ਇਹ ਦੁਖ ਭਰੀ ਖਬਰ ਪੰਜਾਬ ਦੇ ਜਿਲ੍ਹਾ ਮਾਨਸਾ ਤੋਂ ਪ੍ਰਾਪਤ ਹੋਈ ਹੈ। ਮਾਨਸਾ ਦੇ ਭੀਖੀ ਵਿੱਚ ਵਾਪਰੇ ਇਕ ਸੜਕ ਹਾਦਸੇ ਦੇ ਵਿੱਚ ਪੰਜਾਬ ਪੁਲਿਸ ਦੇ ਇੱਕ ਜਵਾਨ ਦੀ ਮੌ-ਤ ਹੋ ਗਈ ਅਤੇ ਤਿੰਨ ਹੋਰ ਵਿਅਕਤੀ ਜ਼ਖਮੀ ਹੋ ਗਏ ਹਨ। ਜ਼ਖਮੀ ਹੋਏ ਵਿਅਕਤੀਆਂ ਨੂੰ ਇਲਾਜ ਲਈ ਬਾਹਰਲੇ ਹਸਪਤਾਲ ਲਿਜਾਇਆ ਗਿਆ ਹੈ।
ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਭੀਖੀ ਦੇ ਸਹਾਇਕ ਐਸ. ਐਚ. ਓ. ਪਰਮਜੀਤ ਸਿੰਘ ਛੀਨਾ ਨੇ ਦੱਸਿਆ ਕਿ ਪ੍ਰਦੀਪ ਕੌਰ ਪੁੱਤਰੀ ਬਹਾਲ ਸਿੰਘ, ਜਸਪ੍ਰੀਤ ਸਿੰਘ ਪੁੱਤਰ ਨਛੱਤਰ ਸਿੰਬ ਵਾਸੀ ਦਲੇਲ ਸਿੰਘ ਵਾਲਾ ਸਵਿਫਟ ਕਾਰ ਵਿੱਚ ਸਵਾਰ ਹੋ ਕੇ ਆਪਣੇ ਕਿਸੇ ਕੰਮ ਸਬੰਧੀ ਚੰਡੀਗੜ੍ਹ ਨੂੰ ਜਾ ਰਹੇ ਸਨ। ਇਸ ਕਾਰ ਨੂੰ ਰਾਮ ਸਿੰਘ ਪੁੱਤਰ ਮਲਕੀਤ ਸਿੰਘ ਵਾਸੀ ਕਿਸ਼ਨਗੜ੍ਹ ਫਰਮਾਹੀ ਚਲਾ ਰਿਹਾ ਸੀ। ਜਿਸ ਦੀ ਪਿੰਡ ਹਮੀਰਗੜ੍ਹ ਢੈਪਈ ਵੱਲੋਂ ਆ ਰਹੀ ਇਕ ਸਵਿਫਟ ਡਿਜ਼ਾਇਰ ਕਾਰ ਦੇ ਨਾਲ ਟੱਕਰ ਹੋ ਗਈ।
ਦੋਵਾਂ ਵਾਹਨਾਂ ਦੀ ਟੱਕਰ ਇੰਨੀ ਜ਼ਬਰ-ਦਸਤ ਸੀ ਕਿ ਦੋਵੇਂ ਕਾਰਾਂ ਦੇ ਅੱਗੇ ਵਾਲੇ ਹਿੱਸੇ ਬੁਰੀ ਤਰ੍ਹਾਂ ਨਾਲ ਨੁਕਸਾਨੇ ਗਏ। ਇਸ ਸੜਕ ਹਾਦਸੇ ਵਿਚ ਪੰਜਾਬ ਪੁਲਿਸ ਦੇ ਹੌਲਦਾਰ ਰਾਮ ਸਿੰਘ ਦੀ ਘਟਨਾ ਵਾਲੀ ਥਾਂ ਮੌਕੇ ਉਤੇ ਹੀ ਮੌ-ਤ ਹੋ ਗਈ ਅਤੇ ਸਾਹਮਣੇ ਤੋਂ ਆ ਰਹੀ ਕਾਰ ਸਵਾਰ ਪ੍ਰਦੀਪ ਕੌਰ, ਜਸਪ੍ਰੀਤ ਸਿੰਘ ਅਤੇ ਕਾਰ ਡਰਾਈਵਰ ਪ੍ਰਗਟ ਖਾਂ ਪੁੱਤਰ ਦਰਸ਼ਨ ਖਾਨ ਵਾਸੀ ਪਿੰਡ ਬੋੜਾਵਾਲ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਦੇ ਬਾਹਰੀ ਹਸਪਤਾਲ ਲਈ ਰੈਫਰ ਕਰ ਦਿੱਤਾ ਗਿਆ ਹੈ।
ਸਹਾਇਕ ਐਸ. ਐਚ. ਓ. ਪਰਮਜੀਤ ਸਿੰਘ ਨੇ ਦੱਸਿਆ ਕਿ ਭੀਖੀ ਪੁਲਿਸ ਨੇ ਮੌਕੇ ਉਤੇ ਪਹੁੰਚ ਕੇ ਰਾਮ ਸਿੰਘ ਦੀ ਦੇਹ ਨੂੰ ਕਬਜ਼ੇ ਵਿੱਚ ਲੈ ਲਿਆ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਸ ਹਾਦਸੇ ਨਾਲ ਸਬੰਧਤ ਪਰਿਵਾਰਾਂ ਦੇ ਬਿਆਨਾਂ ਲੈਣ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ।