ਸੇਵਾਮੁਕਤ ASI, ਪਤਨੀ ਅਤੇ ਪੁੱਤ ਦੀ, ਕਿਸੇ ਨੇ ਮੁਕਾ ਦਿੱਤੀ ਜਿੰਦਗੀ, ਘਰੋਂ ਦੁਖਦ ਹਾਲ ਵਿਚ ਮਿਲੀਆਂ ਤਿੰਨਾਂ ਦੀਆਂ ਦੇਹਾ

Punjab

ਪੰਜਾਬ ਵਿਚ ਜਿਲ੍ਹਾ ਲੁਧਿਆਣਾ ਦੇ ਪਿੰਡ ਨੂਰਪੁਰ ਬੇਟ ਵਿੱਚ ਐਤਵਾਰ ਨੂੰ ਪੰਜਾਬ ਪੁਲਿਸ ਦੇ ਸੇਵਾਮੁਕਤ ਏ. ਐਸ. ਆਈ, ਉਸ ਦੀ ਪਤਨੀ ਅਤੇ ਪੁੱਤਰ ਦਾ ਬੇਦ-ਰਦੀ ਨਾਲ ਕ-ਤ-ਲ ਕਰ ਦਿੱਤਾ ਗਿਆ। ਇਸ ਘਟਨਾ ਦਾ ਪਤਾ ਉਸ ਵਕਤ ਲੱਗਿਆ ਜਦੋਂ ਏ. ਐਸ. ਆਈ. ਨੇ ਆਪਣੇ ਰਿਸ਼ਤੇਦਾਰ ਦਾ ਫ਼ੋਨ ਨਹੀਂ ਚੁੱਕਿਆ ਤਾਂ ਉਹ ਸ਼ਾਮ ਨੂੰ ਘਰ ਪਹੁੰਚ ਗਿਆ। ਜਦੋਂ ਘਰ ਦਾ ਤਾਲਾ ਤੋੜਿਆ ਗਿਆ ਤਾਂ ਅੰਦਰ ਤਿੰਨਾਂ ਦੀਆਂ ਦੇਹਾ ਪਈਆਂ ਸਨ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਅਤੇ ਹੋਰ ਪੁਲਿਸ ਅਧਿਕਾਰੀਆਂ ਨੇ ਘਟਨਾ ਵਾਲੀ ਥਾਂ ਮੌਕੇ ਉਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ।

ASI 2019 ਵਿਚ ਹੋਇਆ ਸੀ ਰਿਟਾਇਰ

ਕੁਲਦੀਪ ਸਿੰਘ ਪੰਜਾਬ ਪੁਲਿਸ ਵਿਚ ਏ. ਐਸ. ਆਈ. ਦੀ ਨੌਕਰੀ ਤੋਂ 2019 ਵਿਚ ਸੇਵਾਮੁਕਤ ਹੋਇਆ ਸੀ। ਇਸ ਤੋਂ ਬਾਅਦ ਉਹ ਆਪਣੀ ਪਤਨੀ ਅਤੇ ਪੁੱਤਰ ਨਾਲ ਹੰਬੜਾ ਦੇ ਪਿੰਡ ਨੂਰਪੁਰ ਬੇਟ ਵਿਖੇ ਰਹਿੰਦਾ ਸੀ। ਐਤਵਾਰ ਨੂੰ ਉਸ ਦੇ ਰਿਸ਼ਤੇਦਾਰ ਕੁਲਜੀਤ ਸਿੰਘ ਦੀ ਲੜਕੀ ਨੇ ਕੁਲਦੀਪ ਸਿੰਘ ਦੇ ਘਰ ਫੋਨ ਕੀਤਾ, ਪਰ ਕਿਸੇ ਨੇ ਵੀ ਫੋਨ ਨਹੀਂ ਚੁੱਕਿਆ। ਉਸ ਨੇ ਇਸ ਬਾਰੇ ਆਪਣੇ ਪਿਤਾ ਨੂੰ ਸੂਚਿਤ ਕੀਤਾ ਅਤੇ ਕੁਲਦੀਪ ਸਿੰਘ ਦੇ ਘਰ ਜਾਣ ਦੇ ਲਈ ਕਿਹਾ।

ਰਿਸਤੇਦਾਰ ਨੇ ਸਰਪੰਚ ਨੂੰ ਬੁਲਾ ਕੇ ਘਰ ਦਾ ਗੇਟ ਤੋੜਿਆ

ਸ਼ਾਮ ਨੂੰ ਜਦੋਂ ਕੁਲਜੀਤ ਸਿੰਘ ਉਸ ਦੇ ਘਰ ਪਹੁੰਚਿਆ ਤਾਂ ਮੇਨ ਗੇਟ ਖੁੱਲ੍ਹਾ ਸੀ ਪਰ ਅੰਦਰ ਵਾਲਾ ਗੇਟ ਬੰਦ ਸੀ। ਇਸ ਤੋਂ ਬਾਅਦ ਉਸ ਨੇ ਪਿੰਡ ਦੇ ਸਰਪੰਚ ਨੂੰ ਮੌਕੇ ਉਤੇ ਬੁਲਾਇਆ। ਇਸ ਤੋਂ ਬਾਅਦ ਗੇਟ ਤੋੜ ਦਿੱਤਾ ਗਿਆ। ਘਰ ਦੇ ਅੰਦਰ ਜਾ ਕੇ ਦੇਖਿਆ ਗਿਆ ਤਾਂ ਸਾਰਿਆਂ ਦੇ ਹੋਸ਼ ਉੱਡ ਗਏ। ਕੁਲਦੀਪ ਸਿੰਘ ਉਮਰ 65 ਸਾਲ ਦੀ ਬਲੱਡ ਨਾਲ ਭਿੱਜੀ ਦੇਹ ਵਰਾਂਡੇ ਵਿੱਚ ਪਈ ਸੀ। ਜਦੋਂ ਕਿ ਪਤਨੀ ਪਰਮਜੀਤ ਕੌਰ ਉਮਰ 60 ਸਾਲ ਅਤੇ ਪੁੱਤਰ ਗੁਰਵਿੰਦਰ ਸਿੰਘ ਉਰਫ਼ ਪਾਲੀ ਉਮਰ 30 ਦੀ ਦੇਹ ਕਮਰੇ ਵਿੱਚ ਬੈੱਡ ਉਤੇ ਪਈ ਸੀ। ਅਲਮਾਰੀਆਂ ਦੇ ਦਰਵਾਜ਼ੇ ਖੁੱਲ੍ਹੇ ਸਨ ਅਤੇ ਪੈਸੇ ਹੇਠਾਂ ਡਿੱਗੇ ਹੋਏ ਸਨ।

ਪੁਲਿਸ ਨੇ ਪੋਸਟ ਮਾਰਟਮ ਲਈ ਭੇਜੀਆਂ ਦੇਹਾਂ

ਇਸ ਮਾਮਲੇ ਦੀ ਸੂਚਨਾ ਮਿਲਦੇ ਹੀ ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਸੀਨੀਅਰ ਪੁਲਿਸ ਅਧਿਕਾਰੀਆਂ ਦੇ ਸਮੇਤ ਮੌਕੇ ਉਤੇ ਪਹੁੰਚ ਗਏ। ਦੇਰ ਰਾਤ ਸਾਰੀਆਂ ਜਾਂਚ ਟੀਮਾਂ ਉੱਥੇ ਪਹੁੰਚੀਆਂ। ਪੁਲਿਸ ਨੇ ਤਿੰਨੋਂ ਦੇਹਾ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਪੋਸਟ ਮਾਰਟਮ ਲਈ ਭੇਜ ਦਿੱਤਾ ਹੈ। ਪੁਲਿਸ ਦਾ ਮੰਨਣਾ ਹੈ ਕਿ ਕ-ਤ-ਲ ਵਿੱਚ ਤੇਜ਼-ਧਾਰ ਚੀਜ ਦੀ ਵਰਤੋਂ ਕੀਤੀ ਗਈ ਹੈ ਪਰ ਲੁੱਟ ਦੀ ਸੰਭਾਵਨਾ ਘੱਟ ਹੈ।

ਘਰ ਵਿਚੋਂ ASI ਦਾ ਰਿਵਾਲਵਰ ਵੀ ਗਾਇਬ ਹੈ। ਪੁਲਿਸ ਦਾ ਕਹਿਣਾ ਹੈ ਕਿ ਕਾਲ ਡਿਟੇਲ ਕੱਢੀ ਜਾ ਰਹੀ ਹੈ। ਆਸਪਾਸ ਦੇ CCTV ਫੁਟੇਜ ਨੂੰ ਵੀ ਖੰਗਾਲਿਆ ਜਾ ਰਿਹਾ ਹੈ। ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਇਹ ਕ-ਤ-ਲ ਸ਼ਨੀਵਾਰ ਦੇਰ ਰਾਤ ਨੂੰ ਹੋਏ ਹੋ ਸਕਦੇ ਹਨ।

Leave a Reply

Your email address will not be published. Required fields are marked *