ਧਾਰਮਿਕ ਸਥਾਨ ਦੇ ਦਰਸ਼ਨਾਂ ਲਈ ਗਏ ਨੌਜਵਾਨ ਨੇ ਤਿਆਗੇ ਸਾਹ, ਦੋ ਭੈਣਾਂ ਦਾ ਸੀ ਇਕ-ਲੌਤਾ ਭਰਾ

Punjab

ਪੰਜਾਬ ਦੇ ਜ਼ੀਰਕਪੁਰ ਏਰੀਏ ਵਿਚ ਪੈਂਦੇ ਪਿੰਡ ਦਿਆਲਪੁਰਾ ਦੇ ਰਹਿਣ ਵਾਲੇ ਅਮਨਪ੍ਰੀਤ ਸਿੰਘ ਗਿੱਲ ਉਮਰ 23 ਸਾਲ ਦੀ ਉਸ ਸਮੇਂ ਮੌ-ਤ ਹੋ ਗਈ, ਜਦੋਂ ਉਹ ਆਪਣੇ ਦੋਸਤਾਂ ਦੇ ਨਾਲ ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨਾਂ ਲਈ ਗਿਆ ਹੋਇਆ ਸੀ। ਦੱਸਿਆ ਜਾ ਰਿਹਾ ਹੈ ਕਿ ਉਸ ਦੀ ਹੋਟਲ ਦੇ ਕਮਰੇ ਵਿਚ ਸੁੱਤੇ ਪਏ ਦੀ ਮੌਤ ਹੋ ਗਈ। ਨੌਜਵਾਨ ਪੁੱਤ ਦੀ ਮੌ-ਤ ਦੀ ਖ਼ਬਰ ਮਿਲਦੇ ਸਾਰ ਹੀ ਪਰਿਵਾਰ ਸਣੇ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਛਾ ਗਈ। ਮ੍ਰਿਤਕ ਦੋ ਭੈਣਾਂ ਦਾ ਇਕ-ਲੌਤਾ ਭਰਾ ਸੀ। ਮ੍ਰਿਤਕ ਅਮਨਪ੍ਰੀਤ ਸਿੰਘ ਗਿੱਲ ਦਾ ਅਜੇ ਵਿਆਹ ਨਹੀਂ ਹੋਇਆ ਸੀ।

ਇਸ ਘਟਨਾ ਦੀ ਸੂਚਨਾ ਮਿਲਦੇ ਹੀ ਵਿਦੇਸ਼ ਵਿਚ ਕੰਮ ਕਰਦੇ ਅਮਨਪ੍ਰੀਤ ਸਿੰਘ ਦੇ ਪਿਤਾ ਵੀ ਆਪਣੇ ਜੱਦੀ ਪਿੰਡ ਦਿਆਲਪੁਰਾ ਆ ਗਏ ਹਨ। ਅਮਨਪ੍ਰੀਤ ਸਿੰਘ ਗਿੱਲ ਦਾ ਮੰਗਲਵਾਰ ਸ਼ਾਮ ਨੂੰ ਨਮ ਅੱਖਾਂ ਨਾਲ ਸਸਕਾਰ ਕਰ ਦਿੱਤਾ ਗਿਆ। ਇਸ ਮਾਮਲੇ ਬਾਰੇ ਅਮਨਪ੍ਰੀਤ ਸਿੰਘ ਦੇ ਦੋਸਤ ਅਸ਼ਵਿੰਦਰ ਸਿੰਘ ਨੇ ਦੱਸਿਆ ਕਿ ਚਾਰੇ ਦੋਸਤ ਵੀਰਵਾਰ ਸ਼ਾਮ ਨੂੰ ਘਰ ਤੋਂ ਗਏ ਸਨ ਅਤੇ ਐਤਵਾਰ ਸ਼ਾਮ 6.30 ਵਜੇ ਦੇ ਕਰੀਬ ਗੋਬਿੰਦ ਧਾਮ ਗੁਰਦੁਆਰਾ ਸਾਹਿਬ ਪਹੁੰਚੇ, ਉਦੋਂ ਤੱਕ ਅਮਨਪ੍ਰੀਤ ਸਿੰਘ ਬਿਲਕੁਲ ਠੀਕ ਸੀ। ਅਸ਼ਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਰਦੁਆਰਾ ਸਾਹਿਬ ਵਿੱਚ ਕੋਈ ਕਮਰਾ ਨਹੀਂ ਮਿਲਿਆ।

ਇਸ ਲਈ ਚਾਰੇ ਜਣੇ ਬਾਜ਼ਾਰ ਵਿਚ ਕਮਰਾ ਲੱਭਣ ਲਈ ਚਲੇ ਗਏ। ਜਦੋਂ ਫਿਰ ਉਨ੍ਹਾਂ ਨੂੰ ਹੋਟਲ ਵਿਚ ਕਮਰਾ ਮਿਲਿਆ ਤਾਂ ਅਮਨਪ੍ਰੀਤ ਸਿੰਘ ਨੇ ਕਿਹਾ ਕਿ ਉਸ ਦੀ ਤਬੀਅਤ ਠੀਕ ਨਹੀਂ ਹੈ। ਇਸ ਤੋਂ ਬਾਅਦ ਡਾਕਟਰ ਤੋਂ ਉਸ ਨੂੰ ਦਵਾਈ ਦਿਵਾਉਣ ਤੋਂ ਬਾਅਦ ਉਹ ਆਰਾਮ ਕਰਨ ਲੱਗ ਪਿਆ। ਸਵੇਰੇ ਜਦੋਂ ਅਮਨਪ੍ਰੀਤ ਸਿੰਘ ਨੂੰ ਹੇਮਕੁੰਟ ਸਾਹਿਬ ਦੇ ਦਰਸ਼ਨਾਂ ਲਈ ਜਗਾਇਆ ਗਿਆ ਤਾਂ ਉਹ ਨਹੀਂ ਉਠਿਆ। ਉਸ ਦੇ ਦੋਸਤ ਉਸ ਨੂੰ ਡਾਕਟਰ ਕੋਲ ਲੈ ਗਏ, ਜਿਨ੍ਹਾਂ ਨੇ ਅਮਨਪ੍ਰੀਤ ਸਿੰਘ ਨੂੰ ਮ੍ਰਿਤਕ ਐਲਾਨ ਕਰ ਦਿੱਤਾ।

ਇਸ ਤੋਂ ਬਾਅਦ ਉਸ ਦੀ ਦੇਹ ਨੂੰ ਵਾਪਸ ਲਿਆ ਕੇ ਡੇਰਾਬੱਸੀ ਦੇ ਹਸਪਤਾਲ ਵਿਚ ਰਖਵਾਇਆ ਗਿਆ। ਇਸ ਘਟਨਾ ਤੋਂ ਬਾਅਦ ਮ੍ਰਿਤਕ ਅਮਨਪ੍ਰੀਤ ਸਿੰਘ ਗਿੱਲ ਦੇ ਦੋਸਤ ਵੀ ਗਹਿਰੇ ਸਦਮੇ ਵਿੱਚ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਸਾਡੇ ਨਾਲ ਗਿਆ ਸੀ ਪਰ ਸਿਰਫ਼ ਉਸ ਦੀ ਦੇਹ ਹੀ ਵਾਪਸ ਆਈ, ਜਿਸ ਦਾ ਉਨ੍ਹਾਂ ਨੂੰ ਸਾਰੀ ਉਮਰ ਪਛਤਾਵਾ ਰਹੇਗਾ। ਮ੍ਰਿਤਕ ਦੇ ਸਾਕ ਸਬੰਧੀਆਂ ਸਮੇਤ ਇਲਾਕੇ ਦੀਆਂ ਸਮੂਹ ਸਿਆਸੀ, ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਨੇ ਇਸ ਦੁਖਦ ਮੌ-ਤ ਉਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

Leave a Reply

Your email address will not be published. Required fields are marked *