ਮੱਧ ਪ੍ਰਦੇਸ਼ ਦੇ ਇੰਦੌਰ ਵਿਚ ਇਕ ਨੌਜਵਾਨ ਨੇ ਆਪਣੇ 7 ਸਾਲ ਦੇ ਪੁੱਤ ਦਾ ਗਲਾ ਘੁੱ-ਟ ਕੇ ਕ-ਤ-ਲ ਕਰ ਦਿੱਤਾ। ਸੋਮਵਾਰ ਸਵੇਰੇ ਦਾਦੀ ਨੇ ਸਭ ਤੋਂ ਪਹਿਲਾਂ ਬੱਚੇ ਨੂੰ ਬੇਹੋਸ਼ੀ ਦੇ ਹਾਲ ਵਿਚ ਦੇਖਿਆ ਅਤੇ ਪਰਿਵਾਰ ਵਾਲਿਆਂ ਨੂੰ ਇਸ ਗੱਲ ਦੀ ਸੂਚਨਾ ਦਿੱਤੀ। ਬੱਚੇ ਦੇ ਤਾਏ ਨੇ ਪੁਲਿਸ ਨੂੰ ਦੱਸਿਆ ਕਿ ਐਤਵਾਰ ਦੀ ਰਾਤ ਬੱਚੇ ਦੇ ਪਿਤਾ ਨੂੰ ਬੱਚੇ ਦੀ ਮਤਰੇਈ ਮਾਂ ਦਾ ਫੋਨ ਆਇਆ ਸੀ। ਉਸ ਨੇ ਧਮਕੀ ਦਿੱਤੀ ਸੀ ਕਿ ਉਹ ਜਾਂ ਤਾਂ ਪਹਿਲੀ ਪਤਨੀ ਦੇ ਪੁੱਤ ਪ੍ਰਤੀਕ ਨਾਲ ਰਹਿ ਲੈ ਜਾਂ ਮੇਰੇ ਨਾਲ। ਇਸ ਘਟਨਾ ਦੇ ਬਾਅਦ ਤੋਂ ਦੋਸ਼ੀ ਪਿਤਾ ਫਰਾਰ ਹੈ। ਉਸ ਦੀ ਪਹਿਲੀ ਪਤਨੀ ਦੀ 4 ਸਾਲ ਪਹਿਲਾਂ ਮੌ-ਤ ਹੋ ਗਈ ਸੀ।
ਦਾਦੀ ਜਦੋਂ ਕਮਰੇ ਵਿੱਚ ਪਹੁੰਚੀ ਤਾਂ ਪੋਤਾ ਬੇਹੋਸ਼ ਮਿਲਿਆ
ਇਹ ਘਟਨਾ ਤੇਜਾਜੀ ਨਗਰ ਥਾਣਾ ਖੇਤਰ ਦੇ ਲਿੰਬੋਦੀ ਦੀ ਹੈ। ਪਰਿਵਾਰ ਵਾਲਿਆਂ ਨੇ ਪੁਲਿਸ ਨੂੰ ਦੱਸਿਆ ਕਿ ਐਤਵਾਰ ਰਾਤ 10 ਵਜੇ 7 ਸਾਲਾ ਪ੍ਰਤੀਕ ਆਪਣੇ ਪਿਤਾ ਸ਼ਸ਼ੀਕਾਂਤ ਕੋਲ ਕਮਰੇ ਵਿਚ ਜਾ ਕੇ ਸੌਂ ਗਿਆ। ਜਦੋਂ ਉਹ ਸਵੇਰੇ ਕਾਫੀ ਦੇਰ ਤੱਕ ਨਾ ਉਠਿਆ ਤਾਂ ਦਾਦੀ ਕਮਰੇ ਵਿੱਚ ਪਹੁੰਚ ਗਈ। ਦਾਦੀ ਨੇ ਸ਼ਸ਼ੀਕਾਂਤ ਨੂੰ ਆਵਾਜ਼ ਦਿੱਤੀ। ਪਰ ਪੁੱਤਰ ਘਰ ਵਿਚ ਨਹੀਂ ਸੀ। ਪਰ ਜਦੋਂ ਦਾਦੀ ਨੇ ਪੋਤੇ ਪ੍ਰਤੀਕ ਨੂੰ ਚੁੱਕਿਆ ਤਾਂ ਉਸ ਨੇ ਵੀ ਕੋਈ ਜਵਾਬ ਨਹੀਂ ਦਿੱਤਾ।
ਉਸ ਦੇ ਸਰੀਰ ਵਿੱਚ ਕੋਈ ਹਿਲਜੁਲ ਨਹੀਂ ਹੋ ਰਹੀ ਸੀ। ਉਸ ਦੀ ਗਰਦਨ ਅਤੇ ਮੂੰਹ ਉਤੇ ਕੁੱਟ-ਮਾਰ ਦੇ ਨਿਸ਼ਾਨ ਵੀ ਮਿਲੇ ਹਨ। ਇਹ ਸਭ ਦੇਖ ਕੇ ਦਾਦੀ ਚੀਕ ਪਈ। ਦਾਦੀ ਦੀ ਆਵਾਜ਼ ਸੁਣ ਕੇ ਪਰਿਵਾਰ ਅਤੇ ਆਸਪਾਸ ਦੇ ਲੋਕ ਇਕੱਠੇ ਹੋ ਗਏ। ਸਾਰੇ ਜਣੇ ਪ੍ਰਤੀਕ ਨੂੰ ਲੈ ਕੇ ਹਸਪਤਾਲ ਪਹੁੰਚ ਗਏ। ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਪੁਲਿਸ ਘਰ ਦੇ ਮੈਂਬਰਾਂ ਤੋਂ ਪੁੱਛ-ਗਿੱਛ ਕਰ ਰਹੀ ਹੈ।
ਦਾਦੀ ਨੇ ਦੱਸਿਆ, ਬੇਟਾ ਬਾਹਰ ਜਾ ਕੇ ਪਤਨੀ ਨਾਲ ਗੱਲ ਕਰ ਰਿਹਾ ਸੀ
ਪ੍ਰਤੀਕ ਦੀ ਦਾਦੀ ਕ੍ਰਿਸ਼ਨਾਬਾਈ ਨੇ ਪੁਲਿਸ ਨੂੰ ਦੱਸਿਆ ਕਿ ਰਾਤ ਨੂੰ ਉਸ ਨੇ ਸ਼ਸ਼ੀਕਾਂਤ ਨੂੰ ਪਤਨੀ ਪਾਇਲ ਨਾਲ ਗੱਲ ਕਰਦੇ ਸੁਣਿਆ ਸੀ। ਉਹ ਆਪਣੀ ਪਤਨੀ ਨਾਲ ਗੱਲਾਂ ਕਰਦਿਆਂ ਘਰ ਦੇ ਬਾਹਰ ਘੁੰਮਣ ਚਲਿਆ ਗਿਆ। ਥੋੜ੍ਹੀ ਦੇਰ ਬਾਅਦ ਵਾਪਸ ਆਇਆ ਅਤੇ ਉਹ ਵੀ ਉਸੇ ਕਮਰੇ ਵਿਚ ਸੌਂਣ ਲਈ ਚਲਿਆ ਗਿਆ। ਕ੍ਰਿਸ਼ਨਾ ਬਾਈ ਨੇ ਕਿਹਾ ਕਿ ਮੈਨੂੰ ਨਹੀਂ ਪਤਾ ਕਿ ਉਹ ਕਿਸ ਬਾਰੇ ਗੱਲ ਕਰ ਰਿਹਾ ਸੀ। ਦੋਵਾਂ ਵਿਚਾਲੇ ਗੱਲਬਾਤ ਹੁੰਦੀ ਰਹਿੰਦੀ ਸੀ ਅਤੇ ਬੇਟਾ ਸ਼ਸ਼ੀਕਾਂਤ ਅਕਸਰ ਬਾਹਰ ਜਾ ਕੇ ਗੱਲਾਂ ਕਰਦਾ ਸੀ।
ਵੱਡੇ ਭਰਾ ਨੇ ਦੱਸਿਆ ਪਤੀ-ਪਤਨੀ ਵਿੱਚ ਸੀ ਝਗੜਾ
ਦੋਸ਼ੀ ਸ਼ਸ਼ੀਕਾਂਤ ਦੇ ਵੱਡੇ ਭਰਾ ਰਾਜੇਸ਼ ਨੇ ਪੁਲਿਸ ਨੂੰ ਦੱਸਿਆ ਕਿ ਸ਼ਸ਼ੀਕਾਂਤ ਇੱਕ ਪ੍ਰਾਈਵੇਟ ਕੰਪਨੀ ਵਿੱਚ ਕਾਰ ਡਰਾਈਵਰ ਹੈ। ਉਸ ਦੀ ਪਤਨੀ ਪਾਇਲ ਦੀ ਦੋ ਮਹੀਨੇ ਪਹਿਲਾਂ ਡਿਲੀਵਰੀ ਹੋਈ ਸੀ। ਉਦੋਂ ਤੋਂ ਉਹ ਆਪਣੇ ਪੇਕੇ ਘਰ ਨਦਨਪੁਰਾ ਵਿੱਚ ਹੈ। ਪਤੀ-ਪਤਨੀ ਵਿਚ ਕਈ ਦਿਨਾਂ ਤੋਂ ਤਕਰਾਰ ਚੱਲ ਰਹੀ ਸੀ। ਪਾਇਲ ਨੂੰ ਪ੍ਰਤੀਕ ਨਾਲ ਸ਼ੁਰੂ ਤੋਂ ਹੀ ਨਰਾਜ਼ਗੀ ਸੀ। ਰਾਤ ਨੂੰ ਪਾਇਲ ਦਾ ਫੋਨ ਆਇਆ ਸੀ ਉਸ ਨੇ ਸ਼ਸ਼ੀਕਾਂਤ ਨੂੰ ਸਹੁਰੇ ਘਰ ਆਉਣ ਤੋਂ ਇਨਕਾਰ ਕਰ ਦਿੱਤਾ ਸੀ।
ਪੁਲਿਸ ਨੇ ਕ-ਤ-ਲ ਦਾ ਮਾਮਲਾ ਕੀਤਾ ਦਰਜ
ਇਸ ਮਾਮਲੇ ਬਾਰੇ ਤੇਜਾਜੀ ਨਗਰ ਪੁਲਿਸ ਨੇ ਦੱਸਿਆ ਕਿ ਸ਼ਸ਼ੀਕਾਂਤ ਘਰੋਂ ਫਰਾਰ ਹੈ। ਘਰ ਦੇ ਮੈਂਬਰਾਂ ਦੇ ਬਿਆਨ ਲਏ ਗਏ ਹਨ। ਇਨ੍ਹਾਂ ਬਿਆਨਾਂ ਦੇ ਆਧਾਰ ਉਤੇ ਕ-ਤ-ਲ ਦਾ ਮਾਮਲਾ ਦਰਜ ਕਰਕੇ ਦੇਹ ਦਾ ਪੋਸਟ ਮਾਰਟਮ ਕਰਵਾਇਆ ਗਿਆ ਹੈ। ਦੋਸ਼ੀ ਪਿਤਾ ਦੀ ਭਾਲ ਕੀਤੀ ਜਾ ਰਹੀ ਹੈ। ਗੁਆਂਢੀਆਂ ਨੇ ਪੁਲਿਸ ਨੂੰ ਜਾਣਕਾਰੀ ਦਿੱਤੀ ਹੈ ਕਿ ਦੋਸ਼ੀ ਸ਼ਸ਼ੀਕਾਂਤ ਨਸ਼ੇ ਦਾ ਆਦੀ ਹੈ। ਉਹ ਇਲਾਕੇ ਵਿੱਚ ਝਗੜਾ ਕਰਦਾ ਰਹਿੰਦਾ ਸੀ ਅਤੇ ਘਰ ਵਿੱਚ ਵੀ ਲੜਾਈ ਝਗੜਾ ਕਰਦਾ ਸੀ।