ਪੁਲਿਸ ਨੇ 7 ਸਾਲਾ ਗੁੰਮ ਲੜਕੀ ਵਾਲਾ ਕੇਸ ਸੁਲਝਾਇਆ, ਮਤਰੇਈ ਮਾਂ ਨਿਕਲੀ ਦੋਸ਼ੀ, ਹੋਇਆ ਇਹ ਖੁਲਾਸਾ

Punjab

ਪੰਜਾਬ ਵਿਚ ਜਿਲ੍ਹਾ ਅੰਮ੍ਰਿਤਸਰ ਦੇ ਘਰਿੰਡਾ ਥਾਣਾ ਅਧੀਨ ਪੈਂਦੇ ਪਿੰਡ ਰਾਮਪੁਰਾ ਦੀ ਰਹਿਣ ਵਾਲੀ 7 ਸਾਲਾ ਬੱ-ਚੀ ਨੂੰ ਸੋਮਵਾਰ ਸ਼ਾਮ ਅਗਵਾ ਕਰਕੇ ਕ-ਤ-ਲ ਕਰ ਦਿੱਤਾ ਗਿਆ। ਇਸ ਘ-ਟਨਾ ਨੂੰ ਉਸ ਦੀ ਮਤਰੇਈ ਮਾਂ ਵਲੋਂ ਹੀ ਅੰਜਾਮ ਦਿੱਤਾ ਗਿਆ ਸੀ। ਉਸ ਨੇ ਲੜਕੀ ਦਾ ਕ-ਤ-ਲ ਕਰਕੇ ਉਸ ਦੀ ਦੇਹ ਨੂੰ ਪਿੰਡ ਦੇ ਛੱਪੜ ਵਿੱਚ ਸੁੱਟ ਦਿੱਤਾ। ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਡੀ. ਐਸ. ਪੀ. ਪਰਵੇਸ਼ ਚੋਪੜਾ ਨੇ ਦੱਸਿਆ ਕਿ ਮੰਗਲਵਾਰ ਦੇਰ ਰਾਤ ਜਦੋਂ ਸੰਦੇਹ ਹੋਣ ਕਾਰਨ ਦੋਸ਼ੀ ਔਰਤ ਜੋਤੀ ਉਰਫ਼ ਮਨੀ ਨੂੰ ਹਿਰਾਸਤ ਵਿੱਚ ਲੈ ਕੇ ਸਖ਼ਤੀ ਨਾਲ ਪੁੱਛ ਗਿੱਛ ਕੀਤੀ ਗਈ ਤਾਂ ਉਸ ਨੇ ਇਹ ਸਾਰਾ ਸੱਚ ਬਿਆਨ ਕਰ ਦਿੱਤਾ।

ਉਸ ਦੀ ਨਿਸ਼ਾਨਦੇਹੀ ਤੇ ਲੜਕੀ ਦੀ ਦੇਹ ਵੀ ਬਰਾਮਦ ਕਰ ਲਈ ਗਈ ਹੈ। ਔਰਤ ਨੇ ਪੁੱਛ ਗਿੱਛ ਦੌਰਾਨ ਦੱਸਿਆ ਕਿ ਅਭਿਰੋਜ਼ ਪ੍ਰੀਤ ਕੌਰ ਉਸ ਦੇ ਅਤੇ ਉਸ ਦੇ ਪਤੀ ਵਿਚਕਾਰ ਅੜਿੱਕਾ ਬਣ ਰਹੀ ਸੀ, ਇਸ ਲਈ ਉਸ ਨੇ ਉਸ ਦਾ ਕ-ਤ-ਲ ਕਰ ਦਿੱਤਾ।

ਤੁਹਾਨੂੰ ਦੱਸ ਦੇਈਏ ਕਿ ਦਰਅਸਲ, ਰਾਮਪੁਰਾ ਪਿੰਡ ਦੇ ਰਹਿਣ ਵਾਲੇ ਮਿਸਤਰੀ ਅਜੀਤ ਸਿੰਘ ਨੇ ਮੰਗਲਵਾਰ ਨੂੰ ਪੁਲਿਸ ਨੂੰ ਦੱਸਿਆ ਸੀ ਕਿ ਉਸ ਦੀਆਂ ਦੋ ਬੇਟੀਆਂ ਹਨ। ਉਸ ਦੀ ਵੱਡੀ ਬੇਟੀ ਅਭਿਰੋਜਪ੍ਰੀਤ ਕੌਰ ਦੂਜੀ ਜਮਾਤ ਵਿੱਚ ਪੜ੍ਹਦੀ ਹੈ। ਸੋਮਵਾਰ ਸ਼ਾਮ ਚਾਰ ਵਜੇ ਉਸ ਦੀ ਪਤਨੀ ਜੋਤੀ ਉਰਫ਼ ਮਨੀ ਨੇ ਬੇਟੀ ਨੂੰ ਤਿਆਰ ਕਰ ਕੇ ਨੇੜੇ ਹੀ ਟਿਊਸ਼ਨ ਪੜ੍ਹਨ ਦੇ ਲਈ ਭੇਜ ਦਿੱਤਾ ਪਰ ਰਾਤ ਤੱਕ ਉਹ ਘਰ ਵਾਪਸ ਨਹੀਂ ਆਈ।

ਜਦੋਂ ਉਨ੍ਹਾਂ ਨੇ ਟਿਊਸ਼ਨ ਸੈਂਟਰ ਜਾ ਕੇ ਪਤਾ ਕੀਤਾ ਤਾਂ ਪਤਾ ਲੱਗਿਆ ਕਿ ਉਸ ਦੀ ਬੇਟੀ ਉਥੇ ਪਹੁੰਚੀ ਹੀ ਨਹੀਂ। ਫਿਰ ਇਸ ਮਾਮਲੇ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਗਈ। ਪਰਿਵਾਰ ਨੇ ਬੇਟੀ ਦੇ ਅਗਵਾ ਹੋਣ ਦਾ ਸ਼ੱ-ਕ ਜਤਾਇਆ ਸੀ। ਡੀ. ਐਸ. ਪੀ. ਪਰਵੇਸ਼ ਚੋਪੜਾ ਦੋਸ਼ੀਆਂ ਨੂੰ ਫੜਨ ਲਈ CCTV ਫੁਟੇਜ ਨੂੰ ਸਕੈਨ ਕਰਦੇ ਰਹੇ। ਪੁਲਿਸ ਨੇ ਅਣਪਛਾਤੇ ਦੋਸ਼ੀਆਂ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ।

ਡੀ. ਐਸ. ਪੀ. ਨੇ ਦੱਸਿਆ ਕਿ ਜਦੋਂ ਬਾਅਦ ਵਿੱਚ ਅਜੀਤ ਦੀ ਪਤਨੀ ਨੂੰ ਹਿਰਾਸਤ ਵਿੱਚ ਲੈ ਕੇ ਪੁੱਛ ਗਿੱਛ ਸ਼ੁਰੂ ਕੀਤੀ ਗਈ ਤਾਂ ਇਸ ਮਾਮਲੇ ਤੋਂ ਸਾਰਾ ਪਰਦਾ ਉਠ ਗਿਆ। ਉਸ ਨੇ ਦੱਸਿਆ ਕਿ ਉਸ ਨੇ ਲੜਕੀ ਨੂੰ ਅਗਵਾ ਕਰਕੇ ਉਸ ਦਾ ਕ-ਤ-ਲ ਕਰਕੇ ਦੇਹ ਨੂੰ ਛੱਪੜ ਵਿੱਚ ਸੁੱਟ ਦਿੱਤਾ। ਦੋਸ਼ੀ ਮਤਰੇਈ ਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।

Leave a Reply

Your email address will not be published. Required fields are marked *