ਸਕੂਲ ਤੋਂ ਪੁੱਤ ਨੂੰ ਘਰ ਲਿਆ ਰਹੇ, ਪਿਤਾ ਨਾਲ ਹਾਦਸਾ, ਬੇਟੇ ਨੇ ਤੋੜਿਆ ਦਮ, ਇਹ ਰਹੇ ਹਾਦਸੇ ਦੇ ਕਾਰਨ

Punjab

ਪੰਜਾਬ ਦੇ ਜਿਲ੍ਹਾ ਮੁਕਤਸਰ ਵਿੱਚ ਮਿੱਟੀ ਨਾਲ ਭਰੀ ਹੋਈ ਟਰਾਲੀ ਦੇ ਹੇਠ ਆਉਣ ਕਾਰਨ ਇੱਕ ਸਕੂਲੀ ਵਿਦਿਆਰਥੀ ਦੀ ਮੌ-ਤ ਹੋ ਗਈ, ਜਦੋਂ ਕਿ ਉਸ ਦਾ ਪਿਤਾ ਅਤੇ ਇੱਕ ਦੋਸਤ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ। ਦੋਵੇਂ ਜ਼ਖ਼ਮੀਆਂ ਨੂੰ ਮਲੋਟ ਦੇ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਾਇਆ ਗਿਆ। ਹਾਲ ਗੰਭੀਰ ਹੋਣ ਕਾਰਨ ਦੋਵਾਂ ਨੂੰ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਬਠਿੰਡਾ ਰੈਫਰ ਕਰ ਦਿੱਤਾ ਗਿਆ ਹੈ।

ਇਸ ਹਾਦਸੇ ਤੋਂ ਬਾਅਦ ਟ੍ਰੈਕਟਰ ਡਰਾਈਵਰ ਮੌਕੇ ਤੋਂ ਫ਼ਰਾਰ ਹੋ ਗਿਆ। ਮੁਕਤਸਰ ਜ਼ਿਲ੍ਹੇ ਦੇ ਮਲੋਟ ਨਜਦੀਕੀ ਪਿੰਡ ਦਾਨੇਵਾਲਾ ਦਾ ਰਹਿਣ ਵਾਲਾ ਰਾਜੇਸ਼ ਕੁਮਾਰ ਉਰਫ਼ ਲਵਲੀ ਬੁੱਧਵਾਰ ਦੁਪਹਿਰ ਨੂੰ ਛੁੱਟੀ ਹੋਣ ਤੇ ਆਪਣੇ ਬੇਟੇ ਅਰਸ਼ ਨੂੰ ਲਿਆਉਣ ਲਈ ਸਕੂਲ ਪਹੁੰਚਿਆ ਸੀ। ਅਰਸ਼ ਦਾਨੇਵਾਲਾ ਪਿੰਡ ਦੇ ਸਰਕਾਰੀ ਹਾਈ ਸਕੂਲ ਵਿੱਚ 7ਵੀਂ ਜਮਾਤ ਦਾ ਵਿਦਿਆਰਥੀ ਸੀ। ਅਰਸ਼ ਦੇ ਨਾਲ ਇਸੇ ਸਕੂਲ ਵਿੱਚ ਛੇਵੀਂ ਜਮਾਤ ਵਿੱਚ ਪੜ੍ਹਦਾ ਧਨੰਜੈ ਵੀ ਉਸ ਦੇ ਨਾਲ ਮੋਟਰਸਾਈਕਲ ਤੇ ਬੈਠ ਗਿਆ। 11 ਸਾਲਾ ਧਨੰਜੈ ਦਾ ਪਿਤਾ ਕੇਵਲ ਕੁਮਾਰ ਪਿੰਡ ਦਾਨੇਵਾਲਾ ਵਿੱਚ ਰਹਿੰਦਾ ਹੈ।

ਟ੍ਰੈਕਟਰ ਟ੍ਰਾਲੀ ਹੇਠ ਫਸਿਆ ਮੋਟਰਸਾਈਕਲ

ਮੋਟਰਸਾਇਕਲ ਤੇ ਸਵਾਰ ਰਾਜੇਸ਼ ਜਦੋਂ ਦੋਵੇਂ ਬੱਚਿਆਂ ਨੂੰ ਲੈ ਕੇ ਘਰ ਵੱਲ ਜਾ ਰਿਹਾ ਸੀ ਤਾਂ ਪਿੰਡ ਦਾਨੇਵਾਲਾ ਦੇ ਸਤਨਾਮ ਚੌਕ ਕੋਲ ਮਿੱਟੀ ਲੈ ਕੇ ਜਾ ਰਹੇ ਇੱਕ ਟ੍ਰੈਕਟਰ ਟ੍ਰਾਲੀ ਨੇ ਉਸ ਨੂੰ ਟੱਕਰ ਮਾਰ ਦਿੱਤੀ। ਇਹ ਹਾਦਸਾ ਇੰਨਾ ਜਬਰ-ਦਸਤ ਸੀ ਕਿ ਰਾਜੇਸ਼ ਦਾ ਮੋਟਰਸਾਈਕਲ ਟ੍ਰੈਕਟਰ ਟ੍ਰਾਲੀ ਦੇ ਹੇਠਾਂ ਫਸ ਗਿਆ। ਇਸ ਹਾਦਸੇ ਵਿਚ ਮੋਟਰਸਾਈਕਲ ਚਲਾ ਰਹੇ ਰਾਜੇਸ਼ ਦੇ ਨਾਲ ਅਰਸ਼ ਅਤੇ ਧਨੰਜੈ ਵੀ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਏ।

ਦੋਵੇਂ ਜ਼ਖਮੀ ਕੀਤੇ ਗਏ ਬਠਿੰਡਾ ਰੈਫਰ

ਇਸ ਹਾਦਸੇ ਤੋਂ ਬਾਅਦ ਮੌਕੇ ਉਤੇ ਇਕੱਠੇ ਹੋਏ ਲੋਕਾਂ ਨੇ ਤੁਰੰਤ ਤਿੰਨਾਂ ਜ਼ਖਮੀਆਂ ਨੂੰ ਟਰਾਲੀ ਹੇਠੋਂ ਕੱਢਿਆ ਅਤੇ 108 ਐਂਬੂਲੈਂਸ ਦੀ ਮਦਦ ਨਾਲ ਮਲੋਟ ਸਿਵਲ ਹਸਪਤਾਲ ਵਿਖੇ ਪਹੁੰਚਦੇ ਕਰਿਆ। ਇਥੇ ਹਸਪਤਾਲ ਦੇ ਡਾਕਟਰਾਂ ਨੇ ਮੁੱਢਲੀ ਜਾਂਚ ਕਰਨ ਤੋਂ ਬਾਅਦ ਅਰਸ਼ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਗੰਭੀਰ ਜ਼ਖ਼ਮੀ ਹੋਣ ਦੇ ਕਾਰਨ ਅਰਸ਼ ਦੇ ਦੋਸਤ ਧਨੰਜੈ ਅਤੇ ਪਿਤਾ ਰਾਜੇਸ਼ ਨੂੰ ਬਠਿੰਡਾ ਲਈ ਰੈਫ਼ਰ ਕਰ ਦਿੱਤਾ ਗਿਆ।

ਇਸ ਹਾਦਸੇ ਤੋਂ ਬਾਅਦ ਟ੍ਰੈਕਟਰ ਡਰਾਈਵਰ ਮੌਕੇ ਤੋਂ ਫ਼ਰਾਰ ਹੋ ਗਿਆ। ਪੁਲਿਸ ਨੇ ਟ੍ਰੈਕਟਰ ਟ੍ਰਾਲੀ ਨੂੰ ਆਪਣੇ ਕਬਜੇ ਵਿੱਚ ਲੈ ਲਿਆ ਅਤੇ ਅਰਸ਼ ਦੇ ਪਰਿਵਾਰ ਦੇ ਬਿਆਨਾਂ ਦੇ ਆਧਾਰ ਉਤੇ ਟ੍ਰੈਕਟਰ ਟ੍ਰਾਲੀ ਡਰਾਈਵਰ ਖਿਲਾਫ ਕੇਸ ਦਰਜ ਕਰ ਲਿਆ ਹੈ।

Leave a Reply

Your email address will not be published. Required fields are marked *