ਨਹਿਰ ਵਿਚ ਨਹਾਉਣ ਗਏ, ਤਾਏ ਅਤੇ ਭਤੀਜੇ ਨਾਲ ਵਾਪਰਿਆ ਭਾਣਾ, ਪਰਿਵਾਰਕ ਮੈਂਬਰਾਂ ਵਿਚ ਛਾਇਆ ਸੋਗ

Punjab

ਪੰਜਾਬ ਦੇ ਸ਼੍ਰੀ ਕੀਰਤਪੁਰ ਸਾਹਿਬ ਵਿਖੇ ਬੀਤੇ ਦਿਨ ਬੁੰਗਾ ਸਾਹਿਬ ਬੱਸ ਸਟੈਂਡ ਦੇ ਨੇੜੇ ਇੱਕ ਛੋਟੀ ਪੁਲੀਆ ਕਮ ਸਾਈਫਨ ਤੋਂ ਭਾਖੜਾ ਨਹਿਰ ਦੇ ਵਿੱਚ ਨਹਾਉਣ ਗਏ ਤਾਏ ਅਤੇ ਭਤੀਜੇ ਦੇ ਨਹਿਰ ਦੇ ਤੇਜ਼ ਵਹਾਅ ਵਿੱਚ ਰੁੜ੍ਹ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪਰਿਵਾਰ ਵਿਚ ਇਸ ਘਟਨਾ ਨੂੰ ਲੈ ਕੇ ਗਹਿਰੇ ਸੋਗ ਦਾ ਮਾਹੌਲ ਹੈ। ਇਸ ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਥਾਣਾ ਸ੍ਰੀ ਕੀਰਤਪੁਰ ਸਾਹਿਬ ਦੇ ਐਸ. ਐਚ. ਓ. ਗੁਰਵਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਮੌਕੇ ਤੇ ਮੌਜੂਦ ਪਰਿਵਾਰਕ ਮੈਂਬਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਓਮ ਪ੍ਰਕਾਸ਼ ਅਤੇ ਉਸ ਦੇ ਭਰਾ ਦਾ ਲੜਕਾ ਨਹਿਰ ਵਿਚ ਪਾਣੀ ਦੇ ਤੇਜ਼ ਬਹਾਅ ਵਿਚ ਰੁੜ੍ਹ ਗਏ।

ਉਨ੍ਹਾਂ ਨੇ ਦੱਸਿਆ ਕਿ ਓਮ ਪ੍ਰਕਾਸ਼ ਪੁੱਤਰ ਲੱਲੂ ਸਿੰਘ ਵਾਸੀ ਰਾਜਬਰੋਲੀਆ ਤਹਿਸੀਲ ਬਿਰਸੀ ਜ਼ਿਲ੍ਹਾ ਬਦਾਈ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਹੈ, ਜੋ ਫਤਿਹਪੁਰ ਬੰਗਾ ਭਾਖੜਾ ਨਹਿਰ ਨੇੜੇ ਕਿਰਾਏ ਦੇ ਮਕਾਨ ਵਿੱਚ ਰਹਿੰਦਾ ਹੈ। ਚੰਡੀਗੜ੍ਹ ਦੇ ਰਹਿਣ ਵਾਲੇ ਉਸ ਦੇ ਭਰਾ ਮੋਤੀ ਰਾਮ ਦਾ 12 ਸਾਲਾ ਪੁੱਤਰ ਗੋਵਿੰਦਾ, ਜੋ 5ਵੀਂ ਜਮਾਤ ਦਾ ਵਿਦਿਆਰਥੀ ਹੈ, ਉਹ ਵੀ ਸਕੂਲ ਦੀਆਂ ਛੁੱਟੀਆਂ ਹੋਣ ਕਰਕੇ ਕੁਝ ਦਿਨਾਂ ਲਈ ਉਸ ਕੋਲ ਰਹਿਣ ਲਈ ਆਇਆ ਹੋਇਆ ਸੀ।

ਬੀਤੇ ਦਿਨ ਦੁਪਹਿਰ ਨੂੰ ਕਰੀਬ 1:30 ਵਜੇ ਓਮ ਪ੍ਰਕਾਸ਼ ਅਤੇ ਉਸ ਦਾ ਭਤੀਜਾ ਗੋਵਿੰਦਾ ਭਾਖੜਾ ਨਹਿਰ ਦੇ ਕੰਢੇ ਵਿਚ ਨਹਾ ਰਹੇ ਸਨ, ਇਸ ਦੌਰਾਨ ਗੋਵਿੰਦਾ ਭਾਖੜਾ ਨਹਿਰ ਦੇ ਤੇਜ਼ ਵਗਦੇ ਪਾਣੀ ਵਿਚ ਰੁੜ੍ਹ ਗਿਆ, ਜਦੋਂ ਕਿ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਉਸ ਦਾ ਚਾਚਾ ਓਮ ਪ੍ਰਕਾਸ਼ ਵੀ ਪਾਣੀ ਵਿੱਚ ਡੁੱਬ ਗਿਆ। ਮੌਕੇ ਉਤੇ ਇਕੱਠੇ ਹੋਏ ਲੋਕਾਂ ਨੇ ਦੋਵਾਂ ਨੂੰ ਬਚਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਪਾਣੀ ਦੇ ਤੇਜ਼ ਬਹਾਅ ਕਾਰਨ ਦੋਵੇਂ ਡੁੱਬ ਗਏ। ਪਰਿਵਾਰ ਅਤੇ ਪੁਲਿਸ ਵੱਲੋਂ ਦੋਵਾਂ ਦੀ ਨਹਿਰ ਵਿੱਚ ਭਾਲ ਸ਼ੁਰੂ ਕਰ ਦਿੱਤੀ ਗਈ ਹੈ।

Leave a Reply

Your email address will not be published. Required fields are marked *