ਪੰਜਾਬ ਵਿਚ ਜਿਲ੍ਹਾ ਫਿਰੋਜ਼ਪੁਰ ਦੇ ਪਿੰਡ ਆਂਸਲ ਨੇੜੇ ਇਕ ਨੌਜਵਾਨ ਦੀ ਦੇਹ ਭੇਦ-ਭਰੇ ਹਾਲ ਵਿਚ ਮਿਲੀ ਹੈ ਅਤੇ ਜਾਂਚ ਕਰਨ ਉਤੇ ਪਤਾ ਲੱਗਾ ਕਿ ਇਹ ਦੇਹ ਸੰਨੀ ਉਮਰ 22 ਸਾਲ ਪੁੱਤਰ ਸੁੱਖਾ ਸਿੰਘ ਵਾਸੀ ਪਿੰਡ ਸਾਵਣ ਵਾਲੇ ਝੁੱਗੇ ਦੀ ਹੈ। ਇਸ ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਨੌਜਵਾਨ ਦੀ ਮਾਤਾ ਛਿੰਦਰਪਾਲ ਕੌਰ ਅਤੇ ਪਿਤਾ ਸੁੱਖਾ ਸਿੰਘ ਨੇ ਦੱਸਿਆ ਕਿ ਉਹ ਅਤੇ ਉਸ ਦਾ ਲੜਕਾ ਅਤੇ ਉਸ ਦੀ ਪਤਨੀ ਦਵਾਈ ਲੈਣ ਲਈ ਫਿਰੋਜ਼ਪੁਰ ਸ਼ਹਿਰ ਆਏ ਹੋਏ ਸਨ। ਉਥੋਂ ਅਚਾਨਕ ਹੀ ਸੰਨੀ ਕਿਸੇ ਕੰਮ ਲਈ ਚਲਾ ਗਿਆ।
ਕਾਫੀ ਦੇਰ ਉਡੀਕ ਕਰਨ ਤੋਂ ਬਾਅਦ ਉਸ ਦੇ ਵਾਪਸ ਨਾ ਆਉਣ ਉਤੇ ਸੰਨੀ ਦੀ ਭਾਲ ਕਰਨ ਦੀ ਕੋਸ਼ਿਸ਼ ਕੀਤੀ। ਜਦੋਂ ਉਹ ਨਾ ਮਿਲਿਆ ਤਾਂ ਉਨ੍ਹਾਂ ਨੇ ਪੁਲਿਸ ਥਾਣਾ ਸਦਰ ਫ਼ਿਰੋਜ਼ਪੁਰ ਨੂੰ ਇਸ ਬਾਰੇ ਸੂਚਿਤ ਕੀਤਾ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਪੁਲਿਸ ਕਰਮੀਆਂ ਤੋਂ ਪਤਾ ਲੱਗਾ ਕਿ ਪੁਲਿਸ ਨੂੰ ਇਕ ਨੌਜਵਾਨ ਦੀ ਦੇਹ ਲਵਾਰਿਸ ਮਿਲੀ ਹੈ। ਜਿਸ ਦੇ ਮੂੰਹ ਉਤੇ ਨਿਸ਼ਾਨ ਸਨ ਅਤੇ ਮੂੰਹ ਵਿਚੋਂ ਬਲੱਡ ਨਿਕਲ ਰਿਹਾ ਸੀ ਤਾਂ ਪਰਿਵਾਰ ਵਾਲਿਆਂ ਨੇ ਜਾ ਕੇ ਦੇਖਿਆ ਤਾਂ ਦੇਹ ਉਨ੍ਹਾਂ ਦੇ ਲੜਕੇ ਸੰਨੀ ਦੀ ਸੀ।
ਸੰਨੀ ਦੇ ਪਿਤਾ ਅਤੇ ਮਾਤਾ ਨੇ ਦੱਸਿਆ ਕਿ ਕਰੀਬ 7 ਮਹੀਨੇ ਪਹਿਲਾਂ ਸੰਨੀ ਦਾ ਹਰਮਨ ਕੌਰ ਨਾਲ ਪ੍ਰੇਮ ਵਿਆਹ ਹੋਇਆ ਸੀ ਅਤੇ ਲੜਕੀ ਦੇ ਪਰਿਵਾਰ ਵਾਲਿਆਂ ਵੱਲੋਂ ਉਸ ਨੂੰ ਜਾਨੋਂ ਮਾ-ਰ-ਨ ਦੀਆਂ ਧਮ-ਕੀਆਂ ਦਿੱਤੀਆਂ ਜਾ ਰਹੀਆਂ ਸਨ। ਉਨ੍ਹਾਂ ਨੂੰ ਪੂਰਾ ਸ਼ੱ-ਕ ਹੈ ਕਿ ਸੰਨੀ ਦਾ ਕ-ਤ-ਲ ਉਸ ਦੇ ਸਹੁਰੇ ਪਰਿਵਾਰ ਵੱਲੋਂ ਕੀਤਾ ਗਿਆ ਹੈ। ਸੰਨੀ ਤਿੰਨ ਭੈਣਾਂ ਦਾ ਇਕ-ਲੌਤਾ ਭਰਾ ਸੀ। ਉਨ੍ਹਾਂ ਨੇ ਮੰਗ ਕੀਤੀ ਹੈ ਕਿ ਇਸ ਘਟਨਾ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇ ਅਤੇ ਉਨ੍ਹਾਂ ਨੂੰ ਇਨਸਾਫ਼ ਦਿਵਾਇਆ ਜਾਵੇ।
ਇਸ ਘ-ਟ-ਨਾ ਸਬੰਧੀ ਜਦੋਂ ਥਾਣਾ ਸਦਰ ਫ਼ਿਰੋਜ਼ਪੁਰ ਦੇ ਐਸ. ਐਚ. ਓ. ਇੰਸਪੈਕਟਰ ਰਵੀ ਕੁਮਾਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਪੁਲਿਸ ਨੂੰ ਇੱਕ ਨੌਜਵਾਨ ਦੀ ਲਾਵਾਰਿਸ ਹਾਲ ਵਿਚ ਦੇਹ ਮਿਲੀ ਸੀ, ਜਿਸ ਨੂੰ ਪੋਸਟ ਮਾਰਟਮ ਲਈ ਭੇਜ ਦਿੱਤਾ ਗਿਆ ਹੈ ਅਤੇ ਰਿਪੋਰਟ ਆਉਣ ਉਤੇ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਮੌ-ਤ ਕਿਨ੍ਹਾਂ ਹਾਲਾਂ ਵਿੱਚ ਹੋਈ ਹੈ, ਇਸ ਦੀ ਪੁਸ਼ਟੀ ਪੋਸਟ ਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਹੋਵੇਗੀ ਅਤੇ ਜੇਕਰ ਸੰਨੀ ਦਾ ਕ-ਤ-ਲ ਹੋਇਆ ਹੈ ਤਾਂ ਉਸ ਦੇ ਦੋਸ਼ੀ ਛੇਤੀ ਹੀ ਸਲਾਖਾਂ ਦੇ ਪਿੱਛੇ ਹੋਣਗੇ।