ਦੇਰ ਰਾਤ ਨੂੰ ਨਹਿਰ ਤੇ ਗਏ, ਪਤੀ ਅਤੇ ਪਤਨੀ, ਕੁਝ ਦਿਨਾਂ ਦੇ ਜੁਆਕ ਨੂੰ ਪੁਲ ਤੇ ਰੱਖ, ਕਰ ਲਿਆ ਇਹ ਦੁਖਦ ਕੰਮ

Punjab

ਬਿਹਾਰ ਵਿਚ ਮੋਤੀਹਾਰੀ ਪੂਰਬੀ ਚੰਪਾਰਨ ਜ਼ਿਲ੍ਹੇ ਦੇ ਚਿਰਈਆ ਥਾਣਾ ਏਰੀਏ ਵਿੱਚ ਇੱਕ ਜੋੜੇ ਨੇ ਨਹਿਰ ਵਿੱਚ ਛਾ-ਲ ਲਾ ਦਿੱਤੀ। ਦੋਵਾਂ ਨੇ 7 ਦਿਨਾਂ ਦੇ ਨਵੇਂ ਜੰਮੇ ਬੱ-ਚੇ ਨੂੰ ਸਿਕਰਾਣਾ ਨਦੀ ਉਪਰ ਬਣੇ ਪੁਲ ਤੇ ਇਕੱਲਾ ਛੱਡ ਕੇ ਨਦੀ ਵਿਚ ਛਾਲ ਮਾ-ਰ ਦਿੱਤੀ। ਪਤਨੀ ਦੀ ਦੇਹ ਬਰਾਮਦ ਕਰ ਲਈ ਗਈ ਹੈ ਜਦੋਂ ਕਿ ਪਤੀ ਦੀ ਭਾਲ ਕੀਤੀ ਜਾ ਹੈ। ਇਹ ਘਟਨਾ ਚਿਰਈਆ ਥਾਣਾ ਏਰੀਏ ਦੇ ਲਾਲਬੇਗੀਆ ਸਿਕਰਹਨਾ ਪੁਲ ਦੀ ਹੈ।

ਜੋੜੇ ਨੇ ਪੁਲ ਤੋਂ ਹੇਠਾਂ ਨਦੀ ਵਿਚ ਲਾਈ ਛਾਲ

ਇਸ ਮਾਮਲੇ ਦੀ ਸੂਚਨਾ ਮਿਲਣ ਤੋਂ ਬਾਅਦ ਉਚ ਅਧਿਕਾਰੀ ਅਤੇ ਸਥਾਨਕ ਥਾਣੇ ਦੀ ਪੁਲਿਸ ਮੌਕੇ ਤੇ ਪਹੁੰਚੀ। SDRF ਅਤੇ ਸਥਾਨਕ ਗੋਤਾਖੋਰਾਂ ਦੀ ਮਦਦ ਨਾਲ ਦੋਵਾਂ ਦੀ ਤਲਾਸ਼ ਕੀਤੀ ਜਾ ਰਹੀ ਹੈ। ਇਸ ਘਟਨਾ ਦਾ ਕਾਰਨ ਪਰਿਵਾਰਕ ਕਲੇਸ਼ ਦੱਸਿਆ ਜਾ ਰਿਹਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਚਿਰਈਆ ਥਾਣਾ ਏਰੀਏ ਦੇ ਭੇਡੀਆਹੀ ਵਾਸੀ ਸ਼ਿਵਨੰਦਨ ਜੈਸਵਾਲ ਅਤੇ ਲਾਲਬੇਗੀਆ ਵਾਸੀ ਮੁਸਕਾਨ ਦਾ ਵਿਆਹ ਕਰੀਬ ਡੇਢ ਸਾਲ ਪਹਿਲਾਂ ਹੋਇਆ ਸੀ। ਮੁਸਕਾਨ ਨੇ 7 ਦਿਨ ਪਹਿਲਾਂ ਇਕ ਬੱਚੇ ਨੂੰ ਜਨਮ ਦਿੱਤਾ।

ਦੁੱਧ ਪੀਂਦੇ ਬੱਚੇ ਨੂੰ ਪੁਲ ਉਤੇ ਇਕੱਲਾ ਛੱਡਿਆ

ਬੱਚੇ ਦੇ ਜਨਮ ਤੋਂ ਕੁਝ ਦਿਨ ਪਹਿਲਾਂ ਮੁਸਕਾਨ ਆਪਣੇ ਪੇਕੇ ਘਰ ਆਈ ਸੀ। ਸ਼ਿਵਨੰਦਨ ਜੈਸਵਾਲ ਬੱਚੇ ਦੇ ਛੇਵੇਂ ਦਿਨ ਨੂੰ ਲੈ ਕੇ ਆਪਣੇ ਸਹੁਰੇ ਘਰ ਆਇਆ ਹੋਇਆ ਸੀ। ਸ਼ੁੱਕਰਵਾਰ ਸਵੇਰੇ ਪਰਿਵਾਰ ਵਿਚ ਕਿਸੇ ਗੱਲ ਨੂੰ ਲੈ ਕੇ ਕਲੇਸ਼ ਹੋ ਗਿਆ। ਜਿਸ ਕਾਰਨ ਦੋਵਾਂ ਨੇ ਪੂਰਾ ਦਿਨ ਖਾਣਾ ਨਹੀਂ ਖਾਧਾ ਸੀ। ਬੀਤੀ ਰਾਤ ਕਰੀਬ ਦਸ ਵਜੇ ਦੋਵੇਂ ਪਤੀ ਅਤੇ ਪਤਨੀ ਆਪਣੇ ਬੱ-ਚੇ ਨੂੰ ਲੈ ਕੇ ਘਰੋਂ ਨਿਕਲੇ ਅਤੇ ਨਦੀ ਵੱਲ ਚਲੇ ਗਏ।

ਪਰਿਵਾਰਕ ਕਲੇਸ਼ ਵਿਚ ਖੁ-ਦ-ਕੁ-ਸ਼ੀ ਦੀ ਸ਼ੰਕਾ

ਸ਼ੱਕ ਹੋਣ ਉਤੇ ਮੁਸਕਾਨ ਦੀ ਮਾਂ ਵੀ ਉਨ੍ਹਾਂ ਦੇ ਪਿੱਛੇ ਲੱਗ ਗਈ। ਸ਼ਿਵਨੰਦਨ ਅਤੇ ਮੁਸਕਾਨ ਲਾਲਬੇਗੀਆ ਪੁਲ ਉਤੇ ਪਹੁੰਚ ਗਏ। ਮੁਸਕਾਨ ਦੀ ਮਾਂ ਨੇ ਉਨ੍ਹਾਂ ਦੇ ਇਰਾਦੇ ਨੂੰ ਸਮਝ ਲਿਆ ਅਤੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਜਿਸ ਕਾਰਨ ਦੋਵਾਂ ਦੀ ਮੁਸਕਾਨ ਦੀ ਮਾਂ ਨਾਲ ਤਕਰਾਰ ਅਤੇ ਧੱਕਾ-ਮੁੱਕੀ ਹੋ ਗਈ। ਫਿਰ ਦੋਵਾਂ ਨੇ ਆਪਣੇ ਬੱਚੇ ਨੂੰ ਛੱਡ ਕੇ ਨਦੀ ਵਿੱਚ ਛਾਲ ਲਾ ਦਿੱਤੀ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਪਿੰਡ ਵਾਸੀ ਰਾਤ ਨੂੰ ਹੀ ਨਦੀ ਉਤੇ ਪਹੁੰਚ ਗਏ, ਪਰ ਰਾਤ ਹੋਣ ਕਾਰਨ ਦੋਵਾਂ ਦੀ ਕਾਫੀ ਦੇਰ ਤੱਕ ਭਾਲ ਨਹੀਂ ਹੋ ਸਕੀ।

ਪਤਨੀ ਦੀ ਦੇਹ ਮਿਲੀ, ਪਤੀ ਦੀ ਭਾਲ ਜਾਰੀ

ਪਿੰਡ ਵਾਸੀਆਂ ਨੇ ਇਸ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ। ਪੁਲਿਸ ਮੌਕੇ ਉਤੇ ਪਹੁੰਚੀ, ਪਰ ਰਾਤ ਹੋਣ ਕਾਰਨ ਕੁਝ ਨਹੀਂ ਕਰ ਸਕੀ। ਸ਼ਨੀਵਾਰ ਤੜਕੇ ਤੋਂ ਜਦੋਂ ਦੋਵਾਂ ਦੀ ਭਾਲ ਸ਼ੁਰੂ ਕੀਤੀ ਗਈ ਤਾਂ ਮੁਸਕਾਨ ਦੀ ਦੇਹ ਮਿਲ ਗਈ। ਪਰ ਸ਼ਿਵਾਨੰਦਨ ਜੈਸਵਾਲ ਦੀ ਭਾਲ ਜਾਰੀ ਹੈ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਚਿਰਈਆ ਉਚ ਅਧਿਕਾਰੀ ਸਮੇਤ ਪੁਲਿਸ ਟੀਮ ਮੌਕੇ ਉਤੇ ਪਹੁੰਚ ਗਈ ਹੈ। ਸੀਓ ਨੇ ਐਸ. ਡੀ. ਆਰ. ਐਫ. ਟੀਮ ਨੂੰ ਬੁਲਾਇਆ ਹੈ। ਸਥਾਨਕ ਪਿੰਡ ਵਾਸੀਆਂ ਦੀ ਮਦਦ ਨਾਲ SDRF ਦੀ ਟੀਮ ਸ਼ਿਵਨੰਦਨ ਦੀ ਭਾਲ ਕਰ ਰਹੀ ਹੈ। ਸੀਓ ਚਿਰਈਆ ਨੇ ਦੱਸਿਆ ਕਿ ਇਸ ਘਟਨਾ ਦੀ ਸੂਚਨਾ ਮਿਲਦੇ ਹੀ ਉਹ ਮੌਕੇ ਉਤੇ ਪਹੁੰਚੇ ਹਨ।

Leave a Reply

Your email address will not be published. Required fields are marked *