ਸਾਲ ਪਹਿਲਾਂ ਹੋਈ ਸੀ ਮੰਗਣੀ, ਵਿਆਹ ਤੋਂ ਮੰਗੇਤਰ ਮੁਕਰਿਆ ਤਾਂ ਕੁੜੀ ਨੇ ਖੁਦ ਨਾਲ ਕੀਤਾ ਦੁਖਦ ਕੰਮ

Punjab

ਪੰਜਾਬ ਵਿਚ ਜਿਲ੍ਹਾ ਮੋਗਾ ਦੇ ਪਿੰਡ ਭੱਲੂਰ ਦੀ ਇੱਕ ਲੜਕੀ ਨੇ ਸਲ-ਫਾਸ ਨਿਗਲ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਉਸ ਨੇ ਆਪਣੇ ਮੰਗੇਤਰ ਫੌਜੀ ਦੇ ਕਾਰਨ ਅਜਿਹਾ ਕਦਮ ਚੁੱਕਿਆ ਹੈ। ਪੁਲਿਸ ਵਲੋਂ 14 ਜੂਨ ਨੂੰ ਖੁ-ਦ-ਕੁ-ਸ਼ੀ ਲਈ ਮਜ਼ਬੂਰ ਕਰਨ ਵਾਲੇ ਦੋਸ਼ ਵਿਚ ਲੜਕੀ ਦੇ ਫੌਜੀ ਮੰਗੇਤਰ ਉਤੇ ਮਾਮਲਾ ਦਰਜ ਕੀਤਾ ਗਿਆ ਹੈ।

ਆਰੋਪੀ ਬਠਿੰਡਾ ਦਾ ਰਹਿਣ ਵਾਲਾ

ਇਸ ਮਾਮਲੇ ਸਬੰਧੀ ਪਿੰਡ ਭੱਲੂਰ ਦੇ ਰਹਿਣ ਵਾਲੇ ਮੋਹਣ ਸਿੰਘ ਨੇ ਪੁਲਿਸ ਨੂੰ ਦਿੱਤੇ ਬਿਆਨ ਵਿੱਚ ਦੱਸਿਆ ਕਿ ਉਸ ਦੀ ਭਾਣਜੀ ਪਰਮਜੀਤ ਕੌਰ ਉਮਰ 25 ਸਾਲ ਜੋ ਕਾਫੀ ਸਾਲਾਂ ਤੋਂ ਉਸ ਕੋਲ ਹੀ ਰਹਿੰਦੀ ਸੀ। 12ਵੀਂ ਪਾਸ ਕਰਨ ਤੋਂ ਬਾਅਦ ਪਰਮਜੀਤ ਕੌਰ ਨੇ ਕੱਪੜੇ ਸਿਲਾਈ ਦਾ ਕੰਮ ਸਿੱਖ ਲਿਆ। ਇਸ ਤੋਂ ਬਾਅਦ ਉਹ ਘਰ ਵਿਚ ਕੱਪੜੇ ਸਿਲਾਈ ਕਰਨ ਲੱਗੀ। ਪਰਮਜੀਤ ਕੌਰ ਦੀ ਮੰਗਣੀ ਇੱਕ ਸਾਲ ਪਹਿਲਾਂ ਜਿਲ੍ਹਾ ਬਠਿੰਡਾ ਦੇ ਪਿੰਡ ਸ਼ੇਖਪੁਰਾ ਦੇ ਵਸਨੀਕ ਜਸਪ੍ਰੀਤ ਸਿੰਘ ਦੇ ਨਾਲ ਕੀਤੀ ਗਈ ਸੀ।

ਵਿਆਹ ਨੂੰ ਕਰਦਾ ਸੀ ਟਾਲ-ਮਟੋਲ

ਅੱਗੇ ਉਸ ਨੇ ਦੱਸਿਆ ਕਿ ਜਸਪ੍ਰੀਤ ਸਿੰਘ ਫ਼ੌਜ ਵਿੱਚ ਨੌਕਰੀ ਕਰਦਾ ਹੈ ਅਤੇ ਆਸਾਮ ਵਿੱਚ ਤਾਇਨਾਤ ਹੈ। ਮੰਗਣੀ ਹੋਣ ਤੋਂ ਬਾਅਦ ਜਸਪ੍ਰੀਤ ਸਿੰਘ ਅਤੇ ਪਰਮਜੀਤ ਕੌਰ ਫੋਨ ਉਤੇ ਗੱਲ ਕਰਦੇ ਸਨ ਅਤੇ ਉਹ ਛੁੱਟੀ ਆਉਣ ਤੇ ਪਰਮਜੀਤ ਕੌਰ ਨੂੰ ਮਿਲਣ ਲਈ ਘਰ ਆਉਂਦਾ ਜਾਂਦਾ ਸੀ। ਪਰ ਜਦੋਂ ਵੀ ਪਰਮਜੀਤ ਕੌਰ ਉਸ ਨਾਲ ਵਿਆਹ ਦੀ ਗੱਲ ਕਰਦੀ ਤਾਂ ਉਹ ਟਾਲ-ਮਟੋਲ ਕਰਨ ਲੱਗ ਜਾਂਦਾ ਸੀ। ਮੰਗਣੀ ਤੋਂ ਇਕ ਸਾਲ ਬਾਅਦ 13 ਜੂਨ ਨੂੰ ਜਸਪ੍ਰੀਤ ਸਿੰਘ ਨੇ ਪਰਮਜੀਤ ਕੌਰ ਨਾਲ ਵਿਆਹ ਕਰਵਾਉਣ ਤੋਂ ਇਨਕਾਰ ਕਰ ਦਿੱਤਾ।

ਕਿਸੇ ਹੋਰ ਨਾਲ ਵਿਆਹ ਕਰਵਾਉਣ ਦੀ ਗੱਲ ਕਹੀ

ਮੋਹਣ ਸਿੰਘ ਦੇ ਦੱਸਣ ਮੁਤਾਬਕ ਜਸਪ੍ਰੀਤ ਨੇ ਕਿਹਾ ਕਿ ਉਸ ਨੂੰ ਕਿਸੇ ਹੋਰ ਲੜਕੀ ਨਾਲ ਪਿਆਰ ਹੈ, ਜਿਸ ਕਾਰਨ ਉਹ ਉਸ ਨਾਲ ਵਿਆਹ ਨਹੀਂ ਕਰਵਾ ਸਕਦਾ। ਉਹ ਆਪਣੀ ਪ੍ਰੇਮਿਕਾ ਨਾਲ ਵਿਆਹ ਕਰੇਗਾ ਅਤੇ ਉਸ ਦਾ ਵਿਆਹ ਕਿਸੇ ਹੋਰ ਲੜਕੇ ਨਾਲ ਕਰਵਾ ਸਕਦਾ ਹੈ। ਜਸਪ੍ਰੀਤ ਸਿੰਘ ਵੱਲੋਂ ਵਿਆਹ ਤੋਂ ਇਨਕਾਰ ਕਰਨ ਤੋਂ ਦੁਖੀ ਹੋ ਕੇ ਪਰਮਜੀਤ ਕੌਰ ਨੇ 13 ਜੂਨ ਦੀ ਰਾਤ ਨੂੰ ਸਲ-ਫਾਸ ਨਿਗਲ ਲਈ, ਜਦੋਂ ਉਸ ਦੀ ਸਿਹਤ ਵਿਗੜ ਗਈ ਤਾਂ ਉਸ ਨੂੰ ਨੇੜਲੇ ਹਸਪਤਾਲ ਲਿਜਾਇਆ ਗਿਆ, ਜਿੱਥੋਂ ਉਸ ਨੂੰ ਮੈਡੀਕਲ ਕਾਲਜ ਫਰੀਦਕੋਟ ਦੇ ਲਈ ਰੈਫਰ ਕਰ ਦਿੱਤਾ ਗਿਆ, ਜਿੱਥੇ ਇਲਾਜ ਦੌਰਾਨ ਪਰਮਜੀਤ ਕੌਰ ਦੀ ਮੌ-ਤ ਹੋ ਗਈ।

Leave a Reply

Your email address will not be published. Required fields are marked *