ਉੱਤਰ ਪ੍ਰਦੇਸ਼ (UP) ਦੇ ਸਹਾਰਨਪੁਰ ਦਿੱਲੀ ਰੋਡ ਉਤੇ ਸਥਿਤ ਜੀ. ਐਨ. ਜੀ. ਮਾਲ ਦੀ ਖਰਾਬ ਲਿਫਟ ਵਿਚ ਦਾਖਲ ਹੋਇਆ ਨੌਜਵਾਨ ਥੱਲ੍ਹੇ ਡਿੱਗਿਆ ਨੌਜਵਾਨ ਦੀ ਗਰਦਨ ਵਿਚ ਸਰੀਆ ਵੜ ਜਾਣ ਕਾਰਨ ਉਸ ਦੀ ਮੌ-ਤ ਹੋ ਗਈ। ਲਿਫਟ ਉਤੇ ਖਰਾਬ ਹੋਣ ਬਾਰੇ ਨਾ ਤਾਂ ਕੋਈ ਚਿਤਾਵਨੀ ਬੋਰਡ ਲੱਗਿਆ ਸੀ ਅਤੇ ਨਾ ਹੀ ਇਸ ਨੂੰ ਬੰਦ ਕੀਤਾ ਹੋਇਆ ਸੀ। ਇਸ ਘਟਨਾ ਤੋਂ ਬਾਅਦ ਮਾਲ ਦਾ ਮੈਨੇਜਰ ਅਤੇ ਸਟਾਫ ਮੌਕੇ ਤੋਂ ਫਰਾਰ ਹੋ ਗਏ। ਗੁੱਸੇ ਵਿਚ ਆਏ ਪਰਿਵਾਰ ਵਾਲਿਆਂ ਨੇ ਕੋਤਵਾਲੀ ਸਦਰ ਬਾਜ਼ਾਰ ਵਿਚ ਮਾਲ ਦੇ ਮਾਲਕ ਅਤੇ ਮੈਨੇਜਰ ਉਤੇ ਲਾਪ੍ਰਵਾਹੀ ਦਾ ਦੋਸ਼ ਲਗਾਉਂਦੇ ਹੋਏ ਸ਼ਿਕਾਇਤ ਦਰਜ ਕਰਵਾਈ ਹੈ।
ਕਿਰਾਏ ਤੇ ਲੈਣ ਲਈ ਦੁਕਾਨ ਦੇਖਣ ਆਇਆ ਸੀ ਮ੍ਰਿਤਕ
ਕੋਤਵਾਲੀ ਰਾਮਪੁਰ ਮਨਿਹਾਰਨ ਇਲਾਕੇ ਦੇ ਪਿੰਡ ਮੁਹੰਮਦਪੁਰ ਬਹਿਲੋਲਪੁਰ ਵਾਸੀ ਅਮਨ ਕੁਮਾਰ ਉਮਰ 28 ਸਾਲ ਪੁੱਤਰ ਰਾਮ ਸਿੰਘ ਸ਼ੁੱਕਰਵਾਰ ਸ਼ਾਮ ਕਰੀਬ 6 ਵਜੇ ਚਚੇਰੇ ਭਰਾਵਾਂ ਭਰਾਵਾਂ ਪੰਕਜ, ਵਿਪਨ ਅਤੇ ਸੋਨੂੰ ਨਾਲ ਮਹਾਨਗਰ ਵਿਚ ਦਿੱਲੀ ਰੋਡ ਉਤੇ ਸਥਿਤ ਜੀ. ਐੱਨ. ਜੀ. ਮਾਲ ਦੇ ਨੇੜੇ ਹਲਵਾਈ ਦੀ ਦੁਕਾਨ ਖੋਲ੍ਹਣ ਲਈ ਕਿਰਾਏ ਉੱਤੇ ਲੈਣ ਲਈ ਦੁਕਾਨ ਦੇਖਣ ਆਏ ਸਨ। ਦੁਕਾਨ ਦੇਖਣ ਤੋਂ ਬਾਅਦ ਚਾਰੇ ਜਾਣੇ ਜੀ. ਐਨ. ਜੀ. ਮਾਲ ਵਿੱਚ ਘੁੰਮਣ ਚਲੇ ਗਏ।
ਲਿਫਟ ਦਾ ਫਰਸ ਨਾ ਹੋਣ ਕਾਰਨ ਹੇਠਾਂ ਡਿੱਗਿਆ
ਅਮਨ ਸਮੇਤ ਚਾਰੇ ਜਣੇ ਪੌੜੀਆਂ ਰਾਹੀਂ ਮਾਲ ਦੀ ਦੂਜੀ ਮੰਜ਼ਿਲ ਉਤੇ ਪਹੁੰਚ ਗਏ। ਬਾਅਦ ਵਿੱਚ ਹੇਠਾਂ ਆਉਣ ਲਈ ਲਿਫਟ ਦੇ ਕੋਲ ਚਲੇ ਗਏ। ਇਹ ਲਿਫਟ ਖ਼ਰਾਬ ਸੀ ਅਤੇ ਵਰਤੋਂ ਵਿੱਚ ਨਹੀਂ ਸੀ, ਨਾ ਤਾਂ ਕੋਈ ਚੇਤਾਵਨੀ ਬੋਰਡ ਲਗਾਇਆ ਗਿਆ ਸੀ ਅਤੇ ਨਾ ਹੀ ਇਸ ਨੂੰ ਬੰਦ ਕੀਤਾ ਗਿਆ ਸੀ। ਬਟਨ ਦਬਾਉਣ ਉਤੇ ਜਦੋਂ ਲਿਫਟ ਦਾ ਦਰਵਾਜ਼ਾ ਨਾ ਖੁੱਲ੍ਹਿਆ ਤਾਂ ਅਮਨ ਨੇ ਜੋਰ ਨਾਲ ਹੱਥ ਦਬਾਇਆ ਤਾਂ ਲਿਫਟ ਦਾ ਦਰਵਾਜ਼ਾ ਖੁੱਲ੍ਹ ਗਿਆ, ਜਿਸ ਵਿਚ ਉਹ ਧਿਆਨ ਦਿੱਤੇ ਬਿਨਾਂ ਅੰਦਰ ਵੜ ਗਿਆ।
ਪੁਲਿਸ ਕੋਲ ਪਰਿਵਾਰਕ ਮੈਂਬਰਾਂ ਨੇ ਦਰਜ ਕਰਾਈ ਸ਼ਿਕਾਇਤ
ਲਿਫਟ ਵਿਚ ਖੜ੍ਹੇ ਹੋਣ ਵਾਲਾ ਫਰਸ਼ ਨਾ ਹੋਣ ਕਾਰਨ ਅਮਨ ਸਿੱਧਾ ਬੇਸਮੈਂਟ ਵਿਚ ਜਾ ਡਿੱਗਿਆ ਅਤੇ ਸਰੀਆ ਉਸ ਦੀ ਗਰਦਨ ਵਿਚ ਵੜ ਜਾਣ ਕਾਰਨ ਉਸ ਦੀ ਮੌਕੇ ਉਤੇ ਹੀ ਮੌ-ਤ ਹੋ ਗਈ। ਪੁਲਿਸ ਮੁਤਾਬਕ ਘਟਨਾ ਤੋਂ ਬਾਅਦ ਮਾਲ ਮੈਨੇਜਰ ਅਤੇ ਹੋਰ ਕਰਮਚਾਰੀ ਮੌਕੇ ਤੋਂ ਫਰਾਰ ਹੋ ਗਏ। ਅਮਨ ਦੇ ਨਾਲ ਆਏ ਵਿਪਿਨ, ਪੰਕਜ ਅਤੇ ਸੋਨੂੰ ਨੇ ਪੁਲਿਸ ਅਤੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕੀਤਾ। ਐਸ. ਪੀ. ਸਿਟੀ ਅਭਿਮਨਿਊ ਮੰਗਲਿਕ ਨੇ ਦੱਸਿਆ ਕਿ ਪਰਿਵਾਰ ਦੇ ਵਲੋਂ ਮਾਲ ਦੇ ਮੈਨੇਜਰ ਅਤੇ ਮਾਲਕ ਦੇ ਖਿਲਾਫ ਸ਼ਿਕਾਇਤ ਦਿੱਤੀ ਗਈ ਹੈ। ਜਾਂਚ ਵਿੱਚ ਮਾਲ ਪ੍ਰਬੰਧਕਾਂ ਦੀ ਲਾਪ੍ਰਵਾਹੀ ਦਾ ਪਰਦਾਫਾਸ਼ ਹੋਇਆ ਹੈ।