ਇਕ ਪੱਤਰ ਲਿਖਣ ਤੋਂ ਬਾਅਦ, ਬੈਂਕ ਮੈਨੇਜਰ ਦੀ ਪਤਨੀ ਨੇ, ਛੇਵੀਂ ਮੰਜ਼ਿਲ ਤੋਂ ਲਾਈ ਛਾਲ, ਛੱਡੀ ਦੁਨੀਆਂ

Punjab

ਮੱਧ ਪ੍ਰਦੇਸ਼ ਦੇ ਉਜੈਨ ਵਿਚ ਸ਼ਿਵਾਂਸ਼ ਐਲੀਗੈਂਸ ਹਾਈਰਾਈਜ਼ ਇਮਾਰਤ ਦੀ ਛੇਵੀਂ ਮੰਜ਼ਿਲ ਤੋਂ ਇਕ ਔਰਤ ਨੇ ਛਾਲ ਲਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ। ਇਹ ਘਟਨਾ ਮੰਗਲਵਾਰ ਨੂੰ ਦੇਰ ਰਾਤ 10.30 ਵਜੇ ਵਾਪਰੀ ਹੈ। ਔਰਤ ਦਾ ਬੈਂਕ ਮੈਨੇਜਰ ਪਤੀ ਘਰ ਵਿਚ ਹੀ ਸੀ। ਉਸ ਦੀਆਂ ਚੀ-ਕਾਂ ਸੁਣ ਕੇ ਇਮਾਰਤ ਦੇ ਲੋਕ ਇਕੱਠੇ ਹੋ ਗਏ ਅਤੇ ਪੁਲਿਸ ਨੂੰ ਸੂਚਨਾ ਦਿੱਤੀ ਗਈ। ਪੁਲਿਸ ਨੇ ਇਕ ਸੁਸਾ-ਈਡ ਨੋਟ ਵੀ ਬਰਾਮਦ ਕਰ ਲਿਆ ਹੈ। ਔਰਤ ਨੇ ਪਰਿਵਾਰ ਨੂੰ ਲਿਖਿਆ, ਇਹ ਕਦਮ ਚੁੱਕਣਾ ਆਸਾਨ ਨਹੀਂ ਸੀ, ਮਿਸ ਯੂ!

ਸ਼ਿਲਪਾ ਰਾਜਪੂਤ ਉਮਰ 30 ਸਾਲ 7 ਮਹੀਨੇ ਪਹਿਲਾਂ ਆਪਣੇ ਪਤੀ ਮੋਹਿਤ ਰਾਜਪੂਤ ਦੇ ਨਾਲ ਹਰੀ ਫਟਕ ਫੋਰਲੇਨ, ਇੰਦੌਰ ਰੋਡ ਸਥਿਤ ਹਾਈਰਾਈਜ਼ ਇਮਾਰਤ ਵਿਚ ਰਹਿਣ ਆਈ ਸੀ। ਅਜਿਹਾ ਕਦਮ ਉਠਾਉਣ ਦਾ ਕਾਰਨ ਪਰਿਵਾਰਕ ਸਮੱਸਿਆ ਦੱਸੀ ਜਾ ਰਹੀ ਹੈ। ਸ਼ਿਲਪਾ ਘਰ ਤੋਂ ਨਿੱਜੀ ਨੌਕਰੀ ਕਰਦੀ ਸੀ। ਪਤੀ ਘਾਟੀਆ ਇਲਾਕੇ ਵਿਚ ਸਥਿਤ ਯੂਕੋ ਬੈਂਕ ਦੇ ਵਿਚ ਮੈਨੇਜਰ ਹੈ।

ਪੁਲਿਸ ਵਲੋਂ ਮੌਕੇ ਤੋਂ ਬਰਾਮਦ ਕੀਤੇ ਸੁਸਾ-ਈਡ ਨੋਟ ਵਿਚ ਸ਼ਿਲਪਾ ਨੇ ਲਿਖਿਆ ਹੈ, ‘ਮੇਰੇ ਲੀਏ ਆਸਾਨ ਨਹੀਂ ਥਾ ਯੇਹ ਬਿਲਕੁਲ, ਬਹੁਤ ਕੋਸ਼ਿਸ਼ ਕੀਤੀ, ਫੈਮਲੀ ਕੋ ਨਹੀਂ ਲਾਨਾ ਥਾ ਆਪ ਲੋਗੋਂ ਕੋ, ਮੁਝੇ ਕੋਈ ਸ਼ਿਕਾਇਤ ਨਹੀਂ ਹੈ ਕਿਸੀ ਸੇ, ਆਪ ਲੋਗ ਮੁਝੇ ਮਾਫ ਕਰਨਾ, ਮਿਸ ਯੂ। ਇਸ ਨੋਟ ਦੇ ਆਧਾਰ ਉਤੇ ਹੀ ਪੁਲਿਸ ਨੇ ਖ਼ਦਸ਼ਾ ਪ੍ਰਗਟਾਇਆ ਹੈ ਕਿ ਮੌ-ਤ ਦੀ ਵਜ੍ਹਾ ਕੋਈ ਪਰਿਵਾਰਕ ਕਾਰਨ ਹੀ ਹੋ ਸਕਦਾ ਹੈ।

ਸਿਰ ਭਾਰ ਡਿੱਗਣ ਕਾਰਨ ਮੌ-ਤ

ਪੁਲਿਸ ਨੇ ਘਟਨਾ ਵਾਲੀ ਥਾਂ ਤੋਂ ਬਲੱਡ ਬਰਾਮਦ ਕੀਤਾ ਹੈ। ਐਫ. ਐਸ. ਐਲ. ਅਧਿਕਾਰੀ ਪ੍ਰੀਤੀ ਗਾਇਕਵਾੜ ਵੀ ਮੌਕੇ ਊਤੇ ਪਹੁੰਚੀ। ਔਰਤ ਸਿਰ ਭਾਰ ਡਿੱਗੀ ਸੀ। ਇਸ ਕਾਰਨ ਉਸ ਦੀ ਮੌਕੇ ਉਤੇ ਹੀ ਮੌ-ਤ ਹੋ ਗਈ। ਪੁਲਿਸ ਸੁਸਾ-ਈਡ ਨੋਟ ਦੀ ਜਾਂਚ ਕਰਾਏਗੀ। ਪੁਲਿਸ ਨੂੰ ਇਹ ਵੀ ਪਤਾ ਲੱਗਾ ਹੈ ਕਿ ਦੋਵੇਂ 7 ਮਹੀਨੇ ਪਹਿਲਾਂ ਇਥੇ ਕਿਰਾਏ ਉਤੇ ਰਹਿਣ ਲਈ ਆਏ ਸਨ, ਪਰ ਕਿਰਾਏਦਾਰ ਬਾਰੇ ਪੁਲਿਸ ਨੂੰ ਸੂਚਿਤ ਨਹੀਂ ਕੀਤਾ ਗਿਆ।

ਕੁਝ ਵੀ ਦੱਸਣ ਦੀ ਸਥਿਤੀ ਵਿਚ ਨਹੀਂ ਪਤੀ

ਮ੍ਰਿਤਕ ਮਹਿਲਾ ਦਾ ਦੋ ਸਾਲ ਪਹਿਲਾਂ ਹੀ ਵਿਆਹ ਹੋਇਆ ਸੀ। ਪੇਕੇ ਪਿੰਡ ਹਾਤੋਦ ਵਿਚ ਦੱਸਿਆ ਜਾ ਰਿਹਾ ਹੈ। ਸੀ. ਐਸ. ਪੀ. ਸਚਿਨ ਪਰਤੇ ਨੇ ਦੱਸਿਆ ਕਿ ਇਸ ਘਟਨਾ ਸਬੰਧੀ ਪਰਿਵਾਰ ਦੇ ਬਿਆਨ ਤੋਂ ਬਾਅਦ ਹੀ ਸਥਿਤੀ ਸਪੱਸ਼ਟ ਹੋਵੇਗੀ। ਪਤੀ ਫਿਲਹਾਲ ਕੁਝ ਵੀ ਕਹਿਣ ਦੀ ਸਥਿਤੀ ਵਿੱਚ ਨਹੀਂ ਹੈ। ਕਮਰਾ ਸੀਲ ਕਰ ਦਿੱਤਾ ਗਿਆ ਹੈ।

7 ਮਹੀਨੇ ਪਹਿਲਾਂ ਰਹਿਣ ਲਈ ਆਏ ਸੀ ਕਿਰਾਏਦਾਰ, ਸੂਚਨਾ ਨਹੀਂ ਦਿੱਤੀ

ਇਸ ਘਟਨਾ ਤੋਂ ਬਾਅਦ ਨੀਲਗੰਗਾ ਪੁਲਿਸ ਨੇ ਮੌਕੇ ਉਤੇ ਪਹੁੰਚ ਕੇ ਹਾਈਰਾਈਜ਼ ਬਿਲਡਿੰਗ ਦੇ ਮੈਨੇਜਰ ਵਿਜੇ ਤੋਂ ਪੁੱਛ ਗਿੱਛ ਕੀਤੀ ਕਿ ਸਬੰਧਤ ਪਰਿਵਾਰ ਕਦੋਂ ਤੋਂ ਰਹਿ ਰਿਹਾ ਸੀ। ਸਬ ਇੰਸਪੈਕਟਰ ਮਕਸ਼ਰੇ ਨੂੰ ਮੈਨੇਜਰ ਨੇ ਦੱਸਿਆ ਕਿ ਉਹ ਛੇ-ਸੱਤ ਮਹੀਨੇ ਪਹਿਲਾਂ ਹੀ ਰਹਿਣ ਆਏ ਸੀ। ਪੁਲਿਸ ਨੇ ਪੁੱਛਿਆ ਕਿ ਕਿਰਾਏਦਾਰ ਦੀ ਸੂਚਨਾ ਦਿੱਤੀ ਗਈ ਸੀ ਕਿ ਨਹੀਂ। ਇਸ ਉਤੇ ਮੈਨੇਜਰ ਨੇ ਕਿਹਾ ਕਿ ਉਹ ਸੂਚਨਾ ਨਹੀਂ ਦੇ ਸਕਦੇ ਸੀ। ਇਸ ਸੰਦਰਭ ਵਿੱਚ ਵੀ ਪੁਲਿਸ ਪੜਤਾਲ ਕਰਕੇ ਸਬੰਧਤ ਖ਼ਿਲਾਫ਼ ਕਾਰਵਾਈ ਕਰੇਗੀ।

Leave a Reply

Your email address will not be published. Required fields are marked *