ਉਤਰ ਪ੍ਰਦੇਸ਼ (UP) ਕਾਨਪੁਰ ਦੇ ਕਰਨਲਗੰਜ ਥਾਣਾ ਏਰੀਏ ਦੇ ਬਿਸਾਤੀ ਕਬਰਸਤਾਨ ਵਿੱਚ ਇੱਕ ਔਰਤ ਦਾ ਸਿਰ ਤੇ ਵਾਰ ਕਰ ਕੇ ਕ-ਤ-ਲ ਕਰ ਦਿੱਤਾ ਗਿਆ। ਇਸ ਔਰਤ ਦੀ ਦੋ ਸਾਲ ਪਹਿਲਾਂ ਕਬਰਿਸਤਾਨ ਵਿੱਚ ਰਹਿਣ ਵਾਲੇ ਇੱਕ ਨੌਜਵਾਨ ਨਾਲ ਲਵ ਮੈਰਿਜ ਹੋਈ ਸੀ। ਸਹੁਰੇ ਅਤੇ ਮਾਪੇ ਇਸ ਵਿਆਹ ਦੇ ਖਿਲਾਫ ਸਨ। ਪਤੀ ਦੇ ਜੇਲ੍ਹ ਜਾਣ ਤੋਂ ਬਾਅਦ ਸਹੁਰਿਆਂ ਨੇ ਉਸ ਨੂੰ ਘਰੋਂ ਕੱਢ ਦਿੱਤਾ ਅਤੇ ਮਾਪਿਆਂ ਨੇ ਵੀ ਉਸ ਨੂੰ ਰੱਖਣ ਤੋਂ ਇਨਕਾਰ ਕਰ ਦਿੱਤਾ। ਵੀਰਵਾਰ ਨੂੰ ਉਸ ਦੀ ਦੇਹ ਮਿਲੀ। ਸ਼ੁਰੂਆਤੀ ਜਾਂਚ ਵਿਚ ਪਤਾ ਲੱਗਾ ਹੈ ਕਿ ਉਸ ਦਾ ਕ-ਤ-ਲ ਦਿਉਰ ਨੇ ਕੀਤਾ ਹੈ। ਪੁਲਿਸ ਨੇ ਐਫ. ਆਈ. ਆਰ. ਦਰਜ ਕਰਕੇ ਦੋਸ਼ੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਸਿਰ ਵਿਚ ਇੱਟ ਨਾਲ ਵਾਰ ਕਰ ਕੇ ਕੀਤਾ ਕ-ਤ-ਲ
ਏਸੀਪੀ ਕਰਨਲਗੰਜ ਅਕਮਲ ਖਾਨ ਨੇ ਦੱਸਿਆ ਕਿ ਗਵਾਲਟੋਲੀ ਦੀ ਰਹਿਣ ਵਾਲੀ ਸਿਮਰਨ ਉਮਰ 25 ਸਾਲ ਨੇ 2021 ਵਿਚ ਕਰਨਲਗੰਜ ਬਿਸਾਤੀ ਕਬਰਸਤਾਨ ਵਾਸੀ ਫੈਜਾਨ ਨਾਲ ਲਵ ਮੈਰਿਜ ਕਰਵਾਈ ਸੀ। ਸਹੁਰੇ ਅਤੇ ਮਾਤਾ-ਪਿਤਾ ਦੋਵੇਂ ਹੀ ਵਿਆਹ ਦੇ ਖਿਲਾਫ ਸਨ। ਵਿਆਹ ਤੋਂ ਕੁਝ ਦਿਨ ਬਾਅਦ ਫੈਜ਼ਾਨ ਦਰਗਾਹ ਵਿਚ ਚੋਰੀ ਕਰਨ ਦੇ ਦੋਸ਼ ਵਿਚ ਜੇਲ ਚਲਾ ਗਿਆ। ਇਸ ਤੋਂ ਬਾਅਦ ਸਹੁਰੇ ਵਾਲਿਆਂ ਨੇ ਸਿਮਰਨ ਨੂੰ ਘਰ ਤੋਂ ਕੱਢ ਦਿੱਤਾ। ਇੱਥੋਂ ਤੱਕ ਕਿ ਮਾਪਿਆਂ ਨੇ ਵੀ ਉਸ ਨੂੰ ਘਰ ਵਿੱਚ ਪਨਾਹ ਨਹੀਂ ਦਿੱਤੀ। ਇਸ ਕਾਰਨ ਉਹ ਕਰਨਲਗੰਜ ਦੀ ਦਰਗਾਹ ਵਿਚ ਰਹਿੰਦੀ ਸੀ।
ਇਸ ਮਾਮਲੇ ਸਬੰਧੀ ਏਸੀਪੀ ਮੁਤਾਬਕ ਸਿਮਰਨ ਦੀ ਬਲੱਡ ਨਾਲ ਭਿੱਜੀ ਦੇਹ ਕਬਰਸਤਾਨ ਵਿਚ ਪਈ ਮਿਲੀ। ਮੌਕੇ ਉਤੇ ਪਹੁੰਚੀ ਫੋਰੈਂਸਿਕ ਟੀਮ ਅਤੇ ਪੁਲਿਸ ਨੇ ਸਬੂਤ ਇਕੱਠੇ ਕੀਤੇ। ਮੁੱਢਲੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਇਹ ਕ-ਤ-ਲ ਉਸ ਦੇ ਦਿਉਰ ਪੱਪੂ ਨੇ ਸਿਰ ਵਿਚ ਇੱਟ ਨਾਲ ਵਾਰ ਕਰ ਕੇ ਕੀਤਾ ਹੈ। ਇਸ ਤੋਂ ਬਾਅਦ ਪੱਪੂ ਫਰਾਰ ਹੈ। ਮ੍ਰਿਤਕ ਦੀ ਮਾਂ ਜ਼ਮੀਨਾ ਬਾਨੋ ਅਤੇ ਪਿਤਾ ਸਕੂਰ ਅਲੀ ਨੇ ਮੌਕੇ ਉਤੇ ਪਹੁੰਚ ਕੇ ਉਸ ਦੀ ਪਹਿਚਾਣ ਕੀਤੀ। ਕਰਨਲਗੰਜ ਥਾਣੇ ਦੀ ਪੁਲਿਸ ਨੇ ਮਾਂ ਜ਼ਮੀਨਾ ਦੀ ਸ਼ਿਕਾਇਤ ਤੇ ਦਿਉਰ ਪੱਪੂ ਦੇ ਖਿਲਾਫ ਕ-ਤ-ਲ ਦਾ ਮਾਮਲਾ ਦਰਜ ਕਰ ਲਿਆ ਹੈ।
ਕੋਈ ਨਹੀਂ ਪਹੁੰਚਿਆ ਪੋਸਟ ਮਾਰਟਮ ਹਾਊਸ
ਏ.ਸੀ.ਪੀ. ਨੇ ਦੱਸਿਆ ਕਿ ਸਹੁਰਾ ਪਰਿਵਾਰ ਕ-ਤ-ਲ ਤੋਂ ਬਾਅਦ ਮੌਕੇ ਉਤੇ ਨਹੀਂ ਪਹੁੰਚਿਆ। ਭਾਵੇਂ ਮਾਪਿਆਂ ਨੇ ਸ਼ਨਾਖਤ ਤੋਂ ਬਾਅਦ ਐਫ. ਆਈ. ਆਰ. ਦਰਜ ਕਰਵਾਈ ਹੈ ਪਰ ਪੋਸਟ ਮਾਰਟਮ ਹਾਊਸ ਤੱਕ ਕੋਈ ਨਹੀਂ ਪਹੁੰਚਿਆ। ਪੰਚਨਾਮੇ ਦੀ ਕਾਰਵਾਈ ਲਈ ਪਰਿਵਾਰ ਦੇ ਪੰਜ ਮੈਂਬਰ ਵੀ ਇਕਜੁੱਟ ਨਹੀਂ ਹੋ ਸਕੇ। ਇਸ ਕਾਰਨ ਪੰਚਾਇਤਨਾਮਾ ਵੀ ਨਹੀਂ ਹੋ ਸਕਿਆ। ਪੁਲੀਸ ਨੇ ਸਖ਼ਤੀ ਨਾਲ ਸਹੁਰਿਆਂ ਅਤੇ ਮਾਪਿਆਂ ਨੂੰ ਫੋਨ ਕਰਕੇ ਬੁਲਾਇਆ ਹੈ।