ਉੱਤਰ ਪ੍ਰਦੇਸ਼ (UP) ਦੀ ਰਾਜਧਾਨੀ ਲਖਨਊ ਵਿਚ 27 ਸਾਲ ਉਮਰ ਦੀ ਵਿਦੇਸ਼ੀ ਮਹਿਲਾ ਨੇ ਆਪਣੇ ਸਹੁਰੇ ਘਰ ਵਿਚ ਕਥਿਤ ਤੌਰ ਤੇ ਖੁ-ਦ ਕੁ-ਸ਼ੀ ਕਰ ਲਈ। ਉਹ ਆਪਣੇ ਪਤੀ ਅਤੇ ਬੱਚੇ ਨਾਲ ਲਖਨਊ ਦੇ ਆਸ਼ਿਆਨਾ ਇਲਾਕੇ ਵਿਚ ਰਹਿੰਦੀ ਸੀ। ਉਸ ਦੀ ਪਹਿਚਾਣ ਓਕਸਾਨਾ ਮਮਚਰ ਦੇ ਰੂਪ ਵਜੋਂ ਹੋਈ ਹੈ।
ਇਸ ਮਾਮਲੇ ਸਬੰਧੀ ਪੁਲਿਸ ਨੇ ਦੱਸਿਆ ਕਿ ਔਰਤ ਯੂਕਰੇਨ ਦੀ ਵਸਨੀਕ ਹੈ ਅਤੇ ਉਸ ਨੇ ਲਖਨਊ ਦੇ ਆਸ਼ਿਆਨਾ ਸੈਕਟਰ-1 ਸਥਿਤ ਆਪਣੇ ਘਰ ਵਿੱਚ ਫਾਹਾ ਲਾ ਖੁ-ਦ ਕੁ-ਸ਼ੀ ਕਰ ਲਈ। ਉਹ ਤਿੰਨ ਮਹੀਨੇ ਪਹਿਲਾਂ ਹੀ ਆਪਣੇ ਸਹੁਰੇ ਘਰ ਆਈ ਸੀ। ਉਸ ਦੇ ਪਰਿਵਾਰ ਵਿਚ ਪਤੀ ਅਤੇ ਇਕ ਬੱਚਾ ਹੈ, ਜਿਸ ਨਾਲ ਉਹ ਇਥੇ ਰਹਿ ਰਹੀ ਸੀ।
ਪੁਲਿਸ ਮਾਮਲੇ ਦੀ ਜਾਂਚ ਵਿਚ ਲੱਗੀ
ਇਸ ਮਾਮਲੇ ਦੀ ਸੂਚਨਾ ਮਿਲਣ ਉਤੇ ਮੌਕੇ ਉਤੇ ਪਹੁੰਚੀ ਪੁਲਿਸ ਨੇ ਦੇਹ ਨੂੰ ਆਪਣੇ ਕਬਜੇ ਵਿੱਚ ਲੈ ਕੇ ਪੋਸਟ ਮਾਰਟਮ ਲਈ ਭੇਜ ਦਿੱਤਾ ਹੈ। ਇਸ ਦੇ ਨਾਲ ਹੀ ਉਹ ਪਰਿਵਾਰਕ ਮੈਂਬਰਾਂ ਤੋਂ ਪੁੱਛ ਗਿੱਛ ਕਰ ਰਹੀ ਹੈ। ਔਰਤ ਨੇ ਇਹ ਕਦਮ ਕਿਸ ਕਾਰਨ ਚੁੱਕਿਆ, ਇਸ ਦੀ ਅਜੇ ਪੁਸ਼ਟੀ ਨਹੀਂ ਹੋ ਸਕੀ।
ਸਾਲ 2020 ਵਿੱਚ ਵਾਰਾਣਸੀ ਵਿੱਚ ਮਿਲੀ ਸੀ ਇੱਕ ਵਿਦੇਸ਼ੀ ਔਰਤ ਦੀ ਦੇਹ
ਇਸ ਤੋਂ ਪਹਿਲਾਂ ਸਾਲ 2020 ਵਿੱਚ ਯੂਪੀ ਦੇ ਵਾਰਾਣਸੀ ਵਿਚ ਤੰਤਰ-ਮੰਤਰ ਕਰਨ ਵਾਲੀ ਇੱਕ ਅਮਰੀਕੀ ਮਹਿਲਾ ਦੀ ਸ਼ੱ-ਕੀ ਹਾਲ ਵਿਚ ਮੌ-ਤ ਹੋ ਗਈ। ਇਹ ਘਟਨਾ ਵਾਰਾਣਸੀ ਦੇ ਦਸ਼ਾਸ਼ਵਮੇਧ ਥਾਣਾ ਖੇਤਰ ਦੇ ਪਾਂਡੇ ਘਾਟ ਦੀ ਹੈ। ਮਹਿਲਾ ਦੀ ਦੇਹ ਅੰਕਿਤਾ ਗੈਸਟ ਹਾਊਸ ਦੇ ਕਮਰੇ ਵਿਚੋਂ ਮਿਲੀ ਸੀ। ਇਸ ਕਾਰਨ ਹਲਚਲ ਮਚ ਗਈ ਸੀ। ਅਮਰੀਕੀ ਔਰਤ ਦੀ ਪਹਿਚਾਣ ਸਿੰਥੀਆ ਮਿਸ਼ੇਲ ਦੇ ਰੂਪ ਵਜੋਂ ਹੋਈ ਸੀ। ਉਹ ਬੈੱਡ ਉਤੇ ਮ੍ਰਿਤਕ ਹਾਲ ਵਿਚ ਪਈ ਮਿਲੀ ਸੀ। ਇਸ ਮਾਮਲੇ ਵਿੱਚ ਗੈਸਟ ਹਾਊਸ ਦੇ ਮਾਲਕ ਨੇ ਦੱਸਿਆ ਸੀ ਕਿ ਮਿਸ਼ੇਲ ਇੱਕ ਮਹੀਨਾ ਅੱਠ ਦਿਨ ਤੋਂ ਗੈਸਟ ਹਾਊਸ ਵਿੱਚ ਰਹਿ ਰਹੀ ਸੀ।
ਉਹ ਤੰਤਰ-ਮੰਤਰ ਦਾ ਅਭਿਆਸ ਕਰਦੀ ਸੀ ਅਤੇ ਦੇਵੀ ਕਾਲੀ ਮਾਂ ਤੋਂ ਬਹੁਤ ਪ੍ਰਭਾਵਿਤ ਸੀ। ਔਰਤ ਪੇਟ ਦੀ ਬਿਮਾਰੀ ਤੋਂ ਪੀੜਤ ਸੀ ਅਤੇ ਉਸ ਦਾ ਇਲਾਜ ਚੱਲ ਰਿਹਾ ਸੀ। ਉਸ ਦਾ 17 ਮਾਰਚ 2020 ਨੂੰ ਮਹਾਰਾਣਾ ਸਰਕਾਰੀ ਹਸਪਤਾਲ, ਉਦੈਪੁਰ, ਰਾਜਸਥਾਨ ਵਿਖੇ ਇਲਾਜ ਵੀ ਹੋਇਆ। ਉਸ ਕੋਲੋਂ ਡੀ-ਹਾਈਡ-ਰੇਸ਼ਨ ਦੀਆਂ ਦਵਾਈਆਂ ਵੀ ਮਿਲੀਆਂ ਸਨ।