ਇਹ ਦੁਖ ਭਰੀ ਖਬਰ ਪੰਜਾਬ ਦੇ ਸੰਗਰੂਰ ਜਿਲ੍ਹੇ ਤੋਂ ਸਾਹਮਣੇ ਆਈ ਹੈ। ਜਿਲ੍ਹਾ ਸੰਗਰੂਰ ਵਿੱਚ ਚੀਮਾ ਮੰਡੀ ਦੇ ਪਿੰਡ ਸਤੋਜ ਵਿਚ ਇੱਕ ਬਹੁਤ ਹੀ ਦੁਖਦਾਈ ਘਟਨਾ ਵਾਪਰ ਗਈ। ਇਥੇ ਕਰੰਟ ਲੱਗ ਜਾਣ ਕਰਕੇ ਇੱਕ ਨੌਜਵਾਨ ਲੜਕੇ ਦੀ ਮੌ-ਤ ਹੋ ਗਈ। ਮ੍ਰਿਤਕ ਦੀ ਪਹਿਚਾਣ ਜੋਧਾ ਸਿੰਘ ਉਮਰ 22 ਸਾਲ ਪੁੱਤਰ ਕਰਨੈਲ ਸਿੰਘ ਦੇ ਰੂਪ ਵਜੋਂ ਹੋਈ ਹੈ। ਇਸ ਮਾਮਲੇ ਬਾਰੇ ਪ੍ਰਾਪਤ ਹੋਈ ਜਾਣਕਾਰੀ ਦੇ ਅਨੁਸਾਰ ਜੋਧਾ ਸਿੰਘ ਅਤੇ ਸਤਨਾਮ ਸਿੰਘ ਪੁੱਤਰ ਸੋਹਣ ਸਿੰਘ ਆਪਣੀ ਕੰਬਾਈਨ ਨੂੰ ਧੋ ਰਹੇ ਸਨ।
ਤਾਰ ਵਿਚ ਪਾਏ ਜੋੜ ਤੋਂ ਲੱਗਿਆ ਝਟਕਾ
ਇਸ ਦੌਰਾਨ ਹੀ ਜਦੋਂ ਜੋਧਾ ਸਿੰਘ ਨੇ ਉਥੇ ਡਿੱਗੀ ਹੋਈ ਬਿਜਲੀ ਦੀ ਤਾਰਾਂ ਨੂੰ ਹਟਾਉਣ ਲਈ ਉਸ ਨੂੰ ਹੱਥ ਪਾਇਆ ਤਾਂ ਉਸ ਤਾਰ ਵਿੱਚ ਲੱਗਿਆ ਜੋੜ ਨੰਗਾ ਹੋਣ ਕਾਰਨ ਉਸ ਨੂੰ ਉਥੋਂ ਕਰੰਟ ਦਾ ਬਹੁਤ ਤੇਜ ਝਟਕਾ ਲੱਗ ਗਿਆ। ਇਸ ਕਾਰਨ ਉਸ ਦੀ ਮੌਕੇ ਉਤੇ ਹੀ ਮੌ-ਤ ਹੋ ਗਈ। ਜਦੋਂ ਕਿ ਉਥੇ ਮੌਜੂਦ ਸਤਨਾਮ ਸਿੰਘ ਵੀ ਕੰਬਾਈਨ ਵਿਚ ਕਰੰਟ ਆਉਣ ਦੇ ਕਾਰਨ ਜ਼ਖ਼ਮੀ ਹੋ ਗਿਆ। ਜਿਸ ਨੂੰ ਤੁਰੰਤ ਹੀ ਨਜਦੀਕੀ ਹਸਪਤਾਲ ਭਰਤੀ ਕਰਵਾਇਆ ਗਿਆ। ਹਸਪਤਾਲ ਵਿੱਚ ਦਾਖਲ ਸਤਨਾਮ ਸਿੰਘ ਦਾ ਹਾਲ ਵੀ ਗੰਭੀਰ ਦੱਸਿਆ ਜਾ ਰਿਹਾ ਹੈ।
ਇਲਾਕੇ ਵਿਚ ਸੋਗ ਦਾ ਮਹੌਲ
ਇਲਾਕੇ ਵਿਚ ਸਥਾਨਕ ਗੁਰਦੁਆਰਾ ਕਮੇਟੀ ਪਿੰਡ ਸਤੋਜ ਦੇ ਪ੍ਰਧਾਨ ਕਰਨੈਲ ਸਿੰਘ ਦੇ 22 ਸਾਲ ਉਮਰ ਦੇ ਪੁੱਤਰ ਦੀ ਅਚਾਨਕ ਹੋਈ ਇਸ ਮੌ-ਤ ਕਾਰਨ ਜਿੱਥੇ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਛਾਈ ਹੋਈ ਹੈ, ਉੱਥੇ ਹੀ ਨੌਜਵਾਨ ਪੁੱਤਰ ਦੀ ਮੌ-ਤ ਕਾਰਨ ਪਰਿਵਾਰਕ ਮੈਂਬਰਾਂ ਵਿੱਚ ਵੀ ਗਹਿਰੇ ਸਦਮੇ ਦਾ ਮਾਹੌਲ ਪਾਇਆ ਜਾ ਰਿਹਾ ਹੈ।