ਪੰਜਾਬ ਦੇ ਜਿਲ੍ਹਾ ਫਿਰੋਜ਼ਪੁਰ ਵਿੱਚ ਇੱਕ ਟ੍ਰੈਕਟਰ ਟ੍ਰਾਲੀ ਨੇ ਕਾਲਜ ਤੋਂ ਵਾਪਸ ਘਰ ਪਰਤ ਰਹੀ ਪ੍ਰੋਫੈਸਰ ਦੀ ਸਕੂਟਰੀ ਨੂੰ ਟੱਕਰ ਮਾਰ ਦਿੱਤੀ। ਜਿਸ ਹਾਦਸੇ ਕਾਰਨ ਪ੍ਰੋਫੈਸਰ ਹੇਠਾਂ ਡਿੱਗ ਪਈ। ਇਸ ਦੌਰਾਨ ਟ੍ਰੈਕਟਰ ਦਾ ਪਿਛਲਾ ਟਾਇਰ ਪ੍ਰੋਫੈਸਰ ਦੇ ਸਿਰ ਉਤੇ ਚ-ੜ੍ਹ ਗਿਆ। ਜਿਸ ਕਾਰਨ ਉਸ ਦੀ ਘਟਨਾ ਵਾਲੀ ਥਾਂ ਮੌਕੇ ਉਤੇ ਹੀ ਮੌ-ਤ ਹੋ ਗਈ। ਇਹ ਹਾਦਸਾ ਉਦੋਂ ਵਾਪਰਿਆ ਜਦੋਂ ਫਿਰੋਜ਼ਪੁਰ ਸ਼ਹਿਰ ਵਿਚ ਸਥਿਤ ਗੁਰੂ ਨਾਨਕ ਦੇਵ ਕਾਲਜ ਵਿੱਚ ਕਾਮਰਸ ਦੀ ਪ੍ਰੋਫੈਸਰ ਨਵਨੀਤ ਕੌਰ ਉਮਰ 32 ਸਾਲ ਅੱਜ ਪੜ੍ਹਾ ਕੇ ਆਪਣੀ ਸਕੂਟਰੀ ਉਤੇ ਘਰ ਨੂੰ ਪਰਤ ਰਹੀ ਸੀ।
ਕਾਸੂਬੇਗੂ ਦੇ ਨੇੜੇ ਟ੍ਰੈਕਟਰ ਟ੍ਰਾਲੀ ਡਰਾਈਵਰ ਨੇ ਲਾਪ੍ਰਵਾਹੀ ਨਾਲ ਟ੍ਰੈਕਟਰ ਚਲਾਉਂਦੇ ਹੋਏ ਸਕੂਟਰੀ ਨੂੰ ਟੱਕਰ ਮਾਰ ਦਿੱਤੀ। ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੇ ਭਰਾ ਗਗਨਦੀਪ ਸਿੰਘ ਵਾਸੀ ਕਾਸੂਬੇਗੂ ਨੇ ਦੱਸਿਆ ਕਿ ਉਸ ਦੀ ਭੈਣ ਗੁਰੂ ਨਾਨਕ ਦੇਵ ਕਾਲਜ ਵਿੱਚ ਪਿਛਲੇ 7 ਸਾਲਾਂ ਤੋਂ ਪੜ੍ਹਾ ਰਹੀ ਸੀ।
ਸਿੱਖਿਆ ਦੇ ਮਾਧਿਅਮ ਨਾਲ ਬਦਲਾਅ ਦੀ ਗੱਲ ਕਰਦੀ ਸੀ ਭੈਣ
ਭਰਾ ਗਗਨਦੀਪ ਸਿੰਘ ਨੇ ਦੱਸਿਆ ਕਿ ਉਸ ਦਾ ਵਿਆਹ ਵੀ ਤੈਅ ਹੋ ਗਿਆ ਸੀ, ਜੋ ਕਿ ਅਗਲੇ ਤਿੰਨ ਜਾਂ ਚਾਰ ਮਹੀਨੇ ਵਿਚ ਹੋਣਾ ਸੀ। ਉਸ ਨੇ ਕਿਹਾ ਕਿ ਇਸ ਹਾਦਸੇ ਵਿਚ ਉਨ੍ਹਾਂ ਨੂੰ ਪਰਿਵਾਰਕ ਨੁਕਸਾਨ ਤਾਂ ਹੋਇਆ ਹੀ ਹੈ। ਇਸ ਦੇ ਨਾਲ ਹੀ ਸਮਾਜ ਨੇ ਇੱਕ ਹੁਨਰਮੰਦ ਅਧਿਆਪਕ ਨੂੰ ਗੁਆ ਦਿੱਤਾ ਹੈ। ਉਨ੍ਹਾਂ ਨੇ ਦੱਸਿਆ ਕਿ ਉਸ ਦੀ ਭੈਣ ਸ਼ੁਰੂ ਤੋਂ ਹੀ ਪੜ੍ਹਾਈ ਵਿੱਚ ਟਾਪਰ ਰਹੀ ਹੈ। ਉਹ ਹਮੇਸ਼ਾ ਪੜਾਈ ਦੇ ਮਾਧਿਅਮ ਰਾਹੀਂ ਬਦਲਾਅ ਦੀ ਗੱਲ ਕਰਦੀ ਸੀ।
ਪੋਸਟ ਮਾਰਟਮ ਤੋਂ ਬਾਅਦ ਦੇਹ ਪਰਿਵਾਰਕ ਮੈਂਬਰਾਂ ਨੂੰ ਸੌਂਪੀ
ਇਸ ਹਾਦਸੇ ਦੀ ਸ਼ਿਕਾਇਤ ਉਤੇ ਥਾਣਾ ਕੁਲਗੜ੍ਹੀ ਦੇ ਏ. ਐਸ. ਆਈ. ਬਲਬੀਰ ਸਿੰਘ ਨੇ ਦੱਸਿਆ ਕਿ ਦੋਸ਼ੀ ਖ਼ਿਲਾਫ਼ ਕੇਸ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਦਾ ਪੋਸਟ ਮਾਰਟਮ ਕਰਵਾ ਕੇ ਦੇਹ ਨੂੰ ਅੰਤਿਮ ਸੰਸਕਾਰ ਦੇ ਲਈ ਵਾਰਸਾਂ ਹਵਾਲੇ ਕਰ ਦਿੱਤਾ ਗਿਆ ਹੈ।