ਪੰਜ ਸਾਲਾ ਲੜਕੀ ਦੀ ਖੇਤ ਵਿੱਚੋਂ ਮਿਲੀ ਸੀ ਦੇਹ, 36 ਘੰਟਿਆਂ ਵਿਚ ਕੇਸ ਦੀ ਗੁੱਥੀ ਸੁਲਝੀ, ਇਹ ਹੈ ਪੂਰਾ ਮਾਮਲਾ

Punjab

ਪੰਜਾਬ ਦੇ ਜਿਲ੍ਹਾ ਲੁਧਿਆਣਾ ਵਿਚ ਦੋ ਦਿਨ ਪਹਿਲਾਂ 5 ਸਾਲ ਦੀ ਬੱ-ਚੀ ਦਾ ਕ-ਤ-ਲ ਕਰਨ ਵਾਲੇ ਦੋਸ਼ੀ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਫੜਿਆ ਗਿਆ ਦੋਸ਼ੀ ਸਰੀਰਕ ਤੌਰ ਤੇ ਹਾਰਮੋਨਲ ਅਸੰਤੁਲਨ ਦਾ ਸ਼ਿਕਾਰ ਹੈ। ਇਸ ਕਾਰਨ ਉਸ ਨੂੰ ਆਲੇ ਦੁਆਲੇ ਦੇ ਲੋਕ ਅਕਸਰ ਛੇੜਦੇ ਰਹਿੰਦੇ ਸਨ। ਇਸ ਗੱਲ ਗੁੱਸਾ ਕੱਢਣ ਲਈ ਦੋਸ਼ੀ ਨੇ ਲੜਕੀ ਨੂੰ ਨਿਸ਼ਾਨਾ ਬਣਾਇਆ ਅਤੇ ਉਸ ਨਾਲ ਛੇੜਛਾੜ ਕਰਨ ਲੱਗਿਆ।

ਗਲੇ ਉਤੇ ਵਾਰ ਹੋਣ ਤੋਂ ਬਾਅਦ ਲੜਕੀ ਨੇ ਤੋੜਿਆ ਦਮ

ਦੋਸ਼ੀ ਵਲੋਂ ਛੇੜਛਾੜ ਕਰਨ ਤੇ ਲੜਕੀ ਨੇ ਰੌਲਾ ਪਾਇਆ ਤਾਂ ਇਸ ਦੌਰਾਨ ਦੋਸ਼ੀ ਨੇ ਲੜਕੀ ਦਾ ਗਲਾ ਦਬਾ ਕੇ ਹੱ-ਤਿ-ਆ ਕਰ ਦਿੱਤੀ ਅਤੇ ਬਾਅਦ ਵਿੱਚ ਉਸ ਦੇ ਗਲੇ ਉਤੇ ਵਾਰ ਕਰ ਦਿੱਤੇ। ਲੜਕੀ ਦੀ ਦੁਖਦ ਮੌ-ਤ ਹੋ ਗਈ। ਇਸ ਤੋਂ ਬਾਅਦ ਦੇਹ ਖੰਨਾ ਦੇ ਪਿੰਡ ਮੰਡਿਆਲਾ ਕਲਾਂ ਵਿਚ ਮੱਕੀ ਦੇ ਖੇਤ ਵਿਚ ਛੁਪਾ ਦਿੱਤੀ। ਦੋਸ਼ੀ ਦੀ ਪਹਿਚਾਣ ਲਾਲ ਬਾਬੂ ਉਰਫ਼ ਲਲੂਆ ਦੇ ਰੂਪ ਵਜੋਂ ਹੋਈ ਹੈ।

ਉਹ ਫਰਾਰ ਹੋਣ ਦੀ ਤਿਆਰੀ ਵਿਚ ਸੀ ਪਰ ਪੁਲਿਸ ਨੇ ਉਸ ਨੂੰ ਸਮੇਂ ਸਿਰ ਕਾਬੂ ਕਰ ਲਿਆ। ਪੁਲਿਸ ਹੁਣ ਇਹ ਵੀ ਪਤਾ ਲਗਾ ਰਹੀ ਹੈ ਕਿ ਦੋਸ਼ੀ ਨੇ ਪਹਿਲਾਂ ਵੀ ਕਿਸੇ ਬੱਚੇ ਨਾਲ ਛੇੜਛਾੜ ਕੀਤੀ ਹੈ ਜਾਂ ਨਹੀਂ। ਪੁਲਿਸ ਨੇ ਇਸ ਮਾਮਲੇ ਵਿੱਚ ਆਸ-ਪਾਸ ਦੇ ਸੀਸੀਟੀਵੀ ਆਦਿ ਦੀ ਵੀ ਜਾਂਚ ਕੀਤੀ, ਜਿਸ ਤੋਂ ਬਾਅਦ ਇਹ ਮਾਮਲਾ ਕਲੀਅਰ ਹੋ ਗਿਆ।

36 ਘੰਟਿਆਂ ਵਿੱਚ ਫੜਿਆ ਗਿਆ ਦੋਸ਼ੀ

ਇਸ ਮਾਮਲੇ ਬਾਰੇ ਆਈ. ਪੀ. ਐਸ. ਪ੍ਰਗਿਆ ਜੈਨ ਨੇ ਦੱਸਿਆ ਕਿ ਪੁਲਿਸ ਨੇ ਇਸ ਮਾਮਲੇ ਦੀ ਜਾਂਚ ਬਹੁਤ ਤਕਨੀਕੀ ਢੰਗ ਨਾਲ ਕੀਤੀ ਹੈ। ਕਈ ਲੋਕਾਂ ਤੋਂ ਪੁੱਛਗਿੱਛ ਕਰਨ ਤੋਂ ਬਾਅਦ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ। ਦੋਸ਼ੀ 10 ਸਾਲਾਂ ਤੋਂ ਪਿੰਡ ਮੰਡਿਆਲਾ ਕਲਾਂ ਵਿੱਚ ਰਹਿ ਰਿਹਾ ਸੀ। ਉਥੇ ਹੀ ਉਹ ਮੋਟਰ ਉਤੇ ਰਹਿਣ ਵਾਲੇ ਮਜ਼ਦੂਰਾਂ ਲਈ ਖਾਣਾ ਬਣਾਉਣ ਆਦਿ ਦਾ ਕੰਮ ਕਰਦਾ ਸੀ। ਇਨ੍ਹਾਂ ਮਜਦੂਰਾਂ ਵਿਚ ਹੀ ਪੀੜਤ ਲੜਕੀ ਦਾ ਪਰਿਵਾਰ ਵੀ ਰਹਿੰਦਾ ਸੀ। 11 ਮਈ ਨੂੰ ਦੋਸ਼ੀ ਨੇ ਲੜਕੀ ਨਾਲ ਛੇੜਛਾੜ ਕੀਤੀ। ਲੜਕੀ ਨੇ ਰੌਲਾ ਪਾਇਆ ਤਾਂ ਦੋਸ਼ੀ ਨੇ ਗੁੱਸੇ ਵਿਚ ਆ ਕੇ ਉਸ ਦਾ ਕ-ਤ-ਲ ਕਰ ਦਿੱਤਾ।

Leave a Reply

Your email address will not be published. Required fields are marked *