ਪੰਜਾਬ ਦੇ ਜਿਲ੍ਹਾ ਜਲੰਧਰ ਸ਼ਹਿਰ ਵਿੱਚ ਇੱਕ ਨੌਜਵਾਨ ਦਾ ਉਸ ਦੇ ਹੀ ਦੋਸਤਾਂ ਵੱਲੋਂ ਕ-ਤ-ਲ ਕਰ ਦਿੱਤਾ ਗਿਆ। ਇਸ ਵਾਰ-ਦਾਤ ਨੂੰ ਅੰਜਾਮ ਵੀ ਸਿਰਫ਼ 1500 ਰੁਪਏ ਲਈ ਦਿੱਤਾ ਗਿਆ ਹੈ। ਮ-ਰ-ਨ ਵਾਲੇ ਨੌਜਵਾਨ ਦੀ ਪਹਿਚਾਣ ਦਾਨਿਸ਼ ਵਾਸੀ ਅੰਮ੍ਰਿਤਸਰ ਦੇ ਰੂਪ ਵਜੋਂ ਹੋਈ ਹੈ। ਦਾਨਿਸ਼ ਪੁਰਾਣੀ ਰੇਲਵੇ ਰੋਡ ਉਤੇ ਆਪਣੇ ਰਿਸ਼ਤੇਦਾਰਾਂ ਦੇ ਕੋਲ ਰਹਿੰਦਾ ਸੀ। ਇਸ ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਬ੍ਰਹਮਾ ਨਗਰ ਦਾ ਰਹਿਣ ਵਾਲਾ ਰੋਹਿਤ ਉਸ ਨੂੰ ਖਾਣ- ਪੀਣ ਦੇ ਬਹਾਨੇ ਆਪਣੇ ਨਾਲ ਲੈ ਗਿਆ ਸੀ।
ਕੱਪੜੇ ਵਿਚ ਲਪੇਟ ਸਕੂਟਰੀ ਤੇ ਲੈ ਗਏ ਦੇਹ
ਖਾਣ- ਪੀਣ ਦੌਰਾਨ ਰੋਹਿਤ ਅਤੇ ਉਸ ਦੇ ਸਾਥੀਆਂ ਨੇ ਦਾਨਿਸ਼ ਦਾ ਕ-ਤ-ਲ ਕਰ ਦਿੱਤਾ। ਇਸ ਤੋਂ ਬਾਅਦ ਦੇਹ ਨੂੰ ਕੱਪੜੇ ਵਿਚ ਲਪੇਟ ਕੇ ਸਕੂਟਰੀ ਉਤੇ ਬਿਠਾ ਕੇ ਦਕੋਹਾ ਫਾਟਕ ਨੇੜੇ ਸੁੱਟ ਦਿੱਤੀ ਗਈ। ਪਰਿਵਾਰ ਨੇ ਦੱਸਿਆ ਕਿ ਘਰ ਵਿੱਚ ਉਸਾਰੀ ਦਾ ਕੰਮ ਚੱਲ ਰਿਹਾ ਸੀ। ਸਿਰਫ ਦਾਨਿਸ਼ ਹੀ ਸਾਮਾਨ ਦੀ ਖ੍ਰੀਦਦਾਰੀ ਕਰ ਰਿਹਾ ਸੀ। ਦੋਸਤਾਂ ਨੂੰ ਸ਼ੱਕ ਸੀ ਕਿ ਉਸ ਕੋਲ ਜਿਆਦਾ ਪੈਸੇ ਹਨ, ਪਰ ਕ-ਤ-ਲ ਤੋਂ ਬਾਅਦ ਉਸ ਦੀ ਜੇਬ ਵਿੱਚੋਂ ਸਿਰਫ਼ 1500 ਰੁਪਏ ਹੀ ਨਿਕਲੇ।
CCTV ਫੁਟੇਜ ਨੇ ਖੋਲ੍ਹਿਆ ਭੇਦ
ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਦਾਨਿਸ਼ ਕੁਝ ਦਿਨ ਤੋਂ ਲਾਪਤਾ ਸੀ। ਜਦੋਂ ਉਨ੍ਹਾਂ ਨੇ ਦਾਨਿਸ਼ ਦੀ ਭਾਲ ਸ਼ੁਰੂ ਕੀਤੀ ਤਾਂ ਉਨ੍ਹਾਂ ਨੂੰ ਬ੍ਰਹਮਾ ਨਗਰ ਤੋਂ ਇੱਕ CCTV ਫੁਟੇਜ ਮਿਲੀ ਜਿੱਥੇ ਉਸ ਦਾ ਦੋਸਤ ਰੋਹਿਤ ਉਸ ਨੂੰ ਲੈ ਕੇ ਗਿਆ ਸੀ। CCTV ਫੁਟੇਜ ਵਿਚ ਸਾਫ ਦਿਖਾਈ ਦੇ ਰਿਹਾ ਸੀ ਕਿ ਉਸ ਦੇ ਦੋਸਤ ਦਾਨਿਸ਼ ਨੂੰ ਕੱਪੜੇ ਵਿਚ ਲਪੇਟ ਕੇ ਸਕੂਟਰੀ ਉਤੇ ਲੈ ਕੇ ਜਾ ਰਹੇ ਸਨ। ਇਸ ਤੋਂ ਬਾਅਦ ਉਨ੍ਹਾਂ ਨੂੰ ਪਤਾ ਲੱਗਾ ਕਿ ਉਸ ਦਾ ਕ-ਤ-ਲ ਕਰਨ ਤੋਂ ਬਾਅਦ ਉਸ ਨੂੰ ਦਕੋਹਾ ਫਾਟਕ ਨੇੜੇ ਸੁੱਟ ਦਿੱਤਾ ਗਿਆ ਹੈ।
ਪੋਸਟ ਮਾਰਟਮ ਰਿਪੋਰਟ ਆਉਣ ਦਾ ਇੰਤਜ਼ਾਰ
ਇਸ ਮਾਮਲੇ ਵਿਚ ਪੁਲਿਸ ਨੇ ਪਰਿਵਾਰਕ ਮੈਂਬਰਾਂ ਦੀ ਸ਼ਿਕਾਇਤ ਉਤੇ ਮਾਮਲਾ ਦਰਜ ਕਰ ਲਿਆ ਹੈ ਪਰ ਪੁਲਿਸ ਨੇ ਅਜੇ ਤੱਕ ਦੋਸ਼ੀਆਂ ਦੀ ਗ੍ਰਿਫਤਾਰੀ ਦੀ ਪੁਸ਼ਟੀ ਨਹੀਂ ਕੀਤੀ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਪੋਸਟ ਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਮਾਮਲੇ ਵਿੱਚ ਧਾਰਾਵਾਂ ਲਗਾਈਆਂ ਜਾਣਗੀਆਂ। ਜੇਕਰ ਕ-ਤ-ਲ ਹੋਇਆ ਤਾਂ ਧਾਰਾ 302 ਤਹਿਤ ਪਰਚਾ ਦਰਜ ਕੀਤਾ ਜਾਵੇਗਾ।