ਫੈਸ਼ਨ ਸ਼ੋਅ ਦੌਰਾਨ 24 ਸਾਲਾ ਮਾਡਲ ਕੁੜੀ ਨੇ ਤਿਆਗੀ ਜਿੰਦਗੀ, ਚੱਲ ਰਹੇ ਪ੍ਰੋਗਰਾਮ ਦੌਰਾਨ ਹੋਇਆ ਇਹ ਹਾਦਸਾ

Punjab

ਰਾਜਧਾਨੀ ਦਿੱਲੀ ਦੇ ਨਾਲ ਲੱਗਦੇ ਨੋਇਡਾ ਦੇ ਸੈਕਟਰ-20 ਥਾਣੇ ਦੇ ਏਰੀਏ ਵਿਚ ਫਿਲਮ ਸਿਟੀ ਸਥਿਤ ਇਕ ਸਟੂਡੀਓ ਵਿਚ ਫੈਸ਼ਨ ਸ਼ੋਅ ਦੌਰਾਨ ਦਰਦ-ਨਾਕ ਹਾਦਸਾ ਵਾਪਰ ਗਿਆ। ਇਥੇ ਇਕ ਪ੍ਰੋਗਰਾਮ ਦੌਰਾਨ ਲਾਈਟਿੰਗ ਟ੍ਰਸ (ਲੋਹੇ ਦਾ ਖੰਭਾ) ਉਪਰ ਡਿੱਗ ਜਾਣ ਕਾਰਨ ਇਕ ਮਾਡਲ ਦੀ ਮੌ-ਤ ਹੋ ਗਈ, ਜਦੋਂ ਕਿ ਇਕ ਨੌਜਵਾਨ ਜ਼ਖਮੀ ਹੋ ਗਿਆ। ਇਸ ਹਾਦਸੇ ਦੀ ਸੂਚਨਾ ਮਿਲਣ ਉਤੇ ਪਹੁੰਚੀ ਪੁਲਿਸ ਨੇ ਸ਼ੋਅ ਦੇ ਆਯੋਜਕ ਅਤੇ ਲਾਈਟਿੰਗ ਟ੍ਰਸ ਲਗਾਉਣ ਵਾਲੇ ਵਿਅਕਤੀਆਂ ਤੋਂ ਪੁੱਛ ਗਿੱਛ ਕੀਤੀ।

ਇਸ ਮਾਮਲੇ ਬਾਰੇ ਪ੍ਰਾਪਤ ਜਾਣਕਾਰੀ ਮੁਤਾਬਕ ਫਿਲਮ ਸਿਟੀ ਦੇ ਇਕ ਸਟੂਡੀਓ ਵਿਚ ਫੈਸ਼ਨ ਸ਼ੋਅ ਦਾ ਪ੍ਰੋਗਰਾਮ ਚੱਲ ਰਿਹਾ ਸੀ। ਇਸ ਦੌਰਾਨ ਅਚਾਨਕ ਲਾਈਟਿੰਗ ਟ੍ਰਸ਼ ਡਿੱਗ ਗਿਆ ਅਤੇ ਇਥੇ ਮਾਡਲਿੰਗ ਲਈ ਆਈ ਇੱਕ ਲੜਕੀ ਅਤੇ ਇੱਕ ਨੌਜਵਾਨ ਇਸ ਦੀ ਲਪੇਟ ਵਿੱਚ ਆ ਗਏ। ਇਸ ਕਾਰਨ ਮਾਡਲ ਦੀ ਮੌਕੇ ਉਤੇ ਹੀ ਮੌ-ਤ ਹੋ ਗਈ, ਜਦੋਂ ਕਿ ਨੌਜਵਾਨ ਗੰਭੀਰ ਹਾਲ ਵਿਚ ਜ਼ਖਮੀ ਹੋ ਗਿਆ। ਉਸ ਨੂੰ ਇਲਾਜ ਦੇ ਲਈ ਹਸਪਤਾਲ ਭਰਤੀ ਕਰਾਇਆ ਗਿਆ ਹੈ।

ਮ੍ਰਿਤਕ ਮਾਡਲ ਦੀ ਪਹਿਚਾਣ ਵੰਸ਼ਿਕਾ ਚੋਪੜਾ ਉਮਰ 24 ਸਾਲ ਦਿਵਿਆਂਸ਼ ਫਲੋਰਾ, ਗੌਰ ਸਿਟੀ-2 ਦੇ ਰੂਪ ਵਜੋਂ ਹੋਈ ਹੈ। ਦੂਜੇ ਪਾਸੇ ਜ਼ਖਮੀ ਨੌਜਵਾਨ ਦੀ ਪਹਿਚਾਣ ਬੌਬੀ ਰਾਜ ਵਾਸੀ ਗੋਪਾਲ ਪੁਰਾ, ਗਵਾਲੀਅਰ ਰੋਡ, ਆਗਰਾ ਦੇ ਤੌਰ ਤੇ ਹੋਈ ਹੈ। ਪੁਲਿਸ ਨੇ ਦੇਹ ਦਾ ਪੰਚਨਾਮਾ ਭਰ ਕੇ ਪੋਸਟ ਮਾਰਟਮ ਲਈ ਭੇਜ ਦਿੱਤਾ ਹੈ। ਇਸ ਦੇ ਨਾਲ ਹੀ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਇਸ ਮਾਮਲੇ ਸਬੰਧੀ ਸੂਚਨਾ ਦੇ ਦਿੱਤੀ ਗਈ ਹੈ।

ਇਸ ਦੇ ਨਾਲ ਹੀ ਉਸ ਫੈਸ਼ਨ ਸ਼ੋਅ ਦੇ ਆਯੋਜਕਾਂ ਅਤੇ ਲਾਈਟਿੰਗ ਟਰਾਸਪੋਰਟਸ ਨਾਲ ਸਬੰਧਤ ਲੋਕਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸ ਘਟਨਾ ਸਬੰਧੀ ਏ. ਡੀ. ਸੀ. ਪੀ. ਨੋਇਡਾ ਸ਼ਕਤੀ ਅਵਸਥੀ ਨੇ ਦੱਸਿਆ ਕਿ ਫਿਲਮ ਸਿਟੀ ਦੇ ਸਟੂਡੀਓ ਵਿੱਚ ਫੈਸ਼ਨ ਸ਼ੋਅ ਦੌਰਾਨ ਟ੍ਰਸ ਡਿੱਗਣ ਕਾਰਨ ਇੱਕ ਵੰਸ਼ਿਕਾ ਚੋਪੜਾ ਨਾਮ ਦੀ ਮਾਡਲ ਦੀ ਮੌ-ਤ ਹੋ ਗਈ ਹੈ। ਉਸ ਦੀ ਦੇਹ ਦਾ ਪੰਚਨਾਮਾ ਕਰ ਕੇ ਪੋਸਟ ਮਾਰਟਮ ਲਈ ਭੇਜ ਦਿੱਤਾ ਗਿਆ ਹੈ। ਅੱਗੇ ਕਾਰਵਾਈ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *