ਪੰਜਾਬ ਦੇ ਜਿਲ੍ਹਾ ਲੁਧਿਆਣਾ ਵਿਚ ਗਲੀ ‘ਚ ਪਿਸ਼ਾਬ ਕਰਨ ਤੋਂ ਰੋਕਣ ਕਰਕੇ ਇਕ ਵਿਅਕਤੀ ਦੀ ਇੱਟ ਮਾਰ ਕੇ ਜਿੰਦਗੀ ਸਮਾਪਤ ਕਰ ਦਿੱਤੀ ਗਈ। ਬਲੱਡ ਨਾਲ ਭਿੱਜੇ ਹਾਲ ਵਿਚ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਹਸਪਤਾਲ ਵਿਚ ਪਹੁੰਚਦੇ ਕੀਤਾ, ਜਿੱਥੇ ਡਾਕਟਰਾਂ ਨੇ ਮੁੱਢਲੀ ਜਾਂਚ ਕਰਨ ਤੋਂ ਬਾਅਦ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਇਸ ਮ੍ਰਿਤਕ ਦੀ ਪਹਿਚਾਣ ਰਾਮ ਜੀਵਨ ਉਮਰ 45 ਸਾਲ ਵਾਸੀ ਨੂਰਵਾਲਾ ਰੋਡ ਦੇ ਰੂਪ ਵਜੋਂ ਹੋਈ ਹੈ।
ਕੂੜਾ ਸੁੱਟਣ ਜਾ ਰਹੀ ਭੈਣ ਨੇ ਘਰ ਆ ਕੇ ਦੱਸਿਆ
ਮ੍ਰਿਤਕ ਜੀਵਨ ਦੇ ਲੜਕੇ ਹਿਤੇਸ਼ ਨੇ ਦੱਸਿਆ ਕਿ ਉਸ ਦੀ ਭੈਣ ਗਲੀ ਵਿੱਚ ਕੂੜਾ ਸੁੱਟਣ ਜਾ ਰਹੀ ਹੈ। ਉਸ ਵਕਤ ਇੱਕ ਵਿਅਕਤੀ ਗਲੀ ਵਿੱਚ ਖੁੱਲ੍ਹੇਆਮ ਪਿਸ਼ਾਬ ਕਰ ਰਿਹਾ ਸੀ। ਉਸ ਦੀ ਭੈਣ ਤੁਰੰਤ ਘਰ ਵਾਪਸ ਆ ਗਈ। ਉਸ ਨੇ ਪਿਤਾ ਨੂੰ ਦੱਸਿਆ ਕਿ ਵਿਅਕਤੀ ਘਰ ਦੇ ਸਾਹਮਣੇ ਪਿਸ਼ਾਬ ਕਰ ਰਿਹਾ ਹੈ। ਤੁਸੀਂ ਕੂੜਾ ਸੁੱਟ ਆਓ।
ਪਿਸ਼ਾਬ ਕਰਨ ਤੋਂ ਰੋਕਿਆ ਤਾਂ ਮਾਰੀ ਇੱਟ
ਜਦੋਂ ਰਾਮ ਜੀਵਨ ਖੁਦ ਕੂੜਾ ਸੁੱਟਣ ਗਿਆ ਤਾਂ ਉਸ ਨੇ ਗਲੀ ਵਿੱਚ ਪਿਸ਼ਾਬ ਕਰਨ ਵਾਲੇ ਵਿਅਕਤੀ ਨੂੰ ਰੋਕਿਆ ਅਤੇ ਉਸ ਨੂੰ ਖਾਲੀ ਪਲਾਟ ਦੇ ਅੰਦਰ ਜਾਣ ਲਈ ਕਿਹਾ। ਗੁੱਸੇ ਵਿਚ ਆਏ ਦੋਸ਼ੀ ਨੇ ਆਪਣੇ ਇਕ ਹੋਰ ਸਾਥੀ ਨੂੰ ਉਥੇ ਬੁਲਾ ਕੇ ਰਾਮ ਜੀਵਨ ਦੀ ਕੁੱਟ-ਮਾਰ ਕਰਨੀ ਸ਼ੁਰੂ ਕਰ ਦਿੱਤੀ। ਇਕ ਵਿਅਕਤੀ ਨੇ ਰਾਮ ਜੀਵਨ ਦੇ ਸਿਰ ਉਤੇ ਇੱਟ ਨਾਲ ਵਾਰ ਕਰ ਦਿੱਤਾ। ਗਲੀ ਵਿਚ ਹੰਗਾਮਾ ਸੁਣ ਕੇ ਪਰਿਵਾਰਕ ਮੈਂਬਰ ਇਕੱਠੇ ਹੋ ਗਏ ਉਦੋਂ ਤੱਕ ਦੋਸ਼ੀ ਫਰਾਰ ਹੋ ਗਏ ਸਨ।
ਥਾਣਾ ਬਸਤੀ ਜੋਧੇਵਾਲ ਦੀ ਪੁਲਿਸ ਨੇ ਦੋ ਦੋਸ਼ੀਆਂ ਨੂੰ ਹਿਰਾਸਤ ਵਿਚ ਲਿਆ
ਇਸ ਮਾਮਲੇ ਸਬੰਧੀ ਪਰਿਵਾਰਕ ਮੈਂਬਰਾਂ ਨੇ ਤੁਰੰਤ ਹੀ ਪੁਲਿਸ ਨੂੰ ਸੂਚਨਾ ਦਿੱਤੀ। ਮੌਕੇ ਉਤੇ ਪਹੁੰਚੀ ਪੁਲਿਸ ਨੇ ਇਲਾਕੇ ਵਿੱਚ ਲੱਗੇ CCTV ਕੈਮਰੇ ਫੁਟੇਜ ਆਦਿ ਦੀ ਜਾਂਚ ਕੀਤੀ। ਪੁਲਿਸ ਨੇ ਇਸ ਮਾਮਲੇ ਵਿਚ ਦੋ ਵਿਅਕਤੀਆਂ ਨੂੰ ਆਪਣੀ ਹਿਰਾਸਤ ਵਿਚ ਲਿਆ ਹੈ।