ਪਿੰਡ ਲਿਆਂਦਾ ਗਿਆ। ਜਿੱਥੇ ਗ਼ਮਗੀਨ ਮਾਹੌਲ ਵਿੱਚ ਨੌਜਵਾਨ ਦਾ ਸਸਕਾਰ ਕਰ ਦਿੱਤਾ ਗਿਆ।