ਵਿਦੇਸ਼ ਤੋਂ ਭਾਰਤ ਨਾਲ ਸਬੰਧਤ ਦੁਖਦ ਖਬਰ ਪ੍ਰਾਪਤ ਹੋਈ ਹੈ। ਅਮਰੀਕਾ ਦੇ ਟੈਕਸਾਸ ਸੂਬੇ ਤੋਂ ਇਸ ਮਹੀਨੇ ਲਾਪਤਾ ਹੋਈ 25 ਸਾਲਾ ਭਾਰਤੀ ਅਮਰੀਕਾ ਵਿਚ ਰਹਿ ਰਹੀ ਔਰਤ ਦੀ ਦੇਹ ਗੁਆਂਢੀ ਸੂਬੇ ਓਕਲਾਹੋਮਾ ਤੋਂ ਬਰਾ-ਮਦ ਕੀਤੀ ਗਈ ਹੈ। ਇਹ ਔਰਤ ਆਪਣੇ ਦਫਤਰ ਜਾ ਰਹੀ ਸੀ ਪਰ ਇਸੇ ਦੌਰਾਨ ਉਹ ਲਾਪਤਾ ਹੋ ਗਈ ਸੀ। ਲਹਿਰੀ ਪਥੀਵਾੜਾ ਨੂੰ ਆਖਰੀ ਵਾਰ ਮੈਕਕਿਨੀ ਦੇ ਉਪਨਗਰ ਵਿੱਚ ਕਾਲੇ ਰੰਗ ਦੀ ਟੋਇਟਾ ਗੱਡੀ ਚਲਾਉਂਦੇ ਹੋਏ ਦੇਖਿਆ ਗਿਆ ਸੀ। ਉਸ ਦੇ ਲਾਪਤਾ ਹੋਣ ਤੋਂ ਇਕ ਦਿਨ ਬਾਅਦ ਹੀ ਉਸ ਦੀ ਦੇਹ ਟੈਕਸਾਸ ਤੋਂ ਲਗਭਗ 322 ਕਿਲੋਮੀਟਰ ਦੂਰ ਓਕਲਾਹੋਮਾ ਰਾਜ ਵਿੱਚ ਬਰਾਮਦ ਕੀਤੀ ਗਈ।
ਟੈਕਸਾਸ ਵਿੱਚ ਕਮਿਊਨਿਟੀ ਗਰੁੱਪ WOW ਨੇ ਸੋਸ਼ਲ ਮੀਡੀਆ ਉਤੇ ਅਪਡੇਟ ਕੀਤੀ ਜਾਣਕਾਰੀ ਸਾਂਝੀ ਕੀਤੀ। ਫਿਲਹਾਲ 13 ਮਈ ਨੂੰ ਔਰਤ ਦੀ ਦੇਹ ਕਿਨ੍ਹਾਂ ਹਾਲਾਤਾਂ ਵਿਚ ਮਿਲੀ ਸੀ, ਇਸ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ ਹੈ। ਕੋਲਿਨਜ਼ ਕਾਉਂਟੀ ਦੇ ਮੈਕਕਿਨੀ ਦੀ ਵਸਨੀਕ ਔਰਤ ਨੂੰ ਆਖਰੀ ਵਾਰ ਉਪਨਗਰੀ ਡੱਲਾਸ ਦੇ ਐਲ ਡੋਰਾਡੋ ਪਾਰਕਵੇਅ ਅਤੇ ਹਾਰਡਿਨ ਬੁਲੇਵਾਰਡ ਦੇ ਇਲਾਕੇ ਵਿੱਚ ਕਾਲੇ ਰੰਗ ਦੀ ਟੋਇਟਾ ਚਲਾਉਂਦੇ ਹੋਏ ਦੇਖਿਆ ਗਿਆ ਸੀ।
ਜਦੋਂ ਔਰਤ 12 ਮਈ ਨੂੰ ਕੰਮ ਤੋਂ ਵਾਪਸ ਨਹੀਂ ਆਈ ਤਾਂ ਉਸ ਦੇ ਪਰਿਵਾਰ ਨੂੰ ਚਿੰਤਾ ਹੋ ਗਈ। ਪਰਿਵਾਰ ਅਤੇ ਦੋਸਤਾਂ ਨੂੰ ਪਤਾ ਲੱਗਾ ਕਿ ਉਸ ਦੇ ਫੋਨ ਦੀ ਲੋਕੇਸ਼ਨ ਓਕਲਾਹੋਮਾ ਵਿੱਚ ਹੈ। ਇਸ ਤੋਂ ਬਾਅਦ ਪੁਲਿਸ ਨੂੰ ਇਸ ਮਾਮਲੇ ਸਬੰਧੀ ਸੂਚਨਾ ਦਿੱਤੀ ਗਈ।
ਪਾਥੀਵਾੜਾ ਦੇ ਫੇਸਬੁੱਕ ਪੇਜ ਉਤੇ ਦਿੱਤੀ ਜਾਣਕਾਰੀ ਦੇ ਮੁਤਾਬਕ ਉਹ ਓਵਰਲੈਂਡ ਪਾਰਕ ਰੀਜਨਲ ਮੈਡੀਕਲ ਸੈਂਟਰ ਵਿਚ ਕੰਮ ਕਰਦੀ ਸੀ ਅਤੇ ਯੂਨੀਵਰਸਿਟੀ ਆਫ ਕੰਸਾਸ ਤੋਂ ਉਸ ਨੇ ਗ੍ਰੈਜੂਏਸ਼ਨ ਕੀਤੀ ਸੀ। ਔਰਤ ਦੀ ਮੌ-ਤ ਨਾਲ ਪਰਿਵਾਰਕ ਮੈਂਬਰ ਅਤੇ ਦੋਸਤ ਗਹਿਰੇ ਸਦਮੇ ਵਿਚ ਹਨ। ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।