ਕੰਮ ਤੋਂ ਘਰ ਜਾਂਦੇ ਸਮੇਂ ਠੇਕੇਦਾਰ ਨਾਲ ਵਾਪਰਿਆ ਹਾਦਸਾ, ਤੋੜਿਆ ਦਮ, ਦੋ ਜਖਮੀ, ਇਹ ਰਿਹਾ ਕਾਰਨ

Punjab

ਪੰਜਾਬ ਸੂਬੇ ਵਿਚ ਜਿਲ੍ਹਾ ਲੁਧਿਆਣਾ ਦੇ ਜਗਰਾਓਂ ਨੇੜੇ ਇੱਕ ਮੋਟਰਸਾਈਕਲ ਸਵਾਰਾਂ ਦੀ ਗਾਂ ਨਾਲ ਟੱਕਰ ਹੋ ਗਈ। ਇਸ ਦੌਰਾਨ ਸੰਤੁਲਨ ਵਿਗੜਨ ਦੇ ਕਾਰਨ 3 ਵਿਅਕਤੀ ਸੜਕ ਉਤੇ ਡਿੱਗ ਗਏ। ਜਿਨ੍ਹਾਂ ਵਿਚੋਂ ਇਕ ਵਿਅਕਤੀ ਦੀ ਮੌ-ਤ ਹੋ ਗਈ, ਜਦੋਂ ਕਿ 2 ਲੋਕ ਗੰਭੀਰ ਜ਼ਖਮੀ ਹੋ ਗਏ। ਇਸ ਹਾਦਸੇ ਵਿਚ ਮ੍ਰਿਤਕ ਹੋਏ ਵਿਅਕਤੀ ਦੀ ਪਹਿਚਾਣ ਮੋਗਾ ਦੇ ਪਿੰਡ ਦੌਲਤਪੁਰਾ ਦੇ ਰਹਿਣ ਵਾਲੇ ਜਗਤਾਰ ਸਿੰਘ ਨਾਮ ਦੇ ਰੂਪ ਵਜੋਂ ਹੋਈ ਹੈ।ਜਗਤਾਰ ਸਿੰਘ ਠੇਕੇਦਾਰ ਸੀ ਉਹ ਠੇਕਾ ਲੈ ਕੇ ਟਾਈਲਾਂ ਲਗਾਉਣ ਦਾ ਕੰਮ ਕਰਦਾ ਸੀ।

ਰਾਤ ਨੂੰ ਘਰ ਜਾਂਦਿਆਂ ਵਕਤ ਹੋਇਆ ਹਾਦਸਾ

ਜਦੋਂ ਬੀਤੀ ਰਾਤ ਉਹ ਕੰਮ ਤੋਂ ਵਿਹਲਾ ਹੋ ਕੇ ਆਪਣੇ ਘਰ ਨੂੰ ਜਾ ਰਿਹਾ ਸੀ ਤਾਂ ਉਸ ਦੇ ਨਾਲ ਬਾਈਕ ਉਤੇ ਦੋ ਹੋਰ ਵਿਅਕਤੀ ਵੀ ਸਵਾਰ ਸਨ। ਰਾਹ ਜਾਂਦਿਆਂ ਹਨੇਰੇ ਵਿੱਚ ਅਚਾਨਕ ਹੀ ਇੱਕ ਗਾਂ ਉਸ ਦੇ ਬਾਈਕ ਦੇ ਅੱਗੇ ਆ ਗਈ। ਇਸ ਟੱਕਰ ਤੋਂ ਬਾਅਦ ਉਹ ਤਿੰਨੋਂ ਜਾਣੇ ਸੜਕ ਉਤੇ ਡਿੱਗ ਗਏ। ਇਸ ਦੇ ਨਾਲ ਹੀ ਇਸ ਹਾਦਸੇ ਵਿੱਚ ਗਾਂ ਦੀ ਵੀ ਮੌ-ਤ ਹੋ ਗਈ। ਉਨ੍ਹਾਂ ਨੂੰ ਆਸਪਾਸ ਦੇ ਸਥਾਨਕ ਲੋਕਾਂ ਵਲੋਂ ਸੰਭਾਲਿਆ ਗਿਆ ਅਤੇ ਸਿਵਲ ਹਸਪਤਾਲ ਵਿਚ ਪਹੁੰਚਾਇਆ ਗਿਆ।

ਹਾਲ ਗੰਭੀਰ ਹੋਣ ਕਰਕੇ ਜਗਤਾਰ ਸਿੰਘ ਨੂੰ ਰੈਫਰ ਕੀਤਾ

ਮੁੱਢਲੀ ਜਾਂਚ ਤੋਂ ਬਾਅਦ ਡਾਕਟਰਾਂ ਵਲੋਂ ਜਗਤਾਰ ਸਿੰਘ ਦੀ ਹਾਲਤ ਗੰਭੀਰ ਹੋਣ ਦੇ ਕਾਰਨ ਉਸ ਨੂੰ ਡੀ. ਐਮ. ਸੀ. ਹਸਪਤਾਲ ਲਈ ਰੈਫਰ ਕਰ ਦਿੱਤਾ ਗਿਆ। ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਇਸ ਮਾਮਲੇ ਬਾਰੇ ਸੂਚਨਾ ਮਿਲਦੇ ਹੀ ਪੁਲਿਸ ਨੇ ਦੇਹ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਬਿਆਨਾਂ ਦੇ ਆਧਾਰ ਉਤੇ ਦੇਹ ਦਾ ਪੋਸਟ ਮਾਰਟਮ ਕਰਵਾ ਕੇ ਦੇਹ ਨੂੰ ਪਰਿਵਾਰਕ ਮੈਂਬਰਾਂ ਦੇ ਹਵਾਲੇ ਕਰ ਦਿੱਤਾ।

Leave a Reply

Your email address will not be published. Required fields are marked *