ਪੰਜਾਬ ਵਿਚ ਲੁਧਿਆਣਾ ਜ਼ਿਲ੍ਹੇ ਦੇ ਖੰਨਾ ਵਿੱਚ ਇੱਕ ਵਿਅਕਤੀ ਨੇ ਆਪਣੇ ਪਿਤਾ, ਮਤਰੇਈ ਮਾਂ ਅਤੇ ਉਸ ਦੇ ਜੁਆਕਾਂ ਤੋਂ ਦੁਖੀ ਹੋ ਕੇ ਆਪਣੇ ਆਪ ਨੂੰ ਸਮਾਪਤ ਕਰ ਲਿਆ। ਅਸ਼ੋਕ ਪਾਸਵਾਨ ਉਮਰ 47 ਸਾਲ ਨੇ ਘਰ ਵਿਚ ਪਈ ਕੋਈ ਜ਼ਹਿਰੀ ਚੀਜ਼ ਨੂੰ ਖਾ ਲਿਆ। ਕੁਝ ਸਮੇਂ ਬਾਅਦ ਉਸ ਦੀ ਮੌ-ਤ ਹੋ ਗਈ। ਹਾਲਾਂਕਿ ਪਰਿਵਾਰ ਨੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਅਤੇ ਉਸ ਨੂੰ ਸਿਵਲ ਹਸਪਤਾਲ ਖੰਨਾ ਭਰਤੀ ਕਰਾਇਆ ਗਿਆ। ਜਿੱਥੋਂ ਉਸ ਨੂੰ ਮੁੱਢਲੀ ਸਹਾਇਤਾ ਦੇ ਕੇ ਫਿਰ ਚੰਡੀਗੜ੍ਹ ਵਿਖੇ ਰੈਫਰ ਕਰ ਦਿੱਤਾ ਗਿਆ।
ਪਰ ਰਸਤੇ ਵਿੱਚ ਹੀ ਅਸ਼ੋਕ ਪਾਸਵਾਨ ਦੀ ਮੌ-ਤ ਹੋ ਗਈ। ਅਸ਼ੋਕ ਪਾਸਵਾਨ ਨੇ ਜ਼ਹਿਰੀ ਚੀਜ ਖਾਣ ਤੋਂ ਪਹਿਲਾਂ ਇਕ ਸੁਸਾ-ਈਡ ਨੋਟ ਵੀ ਲਿਖਿਆ ਸੀ। ਜਿਸ ਵਿੱਚ ਉਸ ਨੇ ਆਪਣੀ ਮੌ-ਤ ਲਈ ਆਪਣੇ ਪਿਤਾ, ਮਤਰੇਈ ਮਾਂ ਅਤੇ ਉਸ ਦੇ ਦੋ ਜੁਆਕਾਂ ਨੂੰ ਜ਼ਿੰਮੇਵਾਰ ਦੱਸਿਆ ਹੈ। ਪੁਲਿਸ ਨੇ ਪੋਸਟ ਮਾਰਟਮ ਤੋਂ ਬਾਅਦ ਦੇਹ ਪਰਿਵਾਰ ਦੇ ਹਵਾਲੇ ਕਰ ਦਿੱਤੀ ਹੈ।
ਭਰਾ ਨੂੰ ਨੌਕਰੀ ਤੋਂ ਕੱਢਣ ਦੀ ਧਮਕੀ ਦਿੰਦਾ ਸੀ ਪਿਤਾ
ਮ੍ਰਿਤਕ ਅਸ਼ੋਕ ਦੇ ਭਾਈ ਮਿਥਲੇਸ਼ ਅਤੇ ਰਾਕੇਸ਼ ਪਾਸਵਾਨ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਨੇ ਦੂਜਾ ਵਿਆਹ ਕਰਾਇਆ ਸੀ। ਦੂਜੇ ਵਿਆਹ ਤੋਂ ਬਾਅਦ ਪਿਤਾ ਉਨ੍ਹਾਂ ਨੂੰ ਲਗਾਤਾਰ ਦੁਖੀ ਕਰ ਰਿਹਾ ਹੈ। ਉਨ੍ਹਾਂ ਖਿਲਾਫ ਪੁਲਿਸ ਨੂੰ ਸ਼ਿਕਾਇਤਾਂ ਦਿੰਦਾ ਰਹਿੰਦਾ ਹੈ। ਐਫ. ਸੀ. ਆਈ. ਵਿੱਚ ਕੰਮ ਕਰਦੇ ਉਸ ਦੇ ਭਰਾ ਅਸ਼ੋਕ ਪਾਸਵਾਨ ਨੂੰ ਪਿਤਾ ਹਮੇਸ਼ਾ ਧਮ-ਕੀਆਂ ਦਿੰਦਾ ਰਹਿੰਦਾ ਸੀ ਕਿ ਉਹ ਉਸ ਨੂੰ ਨੌਕਰੀ ਤੋਂ ਕੱਢਵਾ ਦੇਵੇਗਾ ਅਤੇ ਘਰ ਤੋਂ ਵੀ ਕੱਢ ਦੇਵੇਗਾ।
ਜਿਸ ਤੋਂ ਤੰਗ ਹੋ ਕੇ ਅਸ਼ੋਕ ਪਾਸਵਾਨ ਨੇ ਇਹ ਦੁਖਦ ਫੈਸਲਾ ਲਿਆ। ਮਿਥਲੇਸ਼ ਅਤੇ ਰਾਕੇਸ਼ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸੁਸਾ-ਈਡ ਨੋਟ ਵਿਚ ਜਿਨ੍ਹਾਂ ਲੋਕਾਂ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਹੈ, ਉਨ੍ਹਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ। ਮਿਥਲੇਸ਼ ਅਨੁਸਾਰ ਉਸ ਦੇ ਭਰਾ ਅਸ਼ੋਕ ਕੁਮਾਰ ਦੇ ਪੰਜ ਬੱਚੇ ਹਨ।
ਪੁਲਿਸ ਸਾਹਮਣੇ ਪਿਓ ਨਾਲ ਉਲਝੇ ਪੁੱਤਰ
ਅਸ਼ੋਕ ਪਾਸਵਾਨ ਦੀ ਮ੍ਰਿਤਕ ਦੇਹ ਨੂੰ ਸਿਵਲ ਹਸਪਤਾਲ ਲਿਆਂਦਾ ਗਿਆ ਤਾਂ ਅਸ਼ੋਕ ਦੇ ਪਿਤਾ ਵੀ ਉੱਥੇ ਪਹੁੰਚ ਗਿਆ। ਆਪਣੇ ਪਿਤਾ ਨੂੰ ਦੇਖ ਕੇ ਅਸ਼ੋਕ ਦੇ ਦੋਵੇਂ ਭਰਾ ਗੁੱਸੇ ਵਿਚ ਆ ਗਏ। ਦੋਵਾਂ ਨੇ ਆਪਣੇ ਪਿਤਾ ਨੂੰ ਉਥੋਂ ਚਲੇ ਜਾਣ ਲਈ ਕਿਹਾ। ਪੁਲਿਸ ਦੇ ਸਾਹਮਣੇ ਹੀ ਹੰਗਾਮਾ ਹੋ ਗਿਆ। ਇਸ ਸਥਿਤੀ ਨੂੰ ਬੜੀ ਮੁਸ਼ਕਲ ਨਾਲ ਕਾਬੂ ਕੀਤਾ ਗਿਆ।
ਸਿਟੀ ਥਾਣਾ 1 ਦੇ ਐਸ. ਐਚ. ਓ. ਬਿਆਨ ਲੈਣ ਤੋਂ ਬਾਅਦ ਕਰਨਗੇ ਕਾਰਵਾਈ
ਇਸ ਮਾਮਲੇ ਬਾਰੇ ਇੰਸਪੈਕਟਰ ਹੇਮੰਤ ਮਲਹੋਤਰਾ ਨੇ ਦੱਸਿਆ ਕਿ ਉਨ੍ਹਾਂ ਨੂੰ ਅਸ਼ੋਕ ਪਾਸਵਾਨ ਵੱਲੋਂ ਜ਼ਹਿਰੀ ਵਸਤੂ ਖਾ ਲੈਣ ਦੀ ਸੂਚਨਾ ਸਿਵਲ ਹਸਪਤਾਲ ਤੋਂ ਮਿਲੀ ਸੀ। ਰਸਤੇ ਵਿੱਚ ਅਸ਼ੋਕ ਦੀ ਮੌ-ਤ ਹੋ ਗਈ ਤਾਂ ਦੇਹ ਨੂੰ ਫਤਿਹਗੜ੍ਹ ਸਾਹਿਬ ਦੇ ਸਿਵਲ ਹਸਪਤਾਲ ਵਿੱਚ ਰਖਵਾਇਆ ਗਿਆ। ਏ. ਐਸ. ਆਈ. ਸੂਰਜਦੀਨ ਮ੍ਰਿਤਕ ਦੇਹ ਨੂੰ ਉਥੋਂ ਖੰਨਾ ਲੈ ਕੇ ਆਏ ਹਨ। ਇਕ ਸੁਸਾ-ਈਡ ਨੋਟ ਵੀ ਮਿਲਿਆ ਹੈ, ਜਿਸ ਦੀ ਜਾਂਚ ਕੀਤੀ ਜਾ ਰਹੀ ਹੈ। ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰਕੇ ਕਾਰਵਾਈ ਕੀਤੀ ਜਾਵੇਗੀ।