ਪੰਜਾਬ ਵਿਚ ਜਿਲ੍ਹਾ ਲੁਧਿਆਣਾ ਦੇ ਅੰਦਰ ਆਉਂਦੇ ਪਿੰਡ ਬੱਦੋਵਾਲ ਵਿੱਚ ਭਤੀਜੀ ਨੇ ਆਪਣੀ ਭੂਆ ਦੇ ਮੁੰਡੇ ਨੂੰ 50 ਹਜ਼ਾਰ ਰੁਪਏ ਦੇ ਕੇ ਆਪਣੇ ਤਾਏ ਦਾ ਕ-ਤ-ਲ ਕਰਵਾ ਦਿੱਤਾ। ਪੈਸਿਆਂ ਦੇ ਲਾਲਚ ਵਿਚ ਆਕੇ ਭਾਣਜੇ ਨੇ ਆਪਣੇ ਇਕ ਦੋਸਤ ਨਾਲ ਮਿਲ ਕੇ ਆਪਣੇ ਹੀ ਮਾਮੇ ਦਾ ਗਲਾ ਦਬਾ ਕੇ ਕ-ਤ-ਲ ਕਰ ਦਿੱਤਾ।
ਇਸ ਤੋਂ ਬਾਅਦ ਦੇਹ ਨੂੰ ਬੈੱਡ ਦੇ ਬਕਸੇ ਵਿਚ ਪਾ ਕੇ ਸਾਈਕਲ ਰੇਹੜੀ ਉਤੇ ਰੱਖ ਕੇ ਕਰੀਬ ਸਾਢੇ ਅੱਠ ਕਿਲੋਮੀਟਰ ਦੂਰ ਪਿੰਡ ਖੇੜੀ ਦੇ ਸੂਏ ਉਤੇ ਲੈ ਗਏ। ਬੈੱਡ ਬਕਸੇ ਨੂੰ ਸੂਏ ਵਿਚ ਉਤਾਰਿਆ ਗਿਆ ਅਤੇ ਪੈਟਰੋਲ ਛਿੜਕ ਕੇ ਅੱਗ ਲਾ ਦਿੱਤੀ। ਉਨ੍ਹਾਂ ਨੇ ਸੋਚਿਆ ਕਿ ਜਦੋਂ ਸੂਏ ਵਿੱਚ ਪਾਣੀ ਆਵੇਗਾ ਤਾਂ ਇਹ ਜਲੀ ਹੋਈ ਦੇਹ ਦੀ ਰਾਖ ਨੂੰ ਰੋੜ ਕੇ ਲੈ ਜਾਵੇਗਾ। ਹੱਡਾ ਰੋੜੀ ਵੀ ਉਥੋਂ ਥੋੜੀ ਹੀ ਦੂਰੀ ਉਤੇ ਹੈ, ਅਜਿਹੇ ਵਿਚ ਕਿਸੇ ਨੂੰ ਵੀ ਉਥੇ ਅੱਗ ਲਾਉਣ ਦਾ ਸ਼ੱਕ ਵੀ ਨਹੀਂ ਹੋਵੇਗਾ।
ਦੇਰ ਸ਼ਾਮ ਤੱਕ ਪੁਲਿਸ ਨੇ ਔਰਤ ਅਤੇ ਦੂਜੇ ਦੋਵੇਂ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ। ਪੁਲਿਸ ਕਮਿਸ਼ਨਰ ਮਨਦੀਪ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਪਹਿਚਾਣ ਗੁਰਦੀਪ ਸਿੰਘ ਉਮਰ 61 ਸਾਲ ਪਿੰਡ ਬੱਦੋਵਾਲ ਦੇ ਰਹਿਣ ਵਾਲੇ ਦੇ ਰੂਪ ਵਜੋਂ ਹੋਈ ਹੈ। ਦੋਸ਼ੀਆਂ ਦੀ ਪਹਿਚਾਣ ਔਰਤ, ਭਤੀਜੀ ਜਸ਼ਨਪ੍ਰੀਤ ਕੌਰ ਉਮਰ 38 ਸਾਲ ਅਤੇ ਭਾਣਜਾ ਸੁਖਵਿੰਦਰ ਸਿੰਘ ਉਮਰ 35 ਸਾਲ ਹਨ।
ਇਨ੍ਹਾਂ ਵਿਚੋਂ ਤੀਜਾ ਦੀਜਾ ਯੋਗੇਸ਼ ਕੁਮਾਰ ਮੂਲ ਰੂਪ ਵਿੱਚ ਉੱਤਰ ਪ੍ਰਦੇਸ਼ ਦੇ ਹਾਥਰਸ ਜ਼ਿਲ੍ਹੇ ਦੇ ਚੰਪਾ ਥਾਣੇ ਅਧੀਨ ਪੈਂਦੇ ਪਿੰਡ ਬਸਾਨਾ ਦਾ ਰਹਿਣ ਵਾਲਾ ਹੈ। ਪੁਲਿਸ ਨੇ ਤਿੰਨਾਂ ਨੂੰ ਗਿ੍ਫ਼ਤਾਰ ਕਰਕੇ ਸੁਖਵਿੰਦਰ ਸਿੰਘ ਦੇ ਕੋਲੋਂ 18,000 ਰੁਪਏ ਅਤੇ ਯੋਗੇਸ਼ ਤੋਂ 10,000 ਰੁਪਏ ਵੀ ਬਰਾਮਦ ਕਰ ਲਏ ਹਨ।
ਪਿੰਡ ਖੇੜੀ ਦੇ ਪੰਚ ਭਰਭੂਰ ਸਿੰਘ ਨੇ ਪੁਲਿਸ ਨੂੰ ਦਿੱਤੀ ਸੂਚਨਾ
ਪੰਚ ਨੇ ਪੁਲਿਸ ਨੂੰ ਦੱਸਿਆ ਕਿ ਸੋਮਵਾਰ ਦੁਪਹਿਰ ਕਰੀਬ 12.15 ਵਜੇ ਉਹ ਮੋਟਰਸਾਈਕਲ ਉਤੇ ਪਿੰਡ ਠੱਕਰਵਾਲ ਵੱਲ ਜਾ ਰਿਹਾ ਸੀ। ਸੂਏ ਦੇ ਪੁਲ ਉਤੇ ਪਹੁੰਚ ਕੇ ਉਸ ਨੇ ਦੇਖਿਆ ਕਿ ਇਕ ਦੇਹ ਨੂੰ ਬੈੱਡ ਬਾਕਸ ਵਿਚ ਪਾ ਕੇ ਅੱਗ ਲਾਈ ਹੋਈ ਸੀ ਤਾਂ ਉਸ ਨੇ ਤੁਰੰਤ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ। ਥਾਣਾ ਸਦਰ ਅਧੀਨ ਆਉਂਦੇ ਲਲਤੋਂ ਕਲਾ ਚੌਂਕੀ ਦੇ ਪੁਲਿਸ ਕਰਮਚਾਰੀਆਂ ਨੇ ਮਿੱਟੀ ਪਾ ਕੇ ਅੱਗ ਨੂੰ ਬੁਝਾਇਆ। ਉਦੋਂ ਤੱਕ ਦੇਹ 80 ਫੀਸਦੀ ਸੜ ਚੁੱਕੀ ਸੀ।
ਸ਼ਰਾਬ ਪੀਣ ਦਾ ਸੀ ਆਦੀ, ਕਰਦਾ ਸੀ ਗੰਦੀਆਂ ਗੱਲਾਂ
ਪੁੱਛਗਿੱਛ ਦੌਰਾਨ ਦੋਸ਼ੀ ਜਸ਼ਨਪ੍ਰੀਤ ਕੌਰ ਨੇ ਪੁਲਿਸ ਨੂੰ ਦੱਸਿਆ ਕਿ ਉਸ ਵਲੋਂ ਪਤੀ ਤੋਂ ਤਲਾਕ ਲੈਣ ਤੋਂ ਬਾਅਦ ਉਹ ਆਪਣੇ ਪੇਕੇ ਘਰ ਰਹਿ ਰਹੀ ਹੈ। ਉਸ ਦਾ ਤਾਇਆ ਗੁਰਦੀਪ ਸਿੰਘ ਪਹਿਲਾਂ ਲੱਕੜ ਦਾ ਕੰਮ ਕਰਦਾ ਸੀ। ਉਸ ਨੇ ਵਿਆਹ ਨਹੀਂ ਕਰਵਾਇਆ ਸੀ।
ਉਹ ਸ਼ਰਾਬ ਪੀਣ ਦਾ ਆਦੀ ਸੀ ਅਤੇ ਉਸ ਉਤੇ ਬੁਰੀ ਨਜ਼ਰ ਰੱਖਦਾ ਸੀ। ਸ਼ਰਾਬ ਪੀ ਕੇ ਗੰ-ਦੀ-ਆਂ ਗੱਲਾਂ ਕਰਦਾ ਸੀ। ਉਸ ਦੀਆਂ ਇਨ੍ਹਾਂ ਹਰਕਤਾਂ ਤੋਂ ਤੰਗ ਆ ਕੇ 15 ਦਿਨ ਪਹਿਲਾਂ ਉਸ ਨੇ ਭੂਆ ਦੇ ਲੜਕੇ ਸੁਖਵਿੰਦਰ ਸਿੰਘ ਨੂੰ ਕਿਹਾ ਕਿ ਉਸ ਨੂੰ ਮਾ-ਰ ਦਿਓ। ਇਸ ਕੰਮ ਲਈ ਸੁਖਵਿੰਦਰ ਸਿੰਘ ਨੇ ਖੁਦ 27 ਹਜ਼ਾਰ ਰੁਪਏ ਰੱਖੇ ਅਤੇ 23 ਹਜ਼ਾਰ ਰੁਪਏ ਆਪਣੇ ਸਾਥੀ ਯੋਗੇਸ਼ ਨੂੰ ਦੇ ਦਿੱਤੇ।