ਪੰਜਾਬ ਵਿਚ ਫਿਲੌਰ ਪੁਲਿਸ ਵਲੋਂ 20 ਮਈ ਨੂੰ ਲਾਡੋਵਾਲ ਦੇ ਨੂਰਪੁਰ ਬੇਟ ਵਿਖੇ ਸਾਬਕਾ ਏ. ਐਸ. ਆਈ. ਕੁਲਦੀਪ ਸਿੰਘ, ਉਸ ਦੀ ਪਤਨੀ ਪਰਮਜੀਤ ਕੌਰ, ਪੁੱਤਰ ਗੁਰਵਿੰਦਰ ਸਿੰਘ ਦੇ ਕ-ਤ-ਲ ਕੇਸ ਦੀ ਗੁੱਥੀ ਨੂੰ ਸੁਲਝਾ ਲਿਆ ਗਿਆ ਹੈ। ਇਸ ਮਾਮਲੇ ਵਿੱਚ ਪ੍ਰੇਮ ਚੰਦ ਉਰਫ਼ ਮਿਥੁਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਕ-ਤ-ਲ ਵੇਲੇ ਸਾਬਕਾ ਏ. ਐਸ. ਆਈ. ਅਤੇ ਉਸ ਦਾ ਪੁੱਤਰ ਰੌਲਾ ਨਾ ਪਾ ਸਕੇ, ਇਸ ਲਈ ਉਸ ਨੇ ਉਨ੍ਹਾਂ ਦੇ ਗਲੇ ਵਿੱਚ ਰਾਡ ਪਾ ਦਿੱਤਾ ਸੀ। ਪੁਲਿਸ ਦੇ ਦੱਸਣ ਅਨੁਸਾਰ ਦੋਸ਼ੀ ਹੁਣ ਤੱਕ ਨਸ਼ੇ ਲਈ 100 ਤੋਂ ਵੱਧ ਵਾਰਦਾਤਾਂ ਕਰ ਚੁੱਕਿਆ ਹੈ।
ਉਸ ਨੂੰ ਇਹ ਵੀ ਨਹੀਂ ਪਤਾ ਕਿ ਉਸ ਨੇ ਕਿਹੜੇ ਸ਼ਹਿਰਾਂ ਵਿੱਚ ਕਿੰਨੀਆਂ ਵਾਰਦਾਤਾਂ ਕੀਤੀਆਂ ਹਨ।
ਗੁਰਦਾਸਪੁਰ ਜਿਲ੍ਹੇ ਦੇ ਦੀਨਾਨਗਰ ਵਿੱਚ ਵੀ ਇੱਕ ਔਰਤ ਦਾ ਕ-ਤ-ਲ ਕਰਕੇ ਉਸ ਦੀ ਦੇਹ ਗਟਰ ਵਿੱਚ ਸੁੱਟ ਦਿੱਤੀ ਸੀ। ਕ-ਤ-ਲ ਤੋਂ ਬਾਅਦ ਦੋਸ਼ੀ 11 ਦਿਨਾਂ ਤੱਕ ਲੁਧਿਆਣਾ ਅਤੇ ਫਿਲੌਰ ਵਿੱਚ ਖੁੱਲ੍ਹੇਆਮ ਘੁੰਮਦਾ ਰਿਹਾ, ਜਿਸ ਦੌਰਾਨ ਉਸ ਨੇ ਚਾਰ ਤੋਂ ਪੰਜ ਵਾਰਦਾਤਾਂ ਨੂੰ ਅੰਜਾਮ ਦਿੱਤਾ। ਦੋਸ਼ੀ ਨੇ ਇਸ ਮਾਮਲੇ ਨਾਲ ਸਬੰਧਤ ਕਈ ਅਹਿਮ ਖੁਲਾਸੇ ਕੀਤੇ ਹਨ। ਡੀ. ਐਸ. ਪੀ. ਸਬ ਡਵੀਜ਼ਨ ਫਿਲੌਰ ਜਗਦੀਸ਼ ਰਾਜ ਨੇ ਦੱਸਿਆ ਕਿ ਮਿਥੁਨ 4 ਲੋਕਾਂ ਦਾ ਕ-ਤ-ਲ ਕਰ ਚੁੱਕਿਆ ਹੈ, ਜਦੋਂ ਕਿ ਫਿਲੌਰ ਵਿੱਚ 2 ਔਰਤਾਂ ਨੂੰ ਮਾ-ਰ-ਨ ਦੀ ਕੋਸ਼ਿਸ਼ ਕੀਤੀ। ਦੋਵੇਂ ਔਰਤਾਂ ਗੰਭੀਰ ਰੂਪ ਵਿਚ ਜ਼ਖ਼ਮੀ ਹਨ।
ਦੋਸ਼ੀ ਮਿਥੁਨ ਨੇ ਔਰਤਾਂ ਦੇ ਮੂੰਹ ਵਿੱਚ ਦੋਵੇਂ ਹੱਥ ਪਾ ਕੇ ਗੱਲ੍ਹਾਂ ਨੂੰ ਪਾ-ੜ ਦਿੱਤਾ ਸੀ ਤਾਂ ਜੋ ਉਹ ਰੌਲਾ ਨਾ ਪਾ ਸਕਣ। ਜਾਂਚ ਵਿਚ ਪਤਾ ਲੱਗਿਆ ਹੈ ਕਿ ਪਿੰਡ ਤਲਵੰਡੀ ਵਿਚ ਵੀ ਉਸ ਨੇ ਮਾਲਕ ਅਤੇ ਉਸ ਦੇ ਕੁੱਤੇ ਉਤੇ ਗੋ-ਲੀ-ਆਂ ਚਲਾਈਆਂ ਸਨ ਅਤੇ ਰਿਵਾਲਵਰ ਛੱਡ ਕੇ ਫਰਾਰ ਹੋ ਗਿਆ ਸੀ। ਇਹ ਦੋਸ਼ੀ ਦੀਨਾਗਰ ਦਾ ਰਹਿਣ ਵਾਲਾ ਹੈ।
ਇਸ ਤਰ੍ਹਾਂ ਦਿੱਤਾ ਵਾਰ-ਦਾਤ ਨੂੰ ਅੰਜਾਮ
ਦੋਸ਼ੀ ਪ੍ਰੇਮ ਨੇ ਪੁਲਿਸ ਦੇ ਸਾਹਮਣੇ ਕਬੂਲਿਆ ਕਿ ਉਹ ਨਸ਼ੇ ਦਾ ਆਦੀ ਹੈ। 20 ਮਈ ਨੂੰ ਉਸ ਨੇ ਪਿੰਡ ਨੂਰਪੁਰ ਬੇਟ ਵਿੱਚ ਸਾਬਕਾ ਏ. ਐਸ. ਆਈ. ਅਤੇ ਉਸ ਦੇ ਪਰਿਵਾਰ ਦੇ ਕ-ਤ-ਲ ਇਕੱਲਿਆਂ ਹੀ ਕੀਤੇ ਸਨ। ਉਸ ਕੋਲੋਂ ਨਸ਼ੇ ਲਈ ਪੈਸੇ ਖਤਮ ਹੋ ਗਏ ਸੀ।
ਜਿਸ ਕਾਰਨ ਉਸ ਨੇ ਪਹਿਲਾਂ ਕੁਲਦੀਪ ਸਿੰਘ ਦੇ ਘਰ ਦੀ ਰੇਕੀ ਕੀਤੀ ਅਤੇ ਫਿਰ ਖੇਤਾਂ ਵਿੱਚੋਂ ਦੀ ਕੰਧ ਟੱਪ ਕੇ ਘਰ ਦੇ ਪਿੱਛੇ ਦਾਖਲ ਹੋ ਗਿਆ। ਉਥੇ ਪਈ ਪੌੜੀ ਤੋਂ ਖਿੜਕੀ ਰਾਹੀਂ ਅੰਦਰ ਵੜ ਗਿਆ। ਇਸ ਘਟਨਾ ਤੋਂ ਪਹਿਲਾਂ ਉਹ ਨਸ਼ੇ ਵਿਚ ਸੀ। ਜਦੋਂ ਉਹ ਕਮਰੇ ਵਿੱਚ ਦਾਖਲ ਹੋਇਆ ਤਾਂ ਉਸ ਕੋਲ ਇੱਕ ਰਾਡ ਸੀ। ਸਾਬਕਾ ASI ਜਦੋਂ ਬਾਥਰੂਮ ਤੋਂ ਬਾਹਰ ਆਇਆ ਤਾਂ ਉਸ ਉਤੇ ਲੋਹੇ ਦੀ ਰਾਡ ਨਾਲ ਵਾਰ ਕਰਕੇ ਮਾ-ਰ ਦਿੱਤਾ। ਆਵਾਜ਼ ਨਾ ਕਰ ਸਕੇ ਇਸ ਲਈ ਉਸ ਦੇ ਗਲੇ ਵਿੱਚ ਰਾਡ ਉਤਾਰ ਦਿੱਤੀ। ਫਿਰ ਦੂਜੇ ਕਮਰੇ ਵਿੱਚ ਸੁੱਤੇ ਪਏ ਉਸ ਦੀ ਪਤਨੀ ਅਤੇ ਪੁੱਤਰ ਉਤੇ ਵੀ ਰਾਡ ਨਾਲ ਵਾਰ ਕਰਕੇ ਕ-ਤ-ਲ ਕਰ ਦਿੱਤਾ। ਬੇਟੇ ਦੇ ਗਲੇ ਵਿੱਚ ਵੀ ਰਾਡ ਉਤਾਰਨ ਦੀ ਕੋਸ਼ਿਸ਼ ਕੀਤੀ।
ਤਿੰਨਾਂ ਨੂੰ ਇਕੱਠੇ ਕ-ਤ-ਲ ਕਰਨ ਤੋਂ ਬਾਅਦ ਉਹ ਥੱਕ ਗਿਆ। ਉਸ ਨੇ ਉਥੇ ਨਸ਼ੇ ਦਾ ਟੀਕਾ ਲਾਇਆ ਅਤੇ ਦੇਹਾ ਦੇ ਕੋਲ ਇਕ ਘੰਟਾ ਆਰਾਮ ਕੀਤਾ। ਇਸ ਤੋਂ ਬਾਅਦ ਉਸ ਨੇ ਘਰ ਵਿਚੋਂ 10 ਹਜ਼ਾਰ ਦੀ ਨਕਦੀ, ਸੋਨੇ ਦਾ ਕੜਾ, ਕੰਨਾਂ ਦੀਆਂ ਵਾਲੀਆਂ, ਮੁੰਦਰੀਆਂ, ਤਿੰਨ ਚੇਨ ਚੋਰੀ ਕਰ ਲਈਆਂ ਅਤੇ ਫਿਰ ਮੋਟਰਸਾਈਕਲ ਲੈ ਕੇ ਚਲਾ ਗਿਆ। ਬਾਈਕ ਲੈ ਕੇ ਉਹ ਪਿੰਡ ਤਲਵੰਡੀ ਗਿਆ ਅਤੇ ਉਥੇ ਉਸ ਨੇ ਦੋ ਗੋਲੀਆਂ ਚਲਾ ਕੇ ਇਕ ਮਹਿਲਾ ਤਸਕਰ ਕੋਲੋਂ 20 ਗ੍ਰਾਮ ਚਿੱਟਾ ਖੋਹ ਲਿਆ। ਫਿਰ ਬਾਈਕ ਲੈ ਕੇ ਮੁਕੇਰੀਆਂ ਪਹੁੰਚਿਆ ਅਤੇ ਉੱਥੇ ਬਾਈਕ ਨੂੰ ਦਰਿਆ ਵਿਚ ਸੁੱਟ ਦਿੱਤਾ।
22 ਮਈ ਨੂੰ ਉਸ ਨੇ ਸਾਬਕਾ ਏ. ਐੱਸ. ਆਈ ਦੇ ਘਰੋਂ ਚੋਰੀ ਕੀਤਾ ਪਿਸਤੌਲ ਫਿਲੌਰ ਰੇਲਵੇ ਸਟੇਸ਼ਨ ਨੇੜੇ ਟੋਏ ਵਿਚ ਲੁਕਾ ਦਿੱਤਾ। ਫਿਰ ਉਹ ਦਿੱਲੀ ਪਹੁੰਚ ਗਿਆ। ਉਥੋਂ ਕਾਨਪੁਰ ਚਲਿਆ ਗਿਆ। 5 ਦਿਨਾਂ ਬਾਅਦ ਮੁੜ ਲੁਧਿਆਣਾ ਆਇਆ। ਚੌੜਾ ਬਾਜ਼ਾਰ ਨੇੜਿਓਂ ਮੋਟਰਸਾਈਕਲ ਚੋਰੀ ਕੀਤਾ। 28 ਮਈ ਨੂੰ ਦੋਸ਼ੀ ਗਡਾ ਦੀ ਗੋਪਾਲ ਕਾਲੋਨੀ ਸਥਿਤ ਆਪਣੀ ਭੈਣ ਦੇ ਘਰ ਗਿਆ ਸੀ। ਉਥੇ ਇਕ ਹੋਰ ਔਰਤ ਨੂੰ ਜ਼ਖਮੀ ਕਰਨ ਤੋਂ ਬਾਅਦ 4600 ਰੁਪਏ ਲੈ ਕੇ ਫਰਾਰ ਹੋ ਗਿਆ।
ਇਸ ਤਰ੍ਹਾਂ ਕੀਤਾ ਗਿਆ ਗ੍ਰਿਫਤਾਰ…
ਫਿਲੌਰ ਪੁਲਿਸ ਨੇ ਦੋ ਦਿਨ ਪਹਿਲਾਂ ਨਾਕੇ ਉਤੇ ਦੋਸ਼ੀ ਮਿਥੁਨ ਨੂੰ ਚੋਰੀ ਦੇ ਮੋਟਰਸਾਈਕਲ ਸਮੇਤ ਗ੍ਰਿਫਤਾਰ ਕੀਤਾ ਸੀ। ਉਸ ਦੀ ਨਿਸ਼ਾਨਦੇਹੀ ਉਤੇ ਕਈ ਵਾਹਨ ਵੀ ਮਿਲੇ ਹਨ। ਉਸ ਨੇ ਦੱਸਿਆ ਕਿ ਉਹ 100 ਤੋਂ ਵੱਧ ਵਾਰਦਾਤਾਂ ਕਰ ਚੁੱਕਿਆ ਹੈ। ਜਦੋਂ ਸਖ਼ਤੀ ਨਾਲ ਪੁੱਛ ਗਿੱਛ ਕੀਤੀ ਗਈ ਤਾਂ ਦੱਸਿਆ ਗਿਆ ਕਿ ਦੀਨਾਨਗਰ ਵਿੱਚ ਔਰਤ ਦਾ ਕ-ਤ-ਲ ਕਰਨ ਤੋਂ ਬਾਅਦ ਦੇਹ ਗਟਰ ਵਿੱਚ ਸੁੱਟ ਦਿੱਤੀ ਸੀ। ਉਸ ਨੇ ਹੀ ਲੁਧਿਆਣਾ ਵਿੱਚ ਤੀਹਰਾ ਕ-ਤ-ਲ ਕਾਂਡ ਕੀਤਾ ਸੀ। ਲੁਧਿਆਣਾ ਪੁਲਿਸ ਦੋਸ਼ੀ ਨੂੰ ਪ੍ਰੋਡਕਸ਼ਨ ਵਾਰੰਟ ਉਤੇ ਲਵੇਗੀ। ਪਤਾ ਲਾਇਆ ਜਾਵੇਗਾ ਕਿ ਉਸ ਨੇ ਇੱਥੇ ਹੋਰ ਕਿਹੜੀਆਂ-ਕਿਹੜੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ।