ਲੜਕੀ ਦੇ ਰੋਣ ਦੀ ਆਵਾਜ ਸੁਣਕੇ, ਜਦੋਂ ਗੁਆਂਢੀ ਨੇ ਘਰ ਜਾ ਕੇ ਦੇਖਿਆ ਤਾਂ, ਸਾਹਮਣੇ ਆਇਆ ਇਹ ਮਾਮਲਾ

Punjab

ਉੱਤਰ ਪ੍ਰਦੇਸ਼ (UP) ਦੇ ਮੁਰਾਦਾਬਾਦ ਵਿੱਚ ਇੱਕ ਮਹਿਲਾ ਦੀ ਦੇਹ ਕਮਰੇ ਵਿੱਚ ਫਾ-ਹੇ ਦੇ ਨਾਲ ਲਟਕ ਰਹੀ ਮਿਲੀ ਹੈ। ਬੱ-ਚੇ ਦੇ ਰੋਣ ਦੀ ਆਵਾਜ਼ ਸੁਣ ਕੇ ਉਨ੍ਹਾਂ ਦੇ ਗੁਆਂਢੀ ਉਸ ਦੇ ਘਰ ਪਹੁੰਚ ਗਏ। ਉਦੋਂ ਹੀ ਉਨ੍ਹਾਂ ਨੂੰ ਇਸ ਘਟਨਾ ਬਾਰੇ ਪਤਾ ਲੱਗਿਆ। ਮਹਿਲਾ ਦੀ ਡੇਢ ਸਾਲ ਦੀ ਬੱ-ਚੀ ਮ੍ਰਿਤਕ ਮਹਿਲਾ ਦੀ ਦੇਹ ਕੋਲ ਬੈਠੀ ਰੋ ਰਹੀ ਸੀ। ਲੋਕਾਂ ਵਲੋਂ ਕਮਰੇ ਦਾ ਦਰਵਾਜ਼ਾ ਤੋੜ ਕੇ ਉਸ ਨੂੰ ਬਾਹਰ ਕੱਢਿਆ ਗਿਆ। ਇਸ ਤੋਂ ਬਾਅਦ ਉਨ੍ਹਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ। ਪੁਲਿਸ ਨੇ ਦੇਹ ਨੂੰ ਕਬਜ਼ੇ ਵਿਚ ਲੈ ਕੇ ਪੋਸਟ ਮਾਰਟਮ ਲਈ ਭੇਜ ਦਿੱਤਾ ਹੈ। ਇਸ ਦੇ ਨਾਲ ਹੀ ਇਸ ਮਾਮਲੇ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਗਈ ਹੈ।

ਮਹਿਲਾ ਦਾ 8 ਸਾਲ ਪਹਿਲਾਂ ਹੋਇਆ ਸੀ ਵਿਆਹ

ਇਹ ਮਾਮਲਾ ਮੁਹੱਲਾ ਮੁਹੱਲਾ ਕਟਘਰ ਵਿਚ ਹੋਲੀ ਦੇ ਗਰਾਊਂਡ ਕੁਮਹਾਰੋ ਵਾਲੀ ਗਲੀ ਦਾ ਹੈ। ਇੱਥੋਂ ਦੇ ਰਹਿਣ ਵਾਲੇ ਰਾਹੁਲ ਉਰਫ਼ ਬਬਲੂ ਰਸਤੋਗੀ ਦਾ ਵਿਆਹ ਕਰੀਬ 8 ਸਾਲ ਪਹਿਲਾਂ ਰਿੰਕੀ ਉਮਰ 26 ਸਾਲ ਨਾਲ ਹੋਇਆ ਸੀ। ਰਾਹੁਲ ਧਾਗਾ ਬਣਾਉਣ ਦਾ ਕੰਮ ਕਰਦਾ ਹੈ। ਵਿਆਹ ਤੋਂ ਬਾਅਦ ਵੀ ਕੋਈ ਔਲਾਦ ਨਾ ਹੋਣ ਤੇ ਜੋੜੇ ਨੇ ਇਕ ਲੜਕੀ ਨੂੰ ਗੋਦ ਲਿਆ ਸੀ। ਉਸ ਦਾ ਨਾਮ ਕੈਰਾ (ਡੇਢ ਸਾਲ) ਰੱਖਿਆ ਸੀ।

ਲੜਕੀ ਦੇ ਰੋਣ ਦੀ ਆਵਾਜ਼ ਸੁਣ ਕੇ ਗੁਆਂਢੀ ਪਹੁੰਚੇ ਘਰ

ਇਸ ਮਾਮਲੇ ਸਬੰਧੀ ਰਾਹੁਲ ਦੇ ਗੁਆਂਢੀਆਂ ਦਾ ਕਹਿਣਾ ਹੈ ਕਿ ਸ਼ੁੱਕਰਵਾਰ ਸ਼ਾਮ ਕਰੀਬ 5 ਵਜੇ ਦਾ ਸਮਾਂ ਹੋਵੇਗਾ ਜਦੋਂ ਰਾਹੁਲ ਦੇ ਘਰੋਂ ਲਗਾਤਾਰ ਲੜਕੀ ਦੇ ਰੋ-ਣ ਦੀ ਆਵਾਜ਼ ਆ ਰਹੀ ਸੀ। ਪਹਿਲਾਂ ਤਾਂ ਸਭ ਨੇ ਸੋਚਿਆ ਕਿ ਸ਼ਾਇਦ ਮਾਂ ਦੇ ਕਿਸੇ ਤਰ੍ਹਾਂ ਝਿੜਕਣ ਕਾਰਨ ਲੜਕੀ ਰੋ ਰਹੀ ਹੈ ਪਰ ਜਦੋਂ ਕਾਫੀ ਦੇਰ ਤੱਕ ਘਰ ਵਿਚੋਂ ਲੜਕੀ ਦੇ ਰੋਣ ਤੋਂ ਇਲਾਵਾ ਕੋਈ ਹੋਰ ਆਵਾਜ਼ ਨਾ ਆਈ ਤਾਂ ਉਨ੍ਹਾਂ ਨੇ ਰਾਹੁਲ ਦੇ ਘਰ ਜਾ ਕੇ ਦੇਖਿਆ। ਘਰ ਦਾ ਮੇਨ ਗੇਟ ਖੁੱਲ੍ਹਾ ਸੀ। ਜਦੋਂ ਅੰਦਰ ਜਾ ਕੇ ਦੇਖਿਆ ਤਾਂ ਕਮਰੇ ਦਾ ਦਰਵਾਜ਼ਾ ਅੰਦਰੋਂ ਤੋਂ ਬੰਦ ਸੀ।ਖਿੜਕੀ ਵਿੱਚੋਂ ਝਾਕਣ ਤੇ ਰਿੰਕੀ ਦੀ ਦੇਹ ਲਟ-ਕਦੀ ਨਜ਼ਰ ਆਈ। ਲੜਕੀ ਹੇਠਾਂ ਫਰਸ਼ ਉਤੇ ਬੈਠੀ ਮਾਂ ਨੂੰ ਦੇਖ ਕੇ ਲਗਾਤਾਰ ਰੋ ਰਹੀ ਸੀ।

ਦਰਵਾਜ਼ਾ ਤੋੜ ਕੇ ਗੁਆਂਢੀਆਂ ਨੇ ਲੜਕੀ ਨੂੰ ਬਾਹਰ ਕੱਢਿਆ

ਰਿੰਕੀ ਨੂੰ ਫਾ-ਹਾ ਲਾ ਲਟ-ਕਦਾ ਦੇਖ ਕੇ ਇਸ ਬਾਰੇ ਆਸਪਾਸ ਦੇ ਲੋਕਾਂ ਨੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ। ਫਿਰ ਦਰਵਾਜ਼ੇ ਨੂੰ ਤੋੜ ਕੇ ਲੜਕੀ ਨੂੰ ਬਾਹਰ ਕੱਢਿਆ ਗਿਆ। ਸੂਚਨਾ ਮਿਲਣ ਤੇ ਸੀਓ ਕਟਘਰ ਸ਼ੈਲਜਾ ਮਿਸ਼ਰਾ ਅਤੇ ਕਟਘਰ ਪੁਲਿਸ ਮੌਕੇ ਉਤੇ ਪਹੁੰਚੀ। ਪੁਲਿਸ ਨੇ ਪੰਚਨਾਮਾ ਦਰਜ ਕਰਨ ਤੋਂ ਬਾਅਦ ਦੇਹ ਨੂੰ ਪੋਸਟ ਮਾਰਟਮ ਲਈ ਭੇਜ ਦਿੱਤਾ।

ਘਟਨਾ ਸਮੇਂ ਮਹਿਲਾ ਦਾ ਪਤੀ, ਗਿਆ ਸੀ ਬਾਜ਼ਾਰ

ਇਸ ਘਟਨਾ ਦੇ ਸਮੇਂ ਮਹਿਲਾ ਦਾ ਪਤੀ ਰਾਹੁਲ ਕਿਸੇ ਕੰਮ ਬਾਜ਼ਾਰ ਗਿਆ ਹੋਇਆ ਸੀ। ਪਤਨੀ ਦੀ ਖੁ-ਦ-ਕੁ-ਸ਼ੀ ਦੀ ਸੂਚਨਾ ਮਿਲਦੇ ਹੀ ਉਹ ਘਰ ਨੂੰ ਆਇਆ। ਪੁਲਿਸ ਰਾਹੁਲ ਤੋਂ ਵੀ ਪੁੱਛ ਗਿੱਛ ਕਰ ਰਹੀ ਹੈ। ਮਹਿਲਾ ਦੇ ਮਾਪਿਆਂ ਨੂੰ ਵੀ ਇਸ ਮਾਮਲੇ ਸਬੰਦੀ ਸੂਚਨਾ ਦੇ ਦਿੱਤੀ ਗਈ ਹੈ।

Leave a Reply

Your email address will not be published. Required fields are marked *