ਡਾਕਟਰੀ ਦਾ ਕੋਰਸ ਕਰ ਰਹੇ ਨੌਜਵਾਨ ਨੇ ਹੱਥੀਂ ਮੁਕਾ ਲਈ ਆਪਣੀ ਜਿੰਦਗੀ, ਅਜਿਹਾ ਕਰਨ ਤੋਂ ਪਹਿਲਾਂ ਲਿਖਿਆ ਇਕ ਨੋਟ

Punjab

ਪੰਜਾਬ ਦੇ ਜਿਲ੍ਹਾ ਬਠਿੰਡਾ ਦੇ ਨਰੂਆਣਾ ਰੋਡ ਉਤੇ ਛੱਪੜ ਨੇੜੇ ਇਕ ਨੌਜਵਾਨ ਨੇ ਸਲ-ਫਾਸ ਦੀਆਂ 2 ਗੋਲੀਆਂ ਨੂੰ ਨਿਗਲ ਲਿਆ। ਇਨ੍ਹਾਂ ਨੂੰ ਖਾਣ ਤੋਂ ਬਾਅਦ ਉਸ ਦਾ ਹਾਲ ਵਿਗੜ ਗਿਆ। ਇਸ ਬਾਰੇ ਸੂਚਨਾ ਮਿਲਣ ਤੋਂ ਬਾਅਦ ਉਤੇ ਜਨ ਸੇਵਾ ਦੀ ਲਾਈਫ ਸੇਵਿੰਗ ਬ੍ਰਿਗੇਡ ਹੈਲਪਲਾਈਨ ਟੀਮ ਤੁਰੰਤ ਮੌਕੇ ਉਤੇ ਪਹੁੰਚ ਗਈ।

ਜਿੱਥੇ ਸੜਕ ਉਤੇ ਪਏ ਨੌਜਵਾਨ ਨੂੰ ਤੜ-ਫਦਾ ਪਾਇਆ ਗਿਆ, ਉੱਥੇ ਹੀ ਉਸ ਦੇ ਕੋਲ ਸਲ-ਫਾਸ ਦੀ ਇੱਕ ਸ਼ੀਸ਼ੀ ਵੀ ਪਈ ਮਿਲੀ ਹੈ। ਜਿਸ ਨੂੰ ਟੀਮ ਨੇ ਤੁਰੰਤ ਐਂਬੂਲੈਂਸ ਦੇ ਰਾਹੀਂ ਹਸਪਤਾਲ ਦੇ ਐਮਰਜੈਂਸੀ ਵਾਰਡ ਵਿਚ ਪਹੁੰਚਦਾ ਕੀਤਾ, ਜਿੱਥੇ ਡਾਕਟਰਾਂ ਨੇ 4 ਘੰਟੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਵਿਚ ਕੀਤੇ ਇਲਾਜ ਤੋਂ ਬਾਅਦ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਮ੍ਰਿਤਕ ਨੌਜਵਾਨ ਨੇ ਸਲ-ਫਾਸ ਦਾ ਸੇਵਨ ਕਰਨ ਤੋਂ ਪਹਿਲਾਂ 6 ਪੰਨਿਆਂ ਦਾ ਸੁਸਾ-ਈਡ ਨੋਟ ਵੀ ਲਿਖਿਆ ਸੀ, ਜਿਸ ਨੋਟ ਨੂੰ ਸਹਾਰਾ ਜਨਸੇਵਾ ਦੀ ਟੀਮ ਨੇ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ।

ਜਾਨ ਬਚਾਉਣ ਲਈ ਡਾਕਟਰਾਂ ਵੱਲੋਂ ਕੀਤੀ ਗਈ ਪੂਰੀ ਕੋਸ਼ਿਸ਼

ਪ੍ਰਾਪਤ ਹੋਈ ਜਾਣਕਾਰੀ ਦੇ ਅਨੁਸਾਰ ਸਹਾਰਾ ਹੈੱਡਕੁਆਰਟਰ ਵਿਚ ਨਰੂਆਣਾ ਰੋਡ ਉੱਤੇ ਇਕ ਨੌਜਵਾਨ ਵਲੋ ਜਹਿਰੀ ਚੀਜ ਖਾਣ ਦੀ ਸੂਚਨਾ ਮਿਲੀ ਸੀ ਸੂਚਨਾ ਮਿਲੀ ਤੋਂ ਬਾਅਦ ਜਨ ਸੇਵਾ ਦੀ ਟੀਮ ਤੁਰੰਤ ਮੌਕੇ ਉਤੇ ਪਹੁੰਚੀ ਅਤੇ ਨੌਜਵਾਨ ਨੂੰ ਹਸਪਤਾਲ ਪਹੁੰਚਾਇਆ। ਜਿੱਥੇ ਡਾਕਟਰਾਂ ਨੇ ਉਸ ਦੇ ਗਲੇ ਵਿੱਚ ਪਾਈਪ ਪਾ ਕੇ ਜ਼ਹਿਰ ਕੱਢਣ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ। ਇਸ ਦੇ ਨਾਲ ਹੀ ਸਹਾਰਾ ਟੀਮ ਨੇ ਥਾਣਾ ਸਦਰ ਨੂੰ ਸੂਚਿਤ ਕੀਤਾ।

ਬੰਦ ਕਮਰੇ ਵਿੱਚ ਲਏ ਗਏ ਬਿਆਨ

ਪੁਲਿਸ ਜੱਜ ਨੂੰ ਹਸਪਤਾਲ ਲੈ ਕੇ ਪਹੁੰਚੀ, ਜਿੱਥੇ ਬੰਦ ਕਮਰੇ ਵਿੱਚ ਗੰਭੀਰ ਹਾਲ ਵਿੱਚ ਪਏ ਨੌਜਵਾਨ ਦੇ ਬਿਆਨ ਦਰਜ ਕੀਤੇ ਗਏ। ਇਸ ਦੇ ਨਾਲ ਹੀ 4 ਘੰਟੇ ਦੇ ਇਲਾਜ ਤੋਂ ਬਾਅਦ ਨੌਜਵਾਨ ਦੀ ਮੌ-ਤ ਹੋ ਗਈ। ਨੌਜਵਾਨ ਨੇ ਸਲ-ਫਾਸ ਖਾਣ ਤੋਂ ਪਹਿਲਾਂ 6 ਪੰਨਿਆਂ ਦਾ ਸੁਸਾ-ਈਡ ਨੋਟ ਲਿਖਿਆ, ਜਿਸ ਨੂੰ ਸਹਾਰਾ ਟੀਮ ਨੇ ਪੁਲਿਸ ਹਵਾਲੇ ਕਰ ਦਿੱਤਾ ਹੈ। ਮ੍ਰਿਤਕ ਨੇ ਕਈ ਨਿੱਜੀ ਕਾਰਨਾਂ ਕਰਕੇ ਸਲ-ਫਾਸ ਦਾ ਖਾ ਲਈ ਹੈ, ਜੋ ਕਿ ਪੁਲਿਸ ਦੀ ਜਾਂਚ ਦਾ ਵਿਸ਼ਾ ਹੈ। ਮ੍ਰਿਤਕ ਦਾ ਪਰਿਵਾਰ ਯੂਪੀ ਵਿੱਚ ਰਹਿੰਦਾ ਹੈ।

ਆਦੇਸ਼ ਹਸਪਤਾਲ ਵਿੱਚ ਕਰਦਾ ਸੀ ਕੋਰਸ

ਇਸ ਜਗ੍ਹਾ ਨੌਜਵਾਨ ਕਿਰਾਏ ਦੇ ਮਕਾਨ ਵਿੱਚ ਇਕੱਲਾ ਹੀ ਰਹਿੰਦਾ ਸੀ। ਮ੍ਰਿਤਕ ਆਦੇਸ਼ ਹਸਪਤਾਲ ਵਿੱਚ ਈ. ਐਨ. ਟੀ. ਦਾ ਡਾਕਟਰੀ ਕੋਰਸ ਕਰ ਰਿਹਾ ਸੀ। ਮ੍ਰਿਤਕ ਦੀ ਪਹਿਚਾਣ ਦੀਪਕ ਕੁਮਾਰ ਪਾਂਡੇ ਉਮਰ 24 ਸਾਲ ਪੁੱਤਰ ਵਰਿੰਦਰ ਪਾਂਡੇ ਵਾਸੀ ਨਸੀਰਪੁਰ ਬਲੀਆ, ਉੱਤਰ ਪ੍ਰਦੇਸ਼ ਦੇ ਰੂਪ ਵਜੋਂ ਹੋਈ ਹੈ। ਸਹਾਰਾ ਟੀਮ ਨੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੂੰ ਇਸ ਮਾਮਲੇ ਦੀ ਸੂਚਨਾ ਭੇਜ ਦਿੱਤੀ ਹੈ।

Leave a Reply

Your email address will not be published. Required fields are marked *