ਝਾਂਸੀ ਦੇ ਵਿਚ ਐਤਵਾਰ ਰਾਤ ਨੂੰ ਆਪਣੇ ਦੋਸਤਾਂ ਨਾਲ ਸਟੰਟ ਕਰਦੇ ਸਮੇਂ 12ਵੀਂ ਜਮਾਤ ਦੀ ਵਿਦਿਆਰਥਣ ਨੇ ਇਕ ਸੜਕ ਹਾਦਸੇ ਵਿਚ ਆਪਣੀ ਜਿੰਦਗੀ ਗੁਆ ਲਈ। ਇਸ ਹਾਦਸੇ ਤੋਂ ਬਾਅਦ ਉਸ ਦੇ ਦੋਸਤ ਮੌਕੇ ਤੋਂ ਫਰਾਰ ਹੋ ਗਏ। ਦਰਅਸਲ ਦੋ ਬਾਈਕ ਉਤੇ ਸਵਾਰ ਦੋਸਤ ਆਪਸ ਵਿਚ ਰੇਸ ਲਾ ਰਹੇ ਸਨ, ਸਟੰਟ ਕਰ ਰਹੇ ਸਨ, ਉਸ ਸਮੇਂ ਦੋਵੇਂ ਬਾਈਕ ਆਪਸ ਵਿਚ ਟਕਰਾ ਗਏ। ਇਸ ਤੋਂ ਬਾਅਦ ਵਿਦਿਆਰਥਣ ਬਾਈਕ ਤੋਂ ਹੇਠਾਂ ਡਿੱਗ ਗਈ। ਇਹ ਦੇਖ ਕੇ ਦੋਸਤ ਮੌਕੇ ਤੋਂ ਭੱਜ ਗਏ। ਪੁਲਿਸ ਪੁੱਛ ਗਿੱਛ ਲਈ ਉਨ੍ਹਾਂ ਦੀ ਤਲਾਸ਼ ਕਰ ਰਹੀ ਹੈ। ਦੂਜੇ ਪਾਸੇ ਇਸ ਹਾਦਸੇ ਦੀ ਸੂਚਨਾ ਮਿਲਦੇ ਹੀ ਵਿਦਿਆਰਥਣ ਦੇ ਪਰਿਵਾਰਕ ਮੈਂਬਰ ਰੋਂਦੇ ਹੋਏ ਹਸਪਤਾਲ ਪਹੁੰਚੇ। ਪੁਲਿਸ ਨੇ ਦੇਹ ਨੂੰ ਕਬਜ਼ੇ ਵਿਚ ਲੈ ਕੇ ਪੋਸਟ ਮਾਰਟਮ ਲਈ ਭੇਜ ਦਿੱਤਾ ਹੈ।
ਤੇਜ ਸਪੀਡ ਭਜਾ ਰਹੇ ਸਨ ਬਾਈਕ
ਮ੍ਰਿਤਕ ਵਿਦਿਆਰਥਣ ਦਾ ਨਾਮ ਸ਼ਰਧਾ ਸ਼ਰਮਾ ਉਮਰ 18 ਸਾਲ ਪੁੱਤਰੀ ਹਰੀਸ਼ ਸ਼ਰਮਾ ਹੈ। ਉਹ ਆਪਣੇ ਪਰਿਵਾਰ ਨਾਲ ਮਹਾਂਨਗਰ ਦੇ ਆਸ਼ਿਕ ਚੌਰਾਹੇ ਸਥਿਤ ਭਾਜਪਾ ਦਫ਼ਤਰ ਦੇ ਨੇੜੇ ਰਹਿੰਦੀ ਸੀ। ਐਤਵਾਰ ਸ਼ਾਮ ਨੂੰ ਉਹ ਖੁਸ਼ੀਪੁਰਾ ਵਾਸੀ ਸੁਮਿਤ, ਦਾਤਿਆ ਵਾਸੀ ਸ਼ਿਵਮ ਆਦਿ ਨਾਲ ਘੁੰਮਣ ਲਈ ਨਿਕਲੀ ਸੀ। ਪੁਲਿਸ ਦਾ ਕਹਿਣਾ ਹੈ ਕਿ ਸੁਮਿਤ ਬਾਈਕ ਚਲਾ ਰਿਹਾ ਸੀ ਅਤੇ ਸ਼ਰਧਾ ਉਸਦੇ ਪਿੱਛੇ ਬੈਠੀ ਸੀ। ਜਦੋਂ ਕਿ ਸ਼ਿਵਮ ਕੋਲ ਬੁਲੇਟ ਮੋਟਰਸਾਈਕਲ ਸੀ ਉਸ ਦੇ ਪਿੱਛੇ ਦੋ ਕੁੜੀਆਂ ਬੈਠੀਆਂ ਸਨ। ਦੋਵੇਂ ਤੇਜ਼ ਰਫਤਾਰ ਨਾਲ ਬਾਈਕ ਉਤੇ ਸਵਾਰ ਹੋ ਕੇ ਕਿਲਾ ਰੋਡ ਤੋਂ ਮਿਨਰਵਾ ਚੌਰਾਹੇ ਵੱਲ ਜਾ ਰਹੇ ਸਨ। ਰਾਤ ਕਰੀਬ 10 ਵਜੇ ਜਿਵੇਂ ਹੀ ਇਹ ਲੋਕ ਤੇਜ਼ ਰਫਤਾਰ ਨਾਲ ਮੀਰਨਾਵਾ ਚੌਰਾਹੇ ਨੇੜੇ ਪਹੁੰਚੇ ਤਾਂ ਸੁਮਿਤ ਦੀ ਬਾਇਕ ਸ਼ਿਵਮ ਨਾਲ ਟਕਰਾ ਕੇ ਬੇਕਾਬੂ ਹੋ ਗਈ। ਇਸ ਦੌਰਾਨ ਸ਼ਰਧਾ ਵੀ ਆਪਣੇ ਆਪ ਉਤੇ ਕਾਬੂ ਨਹੀਂ ਰੱਖ ਸਕੀ ਅਤੇ ਬਾਈਕ ਤੋਂ ਹੇਠਾਂ ਡਿੱਗ ਗਈ। ਇਸ ਹਾਦਸੇ ਵਿਚ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਈ। ਉਸ ਦੇ ਕੱਪੜੇ ਬਲੱਡ ਨਾਲ ਭਿੱਜੇ ਗਏ।
ਇਲਾਜ ਦੌਰਾਨ ਹਸਪਤਾਲ ਵਿੱਚ ਤੋੜਿਆ ਦਮ
ਇਸ ਹਾਦਸੇ ਤੋਂ ਬਾਅਦ ਮੌਕੇ ਉਤੇ ਵੱਡੀ ਗਿਣਤੀ ਵਿੱਚ ਰਾਹਗੀਰ ਇਕੱਠੇ ਹੋ ਗਏ। ਸੂਚਨਾ ਮਿਲਦੇ ਹੀ ਕੋਤਵਾਲ ਸੰਜੇ ਗੁਪਤਾ, ਮਿਨਰਵਾ ਚੌਕੀ ਇੰਚਾਰਜ ਈਸ਼ਵਰ ਦੀਨ ਸਾਹੂ ਵੀ ਪਹੁੰਚ ਗਏ। ਜ਼ਖਮੀ ਸ਼ਰਧਾ ਨੂੰ ਪਹਿਲਾਂ ਸਿਵਲ ਹਸਪਤਾਲ ਲਿਜਾਇਆ ਗਿਆ। ਉਥੋਂ ਹਾਲ ਜ਼ਿਆਦਾ ਗੰਭੀਰ ਹੋਣ ਤੇ ਉਸ ਨੂੰ ਮੈਡੀਕਲ ਕਾਲਜ ਰੈਫਰ ਕਰ ਦਿੱਤਾ ਗਿਆ। ਪਰ ਰਸਤੇ ਵਿੱਚ ਹੀ ਉਸ ਦੀ ਮੌ-ਤ ਹੋ ਗਈ। ਇਸ ਹਾਦਸੇ ਤੋਂ ਬਾਅਦ ਉਸ ਦੇ ਸਾਰੇ ਦੋਸਤ ਮੌਕੇ ਤੋਂ ਫਰਾਰ ਹੋ ਗਏ। ਲੜਕੀ ਦੀ ਮੌ-ਤ ਦੀ ਸੂਚਨਾ ਮਿਲਦੇ ਹੀ ਭਰਾ ਨਿਤਿਨ, ਉਸ ਦੀ ਮਾਂ ਅਤੇ ਹੋਰ ਲੋਕ ਰੋਂਦੇ ਹੋਏ ਮੌਕੇ ਉਤੇ ਪਹੁੰਚ ਗਏ। ਇੰਸਪੈਕਟਰ ਸੰਜੇ ਗੁਪਤਾ ਅਨੁਸਾਰ ਮ੍ਰਿਤਕ ਦੇਹ ਦਾ ਪੋਸਟ ਮਾਰਟਮ ਸੋਮਵਾਰ ਨੂੰ ਕਰਵਾਇਆ ਜਾਵੇਗਾ।
ਰੋਡਵੇਜ਼ ਤੋਂ ਸੇਵਾਮੁਕਤ ਹੈ ਪਿਤਾ
ਸ਼ਰਧਾ ਦੀ ਮੌ-ਤ ਤੋਂ ਬਾਅਦ ਘਰ ਵਿਚ ਸਦਮਾ ਛਾ ਗਿਆ। ਉਸ ਦੇ ਪਿਤਾ ਹਰੀਸ਼ ਸ਼ਰਮਾ ਰੋਡਵੇਜ਼ ਤੋਂ ਸੇਵਾਮੁਕਤ ਹੋਣ ਤੋਂ ਬਾਅਦ ਪਰਿਵਾਰ ਨਾਲ ਰਹਿੰਦੇ ਹਨ। ਉਹ ਤਿੰਨ ਭੈਣ-ਭਰਾਵਾਂ ਵਿੱਚੋਂ ਸਭ ਤੋਂ ਛੋਟੀ ਸੀ। ਉਸ ਦਾ ਵੱਡਾ ਭਰਾ ਨਿਤਿਨ ਅਤੇ ਇੱਕ ਭੈਣ ਵਿਆਹੀ ਹੋਈ ਹੈ। ਸ਼ਰਧਾ ਅਜੇ ਪੜ੍ਹ ਰਹੀ ਸੀ। ਧੀ ਦੀ ਦੇਹ ਦੇਖ ਕੇ ਮਾਂ ਊਸ਼ਾ ਬੇਹੋਸ਼ ਹੋ ਗਈ।