ਹਰਿਆਣਾ ਵਿਚ ਯਮੁਨਾਨਗਰ ਦੇ ਜਗਾਧਰੀ ਦੀ ਗੰਗਾ ਨਗਰ ਕਲੋਨੀ ਵਿਚ 27 ਸਾਲ ਉਮਰ ਦੀ ਵਿਆਹੀ ਹੋਈ ਔਰਤ ਦੀ ਸ਼ੱ-ਕੀ ਹਾਲ ਵਿਚ ਮੌ-ਤ ਹੋ ਗਈ। ਮ੍ਰਿਤਕਾ ਦੇ ਪੇਕੇ ਪਰਿਵਾਰ ਵਲੋਂ ਸਹੁਰੇ ਪਰਿਵਾਰ ਉਤੇ ਕ-ਤ-ਲ ਦੇ ਗੰਭੀਰ ਦੋਸ਼ ਲਾਏ ਗਏ ਹਨ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਸਹੁਰੇ ਵਾਲਿਆਂ ਨੇ ਉਸ ਦਾ ਗਲਾ ਘੁੱ-ਟ ਕੇ ਕ-ਤ-ਲ ਕੀਤਾ ਹੈ। ਉਸ ਦੇ ਸਹੁਰੇ ਵਾਲੇ ਉਸ ਨੂੰ ਦਾਜ ਲਈ ਦੁਖੀ ਕਰ ਰਹੇ ਸਨ। ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਦੋ ਬੱਚਿਆਂ ਦੀ ਮਾਂ ਸੀ ਮ੍ਰਿਤਕ ਮਹਿਲਾ
ਪ੍ਰਾਪਤ ਜਾਣਕਾਰੀ ਦੇ ਅਨੁਸਾਰ ਅਨੁਰਾਧਾ ਉਮਰ 27 ਸਾਲ ਦਾ ਵਿਆਹ ਜਗਾਧਰੀ ਦੀ ਗੰਗਾ ਨਗਰ ਕਲੋਨੀ ਦੇ ਰਹਿਣ ਵਾਲੇ ਨਰਿੰਦਰ ਨਾਲ 2017 ਵਿੱਚ ਹੋਇਆ ਸੀ। ਉਹ ਪੇਸ਼ੇ ਤੋਂ ਲੈਬਾਰਟਰੀ ਟੈਕਨੀਸ਼ੀਅਨ ਹੈ। ਮ੍ਰਿਤਕ ਅਨੁਰਾਧਾ ਦੇ ਚਾਚਾ ਜਨਕ ਰਾਜ ਨੇ ਦੱਸਿਆ ਕਿ ਅਨੁਰਾਧਾ ਅਤੇ ਨਰਿੰਦਰ ਦੇ ਦੋ ਬੱਚੇ ਹਨ। ਦੇਰ ਰਾਤ ਉਨ੍ਹਾਂ ਨੂੰ ਫੋਨ ਆਇਆ ਕਿ ਅਨੁਰਾਧਾ ਦੀ ਮੌ-ਤ ਹੋ ਗਈ ਹੈ। ਜਦੋਂ ਉਨ੍ਹਾਂ ਨੂੰ ਪੁੱਛਿਆ ਕਿ ਉਸ ਦੀ ਮੌ-ਤ ਕਿਵੇਂ ਹੋਈ ਤਾਂ ਉਨ੍ਹਾਂ ਕਿਹਾ ਕਿ ਉਸ ਨੇ ਫਾ-ਹਾ ਲਾ ਲਿਆ ਹੈ।
ਸਹੁਰੇ ਪਰਿਵਾਰ ਨੇ ਕੀਤਾ ਮ੍ਰਿਤਕ ਦੇ ਭਰਾ ਉਤੇ ਹਮਲਾ
ਜਨਕ ਰਾਜ ਦਾ ਕਹਿਣਾ ਹੈ ਕਿ ਅਨੁਰਾਧਾ ਬਹੁਤ ਮਿਹਨਤੀ ਅਤੇ ਦਲੇਰ ਸੀ। ਉਹ ਅਜਿਹਾ ਕੰਮ ਕਦੇ ਨਹੀਂ ਕਰ ਸਕਦੀ। ਜਦੋਂ ਉਹ ਅਨੁਰਾਧਾ ਦੇ ਸਹੁਰੇ ਘਰ ਪਹੁੰਚੇ ਤਾਂ ਸਹੁਰੇ ਵਾਲਿਆਂ ਨੇ ਉਨ੍ਹਾਂ ਨਾਲ ਲੜਾਈ ਕੀਤੀ ਅਤੇ ਅਨੁਰਾਧਾ ਦੇ ਭਰਾ ਉਤੇ ਵੀ ਹਮਲਾ ਕਰ ਦਿੱਤਾ। ਉਨ੍ਹਾਂ ਨੂੰ ਵਾਰ-ਵਾਰ ਉਥੋਂ ਚਲੇ ਜਾਣ ਲਈ ਕਹਿੰਦੇ ਰਹੇ। ਜਨਕ ਰਾਜ ਦਾ ਕਹਿਣਾ ਹੈ ਕਿ ਨਰੇਂਦਰ ਦੇ ਪਰਿਵਾਰਕ ਮੈਂਬਰਾਂ ਨੇ ਹੀ ਉਸ ਦਾ ਕ-ਤ-ਲ ਕੀਤਾ ਹੈ।
ਪੇਕੇ ਪਰਿਵਾਰ ਦੇ ਬਿਆਨਾਂ ਉਤੇ ਹੋਇਆ ਮਾਮਲਾ ਦਰਜ
ਪਰਿਵਾਰਕ ਮੈਂਬਰਾਂ ਦੇ ਬਿਆਨਾਂ ਉਤੇ ਦਾਜ ਦੀ ਮੰਗ ਪੂਰੀ ਨਾ ਕਰਨ ਉਤੇ ਕ-ਤ-ਲ ਦਾ ਮਾਮਲਾ ਦਰਜ ਕੀਤਾ ਗਿਆ ਹੈ। ਇਸ ਦੇ ਨਾਲ ਹੀ ਜਾਂਚ ਅਧਿਕਾਰੀ ਨਿਰਮਲ ਸਿੰਘ ਨੇ ਗੱਲਬਾਤ ਦੌਰਾਨ ਦੱਸਿਆ ਕਿ ਉਨ੍ਹਾਂ ਨੂੰ ਅਨੁਰਾਧਾ ਦੀ ਮੌ-ਤ ਦੀ ਸੂਚਨਾ ਚੌਕੀ ਉਤੇ ਫੋਨ ਰਾਹੀਂ ਮਿਲੀ ਸੀ। ਜਿਸ ਕਾਰਨ ਉਨ੍ਹਾਂ ਨੇ ਮੌਕੇ ਉਤੇ ਜਾ ਕੇ ਬਾਰੀਕੀ ਨਾਲ ਜਾਂਚ ਕੀਤੀ ਅਤੇ ਦੇਹ ਨੂੰ ਕਬਜ਼ੇ ਵਿਚ ਲੈ ਕੇ ਪੋਸਟ ਮਾਰਟਮ ਲਈ ਜਗਾਧਰੀ ਹਸਪਤਾਲ ਦੀ ਮੋਰਚਰੀ ਵਿਚ ਰਖਵਾਇਆ। ਅਨੁਰਾਧਾ ਦੇ ਪਰਿਵਾਰ ਵਾਲਿਆਂ ਦੇ ਬਿਆਨਾਂ ਦੇ ਆਧਾਰ ਉਤੇ ਕ-ਤ-ਲ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਵਲੋਂ ਅੱਗੇ ਦੀ ਜਾਂਚ ਅਤੇ ਕਾਰਵਾਈ ਕੀਤੀ ਜਾ ਰਹੀ ਹੈ।