ਉੱਤਰ ਪ੍ਰਦੇਸ਼ (UP) ਦੇ ਕੁਸ਼ੀਨਗਰ ਦੇ ਕਸਿਆ ਥਾਣਾ ਏਰੀਏ ਦੇ ਬੁੱਧਨਗਰੀ ਦੇ ਪਥਿਕ ਨਿਵਾਸ ਦੇ ਪਿੱਛੇ ਨਿਰਮਾਣ ਅਧੀਨ ਘਰ ਵਿਚੋਂ ਸੋਮਵਾਰ ਸ਼ਾਮ ਨੂੰ ਇਕ ਲੜਕੀ ਦੀ ਦੇਹ ਮਿਲੀ ਹੈ। ਲੜਕੀ ਦੀ ਦੇਹ ਮਿਲਣ ਤੇ ਵੱਡੀ ਗਿਣਤੀ ਵਿਚ ਲੋਕ ਇਕੱਠੇ ਹੋ ਗਏ ਅਤੇ ਉਨ੍ਹਾਂ ਨੇ ਇਸ ਮਾਮਲੇ ਬਾਰੇ ਪੁਲਿਸ ਨੂੰ ਸੂਚਨਾ ਦਿੱਤੀ। ਮੌਕੇ ਉਤੇ ਪੁੱਜੀ ਪੁਲਿਸ ਨੇ ਦੇਹ ਦੀ ਸ਼ਨਾਖਤ ਕੀਤੀ ਕੀਤੀ ਤਾਂ ਉਸ ਦੀ ਪਹਿਚਾਣ ਰਿੰਕੀ ਰਾਜਭਰ ਉਮਰ 18 ਸਾਲ ਪੁੱਤਰੀ ਰਾਜਿੰਦਰ ਰਾਜਭਰ ਵਾਸੀ ਭਰਵਾ ਤੋਲੀ ਦੇ ਰੂਪ ਵਜੋਂ ਹੋਈ ਹੈ। ਪੁਲਿਸ ਨੇ ਦੇਹ ਨੂੰ ਕਬਜ਼ੇ ਵਿਚ ਲੈ ਕੇ ਪੋਸਟ ਮਾਰਟਮ ਲਈ ਭੇਜ ਦਿੱਤਾ ਹੈ ਅਤੇ ਇਸ ਮਾਮਲੇ ਦੀ ਜਾਂਚ ਵਿਚ ਲੱਗ ਗਈ ਹੈ।
15 ਦਿਨ ਪਹਿਲਾਂ ਹੋਈ ਸੀ ਗੁੰਮ
ਫੋਰੈਂਸਿਕ ਟੀਮ ਅਤੇ ਡਾਗ ਸਕੁਐਡ ਦੀ ਟੀਮ ਮੌਕੇ ਵਾਲੀ ਥਾਂ ਤੇ ਪਹੁੰਚ ਕੇ ਸਬੂਤ ਇਕੱਠੇ ਕਰ ਰਹੀ ਹੈ। ਲੜਕੀ ਦੀ ਮਾਂ ਨੇ ਉਸ ਦੇ ਕੱਪੜਿਆਂ ਤੋਂ ਦੇਹ ਦੀ ਪਹਿਚਾਣ ਕੀਤੀ। ਲੜਕੀ ਦੀ ਮਾਂ ਨੇ ਦੱਸਿਆ ਕਿ ਉਸ ਦੀ ਲੜਕੀ 15 ਦਿਨ ਪਹਿਲਾਂ ਕਿਧਰੇ ਗੁੰਮ ਹੋ ਗਈ ਸੀ। ਜਿਸ ਦੀ ਸੂਚਨਾ ਕੁਸ਼ੀਨਗਰ ਚੌਕੀ ਦੇ ਇੰਚਾਰਜ ਨੂੰ ਲਿਖਤੀ ਤੌਰ ਉਤੇ ਦਿੱਤੀ ਗਈ ਸੀ। ਅੱਜ 15 ਦਿਨਾਂ ਬਾਅਦ ਉਨ੍ਹਾਂ ਨੂੰ ਲੜਕੀ ਦੀ ਦੇਹ ਮਿਲਣ ਦੀ ਸੂਚਨਾ ਮਿਲੀ ਹੈ। ਇਸ ਮੌਕੇ ਸੀਓ ਕਸਿਆ ਕੁੰਦਨ ਸਿੰਘ, ਚੌਕੀ ਇੰਚਾਰਜ ਕੁਸ਼ੀਨਗਰ ਵਿਵੇਕ ਪਾਂਡੇ, ਐਸ. ਆਈ. ਆਦਿਤਿਆ ਸਾਹੂ ਹਾਜ਼ਰ ਸਨ। ਪੁਲਿਸ ਨੇ ਦੇਹ ਨੂੰ ਕਬਜ਼ੇ ਵਿਚ ਲੈ ਕੇ ਪੋਸਟ ਮਾਰਟਮ ਲਈ ਭੇਜ ਦਿੱਤਾ ਹੈ ਅਤੇ ਅੱਗੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
15 ਸਾਲ ਪਹਿਲਾਂ ਪਿਤਾ ਦੀ ਹੋ ਗਈ ਸੀ ਮੌ-ਤ
ਲੜਕੀ ਦੀ ਮਾਂ ਨੇ ਦੱਸਿਆ ਕਿ ਉਸ ਦੇ ਪਿਤਾ ਦੀ 15 ਸਾਲ ਪਹਿਲਾਂ ਬੀਮਾਰੀ ਕਾਰਨ ਮੌ-ਤ ਹੋ ਗਈ ਸੀ। ਰਿੰਕੀ ਰਾਜਭਰ ਚਾਰ ਬੱਚਿਆਂ ਦੇ ਵਿੱਚੋਂ ਦੂਜੇ ਨੰਬਰ ਦੀ ਧੀ ਸੀ। ਵੱਡੀ ਧੀ ਦਾ ਵਿਆਹ ਹੋ ਗਿਆ ਸੀ। ਹੁਣ ਇਸ ਦੇ ਵਿਆਹ ਲਈ ਮੁੰਡਾ ਦੇਖਿਆ ਜਾ ਰਿਹਾ ਸੀ। ਕਿਸੇ ਤਰ੍ਹਾਂ ਮਿਹਨਤ ਮਜ਼ਦੂਰੀ ਕਰਕੇ ਉਹ ਤਿੰਨ ਧੀਆਂ ਤੇ ਇੱਕ ਪੁੱਤਰ ਨੂੰ ਪਾਲ ਰਹੀ ਸੀ।
ਪੋਸਟ ਮਾਰਟਮ ਰਿਪੋਰਟ ਵਿੱਚ ਪਤਾ ਲੱਗੇਗਾ ਮੌ-ਤ ਦਾ ਕਾਰਨ
ਇਸ ਮਾਮਲੇ ਸਬੰਧੀ ਸੀਓ ਕਸਿਆ ਕੁੰਦਨ ਸਿੰਘ ਨੇ ਦੱਸਿਆ ਕਿ 20 ਮਈ ਨੂੰ ਲੜਕੀ ਦੇ ਗੁੰਮ ਹੋਣ ਦੀ ਸ਼ਿਕਾਇਤ ਲਿਖੀ ਗਈ ਸੀ। ਮੌ-ਤ ਦਾ ਕਾਰਨ ਅਜੇ ਕੁਝ ਵੀ ਸਪੱਸ਼ਟ ਨਹੀਂ ਹੋ ਸਕਿਆ। ਅਸਲ ਕਾਰਨਾਂ ਦਾ ਪਤਾ ਪੋਸਟ ਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਲੱਗੇਗਾ। ਜਿਸ ਘਰ ਤੋਂ ਬੱਚੀ ਦੀ ਦੇਹ ਮਿਲੀ ਹੈ। ਉਸ ਦੇ ਕਿਸੇ ਵੀ ਕਮਰੇ ਵਿੱਚ ਕੋਈ ਦਰਵਾਜ਼ਾ ਜਾਂ ਖਿੜਕੀ ਨਹੀਂ ਲੱਗਿਆ।