ਇਹ ਦੁਖ ਭਰਿਆ ਸਮਾਚਾਰ ਪੰਜਾਬ ਦੇ ਜਿਲ੍ਹਾ ਹੁਸ਼ਿਆਰਪੁਰ ਨਾਲ ਸਬੰਧਿਤ ਹੈ। ਬੀਤੇ ਦਿਨੀਂ ਰਾਤ ਸਮੇਂ ਅਮਰੀਕਾ ਵਿਚ ਵਾਪਰੇ ਇਕ ਦਰਦ-ਨਾਕ ਸੜਕ ਹਾਦਸੇ ਦੌਰਾਨ ਹੁਸ਼ਿਆਰਪੁਰ ਅੰਦਰ ਪੈਂਦੇ ਟਾਂਡਾ ਉੜਮੁੜ ਦੇ ਨੌਜਵਾਨ ਦੀ ਵਿਦੇਸ਼ ਵਿਚ ਮੌ-ਤ ਹੋ ਗਈ। ਇਸ ਮ੍ਰਿਤਕ ਨੌਜਵਾਨ ਦੀ ਪਹਿਚਾਣ ਟਾਂਡਾ ਦੇ ਰਹਿਣ ਵਾਲੇ (ਇਸ ਸਮੇਂ ਨਿਊਯਾਰਕ ਅਮਰੀਕਾ) ਅਮਨਦੀਪ ਸਿੰਘ ਉਮਰ 18 ਸਾਲ ਪੁੱਤਰ ਰਵਿੰਦਰਪਾਲ ਸਿੰਘ ਦੇ ਰੂਪ ਵਜੋਂ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅਮਨਦੀਪ ਸਿੰਘ ਆਪਣੇ ਮਾਪਿਆਂ ਦਾ ਇਕ-ਲੌਤਾ ਪੁੱਤਰ ਸੀ। ਉਸ ਨੂੰ ਅਗਲੇ ਹਫਤੇ ਗਰੀਨ ਕਾਰਡ ਵੀ ਮਿਲਣ ਵਾਲਾ ਸੀ।
ਟਾਂਡਾ ਸ਼ਹਿਰ ਵਿਚ ਇਸ ਹਾਦਸੇ ਦੀ ਸੂਚਨਾ ਮਿਲਦੇ ਹੀ ਸੋਗ ਦੀ ਲਹਿਰ ਛਾ ਗਈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਧੰਨ ਧੰਨ ਬਾਬਾ ਸ਼੍ਰੀ ਚੰਦਰਜੀ ਵੈਲਫੇਅਰ ਸੁਸਾਇਟੀ (ਰਜਿ.) ਬੇਗੋਵਾਲ ਦੇ ਪ੍ਰਧਾਨ ਬਲਵਿੰਦਰ ਸਿੰਘ ਬਿੱਟੂ ਕਪੂਰਥਲਾ ਨੇ ਦੱਸਿਆ ਕਿ ਉਸ ਦੀ ਭੈਣ ਪਰਮਜੀਤ ਕੌਰ ਆਪਣੇ ਪਤੀ ਰਵਿੰਦਰਪਾਲ ਸਿੰਘ ਅਤੇ ਇਕ-ਲੌਤੇ ਪੁੱਤਰ ਅਮਨਦੀਪ ਸਿੰਘ ਨਾਲ ਪਿਛਲੇ 13 ਸਾਲਾਂ ਤੋਂ ਅਮਰੀਕਾ ਦੇ ਨਿਊਯਾਰਕ ਵਿਚ ਰਹਿ ਰਹੀ ਹੈ।
ਅਮਰੀਕੀ ਸਮੇਂ ਦੇ ਅਨੁਸਾਰ ਸ਼ਨੀਵਾਰ ਰਾਤ ਨੂੰ ਅਮਨਦੀਪ ਸਿੰਘ ਆਪਣੇ ਕੰਮ ਤੋਂ ਵਾਪਸ ਆਇਆ ਸੀ ਅਤੇ ਆਪਣੇ ਤਿੰਨ ਦੋਸਤਾਂ ਨਾਲ ਕਾਰ ਵਿਚ ਸਵਾਰ ਹੋ ਕੇ ਕਿਸੇ ਹੋਰ ਦੋਸਤ ਦੇ ਜਨਮ ਦਿਨ ਦੀ ਪਾਰਟੀ ਵਿਚ ਸ਼ਾਮਲ ਹੋਣ ਲਈ ਜਾ ਰਿਹਾ ਸੀ। ਫਿਰ ਰਸਤੇ ਵਿੱਚ ਉਨ੍ਹਾਂ ਦੀ ਕਾਰ ਸੜਕ ਦੇ ਡਿਵਾਈਡਰ ਨਾਲ ਟਕਰਾ ਗਈ। ਇਸ ਦੁਖਦ ਅਤੇ ਜਬਰ-ਦਸਤ ਸੜਕ ਹਾਦਸੇ ਵਿਚ ਅਮਨਦੀਪ ਸਿੰਘ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ। ਉਸ ਨੂੰ ਨਿਊਯਾਰਕ ਪੁਲਿਸ ਵੱਲੋਂ ਨੇੜੇ ਦੇ ਇਕ ਹਸਪਤਾਲ ਵਿਚ ਭਰਤੀ ਕਰਾਇਆ ਗਿਆ।
ਪਰ ਜ਼ਿਆਦਾ ਗੰਭੀਰ ਸੱ-ਟਾਂ ਲੱਗ ਜਾਣ ਕਰਕੇ ਅਮਨਦੀਪ ਸਿੰਘ ਨੇ ਹਸਪਤਾਲ ਵਿੱਚ ਇਲਾਜ ਦੇ ਦੌਰਾਨ ਦਮ ਤੋੜ ਦਿੱਤਾ। ਅਮਨਦੀਪ ਸਿੰਘ ਆਪਣੇ ਮਾਪਿਆਂ ਦਾ ਇਕ-ਲੌਤਾ ਪੁੱਤਰ ਸੀ, ਜਿਸ ਨੂੰ ਕੁਝ ਦਿਨਾਂ ਬਾਅਦ ਗਰੀਨ ਕਾਰਡ ਦੇ ਕਾਗਜ਼ ਮਿਲਣ ਵਾਲੇ ਸਨ, ਪਰ ਉਸ ਤੋਂ ਪਹਿਲਾਂ ਹੀ ਉਸ ਦੀ ਦੁਖਦ ਮੌ-ਤ ਹੋ ਗਈ।