ਸਟੇਟ ਕੇਰਲ ਦੇ ਜਿਲ੍ਹਾ ਕੰਨੂਰ ਦੇ ਚੇਰੁਪੁਝਾ ਦੇ ਵਿਚ ਬੁੱਧਵਾਰ ਦੀ ਸਵੇਰ ਨੂੰ ਇਕ ਘਰ ਵਿਚ ਤਿੰਨ ਬੱਚਿਆਂ ਸਮੇਤ ਇਕ ਹੀ ਪਰਿਵਾਰ ਦੇ ਪੰਜ ਮੈਂਬਰਾਂ ਦੀਆਂ ਮ੍ਰਿਤਕ ਦੇਹਾਂ ਮਿਲੀਆਂ ਹਨ। ਇਹ ਜਾਣਕਾਰੀ ਪੁਲਿਸ ਵਲੋਂ ਦਿੱਤੀ ਗਈ ਹੈ। ਪੁਲਿਸ ਨੇ ਦੱਸਿਆ ਕਿ ਸ਼ੁਰੂਆਤ ਦੀ ਜਾਂਚ ਦੇ ਅਨੁਸਾਰ ਇਹ ਹੱ-ਤਿ-ਆ ਕਰਨ ਤੋਂ ਬਾਅਦ ਆਤਮ ਹੱ-ਤਿ-ਆ ਦਾ ਮਾਮਲਾ ਲੱਗ ਰਿਹਾ ਹੈ, ਇਥੇ ਪਿਛਲੇ ਹਫਤੇ ਵਿਆਹ ਕਰਨ ਵਾਲੇ ਜੋੜੇ ਨੇ ਪਹਿਲਾਂ ਜੁਆਕਾਂ ਦੀ ਹੱ-ਤਿ-ਆ ਕਰ ਦਿੱਤੀ ਅਤੇ ਫਿਰ ਖੁਦ ਨੂੰ ਫਾ-ਹਾ ਲਾ ਲਿਆ।
ਸ਼੍ਰੀਜਾ ਦੇ ਪਹਿਲੇ ਵਿਆਹ ਦੇ ਸਨ ਤਿੰਨ ਬੱਚੇ
ਉਨ੍ਹਾਂ ਨੇ ਦੱਸਿਆ ਕਿ ਬੱਚੇ ਪੌੜੀਆਂ ਨਾਲ ਅਤੇ ਜੋੜਾ ਘਰ ਦੇ ਪੱਖੇ ਨਾਲ ਲਟਕਦਾ ਮਿਲਿਆ ਹੈ। ਉਨ੍ਹਾਂ ਨੇ ਦੱਸਿਆ ਕਿ ਮ੍ਰਿਤਕ ਔਰਤ ਦੇ ਪਹਿਲੇ ਵਿਆਹ ਤੋਂ ਤਿੰਨ ਬੱਚੇ ਸਨ। ਇਹ ਘਟਨਾ 23 ਤੋਂ 24 ਮਈ ਦੀ ਦਰਮਿਆਨੀ ਰਾਤ ਨੂੰ ਹੋਈ ਹੈ। ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਲਾਕੇ ਦੇ ਲੋਕਾਂ ਨੇ ਅੱਜ ਸਵੇਰੇ ਪੁਲਿਸ ਨੂੰ ਇਸ ਘਟਨਾ ਦੀ ਜਾਣਕਾਰੀ ਦਿੱਤੀ। ਪ੍ਰਾਪਤ ਹੋਈ ਜਾਣਕਾਰੀ ਦੇ ਮੁਤਾਬਕ ਚੇਰੁਪੁਝਾ ਦਾ ਰਹਿਣ ਵਾਲਾ ਸ਼ਾਜੀ, ਉਸ ਦੀ ਪਤਨੀ ਸ਼੍ਰੀਜਾ ਅਤੇ ਬੱਚੇ ਸੂਰਜ ਉਮਰ 10 ਸਾਲ, ਸੁਰਭੀ ਉਮਰ 8 ਸਾਲ ਅਤੇ ਸੁਜਿਨ ਉਮਰ 12 ਸਾਲ, ਤੜਕੇ ਆਪਣੇ ਘਰ ਦੇ ਅੰਦਰ ਮ੍ਰਿਤਕ ਮਿਲੇ ਹਨ।
ਗੁਆਂਢੀਆਂ ਨੂੰ ਘਰੇ ਜਾਣ ਤੇ ਪਤਾ ਲੱਗੀ ਘਟਨਾ
ਪੁਲਿਸ ਮੁਤਾਬਕ ਕੁਝ ਦਿਨ ਪਹਿਲਾਂ ਵਿਆਹ ਕਰਾਉਣ ਵਾਲੇ ਜੋੜੇ ਨੇ ਖੁਦ ਨੂੰ ਫਾ-ਹਾ ਲਾਉਣ ਤੋਂ ਪਹਿਲਾਂ ਬੱਚਿਆਂ ਦੀ ਹੱ-ਤਿ-ਆ ਕੀਤੀ। ਸ਼ਾਜੀ ਦੀ ਪਤਨੀ ਅਤੇ ਤਿੰਨ ਬੱਚੇ ਹਨ। ਉਨ੍ਹਾਂ ਨੇ 16 ਮਈ ਨੂੰ ਸ਼੍ਰੀਜਾ ਨਾਲ ਵਿਆਹ ਕੀਤਾ ਸੀ। ਪੁਲਿਸ ਨੂੰ ਸ਼ੱਕ ਹੈ ਕਿ ਪਰਿਵਾਰਕ ਕਾਰਨਾਂ ਕਰਕੇ ਖੁ-ਦ-ਕੁ-ਸ਼ੀ ਕੀਤੀ ਗਈ ਹੋ ਸਕਦੀ ਹੈ। ਬੁੱਧਵਾਰ ਸਵੇਰੇ ਜਦੋਂ ਗੁਆਂਢੀ ਉਨ੍ਹਾਂ ਦੇ ਘਰ ਗਏ ਤਾਂ ਆਵਾਜ ਦੇਣ ਤੇ ਕੋਈ ਨਹੀਂ ਬੋਲਿਆ ਜਦੋਂ ਅੰਦਰ ਜਾ ਕੇ ਦੇਖਿਆ ਤਾਂ ਪਰਿਵਾਰ ਅੰਦਰ ਮ੍ਰਿਤਕ ਪਾਇਆ ਗਿਆ।