ਪੰਜਾਬ ਦੇ ਮੁਕਤਸਰ ਜ਼ਿਲ੍ਹੇ ਤੋਂ ਦੁਖ ਭਰਿਆ ਸਮਾਚਾਰ ਪ੍ਰਾਪਤ ਹੋਇਆ ਹੈ। ਇਥੋਂ ਦੇ ਪਿੰਡ ਖੋਖਰ ਵਿਚ ਨੌਜਵਾਨ ਕਬੱਡੀ ਖਿਡਾਰੀ ਹਰਭਜਨ ਸਿੰਘ (ਭਜਨਾ) ਉਮਰ 36 ਸਾਲ ਦੀ ਨ-ਸ਼ੇ ਕਾਰਨ ਮੌ-ਤ ਹੋ ਗਈ ਹੈ। ਮ੍ਰਿਤਕ ਨੌਜਵਾਨ ਹਰਭਜਨ ਸਿੰਘ ਉਰਫ ਭਜਨਾ ਆਪਣੇ ਮਾਤਾ ਪਿਤਾ ਦਾ ਇਕ-ਲੌਤਾ ਪੁੱਤ ਸੀ ਅਤੇ ਉਹ ਵਿਆਹਿਆ ਹੋਇਆ ਸੀ। ਉਸ ਦੇ 2 ਬੱਚੇ ਵੀ ਸਨ।
ਮੂੰਹ ਵਿੱਚੋਂ ਆ ਰਹੀ ਸੀ ਝੱਗ
ਇਸ ਮਾਮਲੇ ਬਾਰੇ ਪਰਿਵਾਰਕ ਮੈਂਬਰਾਂ ਦੇ ਦੱਸਣ ਅਨੁਸਾਰ ਹਰਭਜਨ ਚਿੱ-ਟੇ ਦਾ ਆਦੀ ਸੀ ਅਤੇ ਇਸ ਨਾਮੁਰਾਦ ਨ-ਸ਼ੇ ਨੇ ਉਸ ਦੀ ਜਾਨ ਲੈ ਲਈ। ਇਕ-ਲੌਤੇ ਪੁੱਤਰ ਦੀ ਮੌ-ਤ ਤੋਂ ਬਾਅਦ ਪਰਿਵਾਰ ਦਾ ਸਦਮੇ ਵਿਚ ਬੁਰਾ ਹਾਲ ਹੈ। ਪਰਿਵਾਰਕ ਮੈਬਰਾਂ ਨੇ ਦੱਸਿਆ ਕਿ ਉਹ ਪਿੰਡ ਤੋਂ ਆਪਣੇ ਘਰੋਂ ਦੋਸਤਾਂ ਨਾਲ ਬਾਹਰ ਗਿਆ ਸੀ ਅਤੇ ਬਾਅਦ ਵਿੱਚ ਫੋਨ ਆਇਆ ਕਿ ਹਰਭਜਨ ਸਿੰਘ ਕੋਟਕਪੂਰਾ ਵਿੱਚ ਡਿੱਗਿਆ ਪਿਆ ਹੈ। ਉਸ ਦੇ ਮੂੰਹ ਵਿਚੋਂ ਝੱਗ ਆ ਰਹੀ ਸੀ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਮੁਤਾਬਕ ਜਦੋਂ ਉਹ ਮੌਕੇ ਉਤੇ ਪਹੁੰਚੇ ਤਾਂ ਉਸ ਦੀ ਮੌ-ਤ ਹੋ ਚੁੱਕੀ ਸੀ।
ਕੱਚਾ ਕਰਮਚਾਰੀ ਸੀ ਹਰਭਜਨ ਸਿੰਘ
ਉਸ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਪਿੰਡ ਵਿੱਚ ਇਹ ਨ-ਸ਼ਾ ਸ਼ਰੇਆਮ ਵਿਕਦਾ ਹੈ। ਤੁਹਾਨੂੰ ਦੱਸ ਦੇਈਏ ਕਿ ਖਿਡਾਰੀ ਹਰਭਜਨ ਸਿੰਘ (ਭਜਨਾ) ਕੱਚਾ ਕਰਮਚਾਰੀ ਸੀ। ਉਸ ਦਾ 9 ਸਾਲ ਦਾ ਪੁੱਤਰ ਅਤੇ 8 ਸਾਲ ਦੀ ਧੀ ਨੂੰ ਹੈ। ਨੌਜਵਾਨ ਦੀ ਮੌ-ਤ ਹੋ ਜਾਣ ਕਾਰਨ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਹੈ। ਜਦੋਂ ਕਿ ਮਾਪਿਆਂ ਦਾ ਕਹਿਣਾ ਹੈ ਕਿ ਸਾਡੇ ਬੁਢਾਪੇ ਦਾ ਇੱਕੋ ਇੱਕ ਸਹਾਰਾ ਸੀ ਉਹ ਵੀ ਮੁੱਕ ਗਿਆ ਹੈ। ਹੁਣ ਪਰਿਵਾਰ ਕਿਵੇਂ ਚੱਲੇਗਾ? ਅਤੇ ਉਸ ਦੇ ਬੱਚਿਆਂ ਦੀ ਦੇਖਭਾਲ ਕੌਣ ਕਰੇਗਾ?