ਉੱਤਰ ਪ੍ਰਦੇਸ਼ (UP) ਦੇ ਕਾਨਪੁਰ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਇਥੇ ਐਤਵਾਰ ਨੂੰ ਇਕ ਪਾਗਲ ਪ੍ਰੇਮੀ ਨੇ ਪੇਕੇ ਘਰ ਜਾ ਕੇ ਵਿਆਹੁਤਾ ਪ੍ਰੇਮਿਕਾ ਦੇ ਗਲੇ ਤੇ ਵਾਰ ਕਰ ਕੇ ਕ-ਤ-ਲ ਕਰ ਦਿੱਤਾ। ਇਸ ਤੋਂ ਬਾਅਦ ਉਸ ਨੇ ਟਰੇਨ ਅੱਗੇ ਛਾਲ ਲਾ ਕੇ ਖੁਦ ਵੀ ਆਪਣੀ ਜਿੰਦਗੀ ਸਮਾਪਤ ਕਰ ਲਈ। ਰੇਲਵੇ ਟ੍ਰੈਕ ਉਤੇ ਪ੍ਰੇਮੀ ਦੀ ਕੱਟੇ ਹਾਲ ਵਿਚ ਦੇਹ ਮਿਲੀ।ਪੁਲਿਸ ਨੇ ਦੋਵਾਂ ਦੀਆਂ ਦੇਹਾਂ ਨੂੰ ਪੋਸਟ ਮਾਰਟਮ ਲਈ ਭੇਜ ਦਿੱਤਾ ਅਤੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹ ਮਾਮਲਾ ਨਵਾਬਗੰਜ ਥਾਣਾ ਏਰੀਏ ਦਾ ਹੈ।
ਮਹਿਲਾ ਇੱਕ ਦਿਨ ਪਹਿਲਾਂ ਗਈ ਸੀ ਪੇਕੇ ਘਰ
ਸਾਊਥ ਸਿਟੀ ਭੂਰੇ ਪੁਰਵਾ ਦੀ ਨਵੀਂ ਬਸਤੀ ਗੰਗਾਪੁਰ ਵਿਚ ਕ੍ਰਿਸ਼ਨ ਕਾਂਤ ਸੈਣੀ ਰਹਿੰਦੇ ਹਨ। ਉਸ ਦਾ ਵਿਆਹ 9 ਸਾਲ ਪਹਿਲਾਂ ਬਰਖਾ ਨਾਲ ਹੋਇਆ ਸੀ। ਦੋਵਾਂ ਦੇ ਦੋ ਬੱਚੇ ਹਨ। ਇੱਕ ਦਾ ਨਾਮ ਮਯੰਕ ਅਤੇ ਦੂਜੇ ਦਾ ਨਾਮ ਕੇਸ਼ਵ ਹੈ। ਕ੍ਰਿਸ਼ਨ ਕਾਂਤ ਨੇ ਦੱਸਿਆ ਕਿ ਉਸ ਦੀ ਪਤਨੀ ਬਰਖਾ ਸੈਣੀ ਉਮਰ 30 ਸਾਲ ਦੇ ਗੁਆਂਢੀ ਨੌਜਵਾਨ ਦੀਪਕ ਗੁਪਤਾ ਨਾਲ ਕਰੀਬ 6 ਮਹੀਨੇ ਤੋਂ ਪ੍ਰੇਮ ਸਬੰਧ ਚੱਲ ਰਹੇ ਸਨ। ਉਹ ਪ੍ਰੇਮੀ ਦੀਪਕ ਨਾਲ ਕਈ ਘੰਟੇ ਫੋਨ ਉਤੇ ਗੱਲ ਕਰਦੀ ਰਹਿੰਦੀ ਸੀ। ਉਸ ਨੇ ਪਤਨੀ ਨੂੰ ਕਈ ਵਾਰ ਸਮਝਾਇਆ ਪਰ ਉਸ ਨੇ ਦੀਪਕ ਨਾਲ ਗੱਲ ਨਹੀਂ ਛੱਡੀ।
ਕ੍ਰਿਸ਼ਨ ਕਾਂਤ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਅਸ਼ੋਕ ਨਗਰ ਵਿੱਚ ਰਹਿਣ ਵਾਲੇ ਬਰਖਾ ਦੇ ਮਾਮੇ ਦੇ ਲੜਕੇ ਦੀ ਹਾਦਸੇ ਵਿੱਚ ਮੌ-ਤ ਹੋ ਗਈ ਸੀ। ਉਹ ਬਰਖਾ ਨਾਲ ਸ਼ਨੀਵਾਰ ਨੂੰ ਅਸ਼ੋਕ ਨਗਰ ਤੇਰ੍ਹਵੀਂ ਉਤੇ ਗਿਆ ਸੀ। ਉਥੋਂ ਉਹ ਵਾਪਸ ਆ ਗਿਆ। ਜਿਸ ਦੌਰਾਨ ਬਰਖਾ ਨਵਾਬਗੰਜ ਸਥਿਤ ਆਪਣੇ ਪੇਕੇ ਘਰ ਗਈ ਸੀ।
CCTV ਤੋਂ ਪਤਾ ਲੱਗਾ ਕਿ ਪ੍ਰੇਮੀ ਨੇ ਕੀਤਾ ਕ-ਤ-ਲ
ਇਸ ਮਾਮਲੇ ਵਿਚ ਬਰਖਾ ਦੇ ਪਿਤਾ ਓਮਪ੍ਰਕਾਸ਼ ਦੱਸਿਆ ਕਿ ਉਨ੍ਹਾਂ ਨੇ ਬੇਟੀ ਦੇ ਬੱਚੇ ਦੇ ਰੋਣ ਦੀ ਆਵਾਜ਼ ਸੁਣੀ। ਕਮਰੇ ਵਿੱਚ ਜਾ ਕੇ ਦੇਖਿਆ ਤਾਂ ਬਰਖਾ ਦੀ ਦੇਹ ਬਲੱਡ ਨਾਲ ਲੱਥ-ਪੱਥ ਪਈ ਸੀ। ਇਸ ਤੋਂ ਬਾਅਦ ਇਸ ਮਾਮਲੇ ਸਬੰਧੀ ਪੁਲਿਸ ਨੂੰ ਸੂਚਨਾ ਦਿੱਤੀ ਗਈ। ਏ. ਸੀ. ਪੀ. ਮੁਹੰਮਦ ਅਕਮਲ ਖਾਨ ਅਤੇ ਨਵਾਬਗੰਜ ਪੁਲਿਸ ਦੇ ਨਾਲ ਫੋਰੈਂਸਿਕ ਟੀਮ ਵੀ ਮੌਕੇ ਉਤੇ ਪਹੁੰਚੀ। ਪੁਲਿਸ ਨੇ CCTV ਫੁਟੇਜ ਦੀ ਜਾਂਚ ਕੀਤੀ। ਜਾਂਚ ਵਿੱਚ ਸਾਹਮਣੇ ਆਇਆ ਕਿ ਬਰਖਾ ਦੇ ਸਹੁਰੇ ਘਰ ਗੁਆਂਢ ਵਿੱਚ ਰਹਿਣ ਵਾਲਾ ਦੀਪਕ ਗੁਪਤਾ ਘਰ ਆਇਆ ਸੀ। ਰਾਤ ਕਰੀਬ ਸਾਢੇ 11 ਵਜੇ ਉਹ ਕ-ਤ-ਲ ਕਰਨ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਿਆ।
ਪ੍ਰੇਮੀ ਨੇ ਵਾਰ-ਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਟ੍ਰੇਨ ਅੱਗੇ ਲੇਟ ਕੀਤੀ ਖੁ-ਦ-ਕੁ-ਸ਼ੀ
ਜਾਂਚ ਦੌਰਾਨ ਨਵਾਬਗੰਜ ਪੁਲਿਸ ਨੇ ਬਰਖਾ ਦੇ ਫੋਨ ਤੋਂ ਉਸ ਦੇ ਪ੍ਰੇਮੀ ਦੀਪਕ ਗੁਪਤਾ ਦੇ ਫੋਨ ਉਤੇ ਫੋਨ ਕੀਤਾ ਤਾਂ ਕਾਲ ਜੀਆਰਪੀ ਇਕ ਸਿਪਾਹੀ ਨੇ ਰਸੀਵ ਕੀਤੀ। ਸਿਪਾਹੀ ਨੇ ਦੱਸਿਆ ਕਿ ਹੈਰੀਸਗੰਜ ਨੇੜੇ ਇਕ ਨੌਜਵਾਨ ਨੇ ਰੇਲ ਹੇਠ ਆ ਕੇ ਆਪਣੀ ਜਿੰਦਗੀ ਸਮਾਪਤ ਕਰ ਲਈ। ਇਹ ਫੋਨ ਉਸ ਨੌਜਵਾਨ ਕੋਲ ਮਿਲਿਆ ਹੈ। ਨਵਾਬਗੰਜ ਪੁਲਿਸ ਨੇ ਦੀਪਕ ਦੇ ਪਰਿਵਾਰਕ ਮੈਂਬਰਾਂ ਨੂੰ ਬੁਲਾ ਕੇ ਦੇਹ ਦੀ ਪਹਿਚਾਣ ਕਰਵਾਈ। ਪਰਿਵਾਰ ਨੇ ਦੇਹ ਦੀ ਪਹਿਚਾਣ ਦੀਪਕ ਗੁਪਤਾ ਦੇ ਰੂਪ ਵਿਚ ਕੀਤੀ। ਇਸ ਤੋਂ ਬਾਅਦ ਜੀਆਰਪੀ ਨੇ ਦੇਹ ਨੂੰ ਪੋਸਟ ਮਾਰਟਮ ਲਈ ਭੇਜ ਦਿੱਤਾ।
ਕਿਸੇ ਚੀਜ ਦੇ ਲੈਣ-ਦੇਣ ਨੂੰ ਲੈ ਕੇ ਹੋਇਆ ਸੀ ਝਗੜਾ
ਏਡੀਸੀਪੀ ਸੈਂਟਰਲ ਆਰਤੀ ਸਿੰਘ ਨੇ ਦੱਸਿਆ ਕਿ ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਬਰਖਾ ਵਾਸੀ ਨਵੀਂ ਬਸਤੀ ਗੰਗਾਪੁਰ ਦਾ ਉਸ ਦੇ ਪੇਕੇ ਘਰ ਨਵਾਬਗੰਜ ਵਿੱਚ ਕ-ਤ-ਲ ਕੀਤਾ ਗਿਆ ਹੈ। ਔਰਤ ਦੇ ਆਪਣੇ ਸਹੁਰੇ ਘਰ ਦੇ ਗੁਆਂਢੀ ਦੀਪਕ ਗੁਪਤਾ ਨਾਲ ਪ੍ਰੇਮ ਸਬੰਧ ਸਨ। ਕਿਸੇ ਚੀਜ ਦੇ ਲੈਣ-ਦੇਣ ਨੂੰ ਲੈ ਕੇ ਦੋਵਾਂ ਵਿਚਾਲੇ ਕੁਝ ਝਗੜਾ ਹੋ ਗਿਆ ਸੀ। ਫਿਰ ਨੌਜਵਾਨ ਨੇ ਉਸ ਦਾ ਉਸ ਦੇ ਪੇਕੇ ਘਰ ਵਿੱਚ ਗਲ ਤੇ ਵਾਰ ਕਰ ਕੇ ਕ-ਤ-ਲ ਕਰ ਦਿੱਤਾ। ਇਸ ਤੋਂ ਬਾਅਦ ਉਸ ਨੇ ਰੇਲਵੇ ਟ੍ਰੈਕ ਉਤੇ ਜਾ ਕੇ ਖੁਦ ਵੀ ਖੁ-ਦ-ਕੁ-ਸ਼ੀ ਕਰ ਲਈ।