ਲਾਗਲੇ ਪਿੰਡ ਤੋਂ ਘਰ ਪਰਤ ਰਹੇ, ਦੋ ਨੌਜਵਾਨਾਂ ਨਾਲ ਹਾਦਸਾ, ਚੜ੍ਹਦੀ ਉਮਰੇ ਤੁਰ ਗਿਆ ਮਾਪਿਆਂ ਦਾ ਪੁੱਤ

Punjab

ਪੰਜਾਬ ਸੂਬੇ ਦੇ ਤਰਨਤਾਰਨ ਜ਼ਿਲ੍ਹੇ ਅਧੀਨ ਪੈਂਦੇ ਪਿੰਡ ਮਾਣਕ ਦੇ ਨੇੜੇ ਵਾਪਰੇ ਇੱਕ ਦੁਖਦ ਸੜਕ ਹਾਦਸੇ ਵਿੱਚ ਇੱਕ ਨੌਜਵਾਨ ਦੀ ਮੌ-ਤ ਹੋ ਗਈ ਜਦੋਂ ਕਿ ਦੂਜਾ ਨੌਜਵਾਨ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ। ਮ੍ਰਿਤਕ ਦੀ ਪਹਿਚਾਣ ਇੰਦਰਜੀਤ ਸਿੰਘ ਪੁੱਤਰ ਸਰਦੂਲ ਸਿੰਘ ਦੇ ਰੂਪ ਵਜੋਂ ਹੋਈ ਹੈ। ਜਦੋਂ ਕਿ ਇਸ ਹਾਦਸੇ ਵਿਚ ਜ਼ਖਮੀ ਹੋਏ ਨੌਜਵਾਨ ਦੀ ਪਹਿਚਾਣ ਰਾਜਵਿੰਦਰ ਸਿੰਘ ਪੁੱਤਰ ਰਾਜ ਸਿੰਘ ਦੇ ਰੂਪ ਵਜੋਂ ਹੋਈ ਹੈ। ਮ੍ਰਿਤਕ ਨੌਜਵਾਨ ਦੀ ਉਮਰ ਮਹਿਜ਼ 18 ਸਾਲ ਦੀ ਸੀ। ਜ਼ਖਮੀ ਨੌਜਵਾਨ ਦੀ ਹਾਲ ਗੰਭੀਰ ਹੋਣ ਕਾਰਨ ਉਸ ਦਾ ਇਲਾਜ ਅੰਮ੍ਰਿਤਸਰ ਜਿਲ੍ਹੇ ਦੇ ਇੱਕ ਹਸਪਤਾਲ ਵਿੱਚ ਚੱਲ ਰਿਹਾ ਹੈ।

ਇਸ ਮਾਮਲੇ ਬਾਰੇ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਇਹ ਹਾਦਸਾ ਰਾਤ ਨੂੰ ਕਰੀਬ ਪੌਣੇ ਨੌਂ ਵਜੇ ਵਾਪਰਿਆ ਜਦੋਂ ਇਹ ਦੋਵੇਂ ਨੌਜਵਾਨ ਲਾਗਲੇ ਪਿੰਡ ਤੋਂ ਆਪਣੇ ਘਰ ਨੂੰ ਪਰਤ ਰਹੇ ਸਨ। ਉਨ੍ਹਾਂ ਨੇ ਦੱਸਿਆ ਕਿ ਪਿੰਡ ਦੇ ਨੇੜੇ ਤੇਲ ਖਤਮ ਹੋਣ ਦੇ ਕਾਰਨ ਇਕ ਟ੍ਰੈਕਟਰ ਟ੍ਰਾਲੀ ਸੜਕ ਉਤੇ ਖੜ੍ਹੀ ਸੀ। ਹਨੇਰਾ ਹੋਣ ਦੇ ਕਾਰਨ ਉਕਤ ਨੌਜਵਾਨ ਦਾ ਮੋਟਰਸਾਈਕਲ ਸੜਕ ਉਤੇ ਖੜ੍ਹੀ ਇਸ ਟ੍ਰਾਲੀ ਨਾਲ ਟਕਰਾ ਗਿਆ।

ਇਸ ਦਰਦ-ਨਾਕ ਟੱਕਰ ਵਿਚ ਇੰਦਰਜੀਤ ਸਿੰਘ ਦੀ ਘਟਨਾ ਵਾਲੀ ਥਾਂ ਮੌਕੇ ਉਤੇ ਹੀ ਮੌ-ਤ ਹੋ ਗਈ। ਜਦੋਂ ਕਿ ਰਾਜ ਸਿੰਘ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ। ਇਥੇ ਜ਼ਿਕਰਯੋਗ ਹੈ ਕਿ ਪੀੜਤ ਪਰਿਵਾਰ ਵਲੋਂ ਟ੍ਰੈਕਟਰ ਟ੍ਰਾਲੀ ਨੂੰ ਕਬਜ਼ੇ ਵਿਚ ਲੈ ਕੇ ਪੁਲਿਸ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਤੋਂ ਇਨਸਾਫ਼ ਦਿਵਾਉਣ ਦੀ ਮੰਗ ਕੀਤੀ ਗਈ ਹੈ।

Leave a Reply

Your email address will not be published. Required fields are marked *