ਪੰਜਾਬ ਦੇ ਜਿਲ੍ਹਾ ਸੰਗਰੂਰ ਵਿਚ ਪੈਂਦੇ ਕਸਬਾ ਭਵਾਨੀਗੜ੍ਹ ਤੋਂ ਮੱਧ ਪ੍ਰਦੇਸ਼ ਵਿਖੇ ਕੰਬਾਈਨ ਦਾ ਸੀਜਨ ਲਾਉਣ ਲਈ ਗਏ ਪੰਜਾਬੀ ਨੌਜਵਾਨ ਦੀ ਮੌ-ਤ ਹੋਣ ਦੀ ਦੁਖ-ਦਾਈ ਖ਼ਬਰ ਸਾਹਮਣੇ ਆਈ ਹੈ। ਇਥੋਂ ਦੇ ਨੇੜਲੇ ਪਿੰਡ ਰੇਤਗੜ੍ਹ ਦੇ ਨੌਜਵਾਨ ਜਸਵੀਰ ਸਿੰਘ ਉਰਫ਼ ਦੀਪੀ ਉਮਰ 25 ਸਾਲ ਦੀ ਕੰਬਾਈਨ ਤੋਂ ਡਿੱਗਣ ਕਾਰਨ ਮੌ-ਤ ਹੋ ਗਈ। ਮ੍ਰਿਤਕ ਨੌਜਵਾਨ ਆਪਣੇ ਮਾਪਿਆਂ ਦਾ ਇਕ-ਲੌਤਾ ਪੁੱਤਰ ਸੀ ਅਤੇ ਦੋ ਛੋਟੇ ਜੁਆਕਾਂ ਦਾ ਪਿਤਾ ਸੀ।
ਇਸ ਮਾਮਲੇ ਸਬੰਧੀ ਪ੍ਰਾਪਤ ਹੋਈ ਜਾਣਕਾਰੀ ਦੇ ਅਨੁਸਾਰ ਪਿੰਡ ਰੇਤਗੜ੍ਹ ਦਾ ਰਹਿਣ ਵਾਲਾ ਜਸਵੀਰ ਸਿੰਘ ਪੁੱਤਰ ਹਰਦਿਆਲ ਸਿੰਘ ਜੋ ਕਿ ਹਰੇਕ ਸੀਜਨ ਵਿਚ ਮੱਧ ਪ੍ਰਦੇਸ਼ ਦੇ ਪਿੰਡ ਬਰੇਲੀ ਪਹੁੰਚ ਕੇ ਕੰਬਾਇਨ ਉਤੇ ਡਰਾਈਵਰੀ ਦਾ ਕੰਮ ਕਰਦਾ ਸੀ। ਦੱਸਿਆ ਜਾ ਰਿਹਾ ਹੈ ਕਿ ਉਹ ਕੁਝ ਦਿਨ ਪਹਿਲਾਂ ਹੀ ਪੰਜਾਬ ਤੋਂ ਉਥੋਂ ਗਿਆ ਸੀ। ਇਸ ਦੌਰਾਨ ਉਹ ਰਾਤ ਦੇ ਸਮੇਂ ਕੰਬਾਈਨ ਤੋਂ ਹੇਠਾਂ ਡਿੱਗ ਪਿਆ। ਹੇਠਾਂ ਡਿੱਗਣ ਦੌਰਾਨ ਉਸ ਦਾ ਸਿਰ ਟ੍ਰਾਲੀ ਦੇ ਵਿੱਚ ਜਾ ਵੱਜਿਆ, ਜਿਸ ਕਾਰਨ ਉਹ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ ਅਤੇ ਥੋੜ੍ਹੇ ਸਮੇਂ ਬਾਅਦ ਉਸ ਦੀ ਮੌ-ਤ ਹੋ ਗਈ।
ਮ੍ਰਿਤਕ ਦੇ ਪਿਤਾ ਹਰਦਿਆਲ ਸਿੰਘ ਨੇ ਦੱਸਿਆ ਕਿ ਜਸਵੀਰ ਸਿੰਘ ਦਾ ਅੱਜ ਪਿੰਡ ਵਿੱਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ। ਜਸਵੀਰ ਸਿੰਘ ਆਪਣੇ ਬਜ਼ੁਰਗ ਮਾਂ ਪਿਓ ਦਾ ਇਕ-ਲੌਤਾ ਪੁੱਤਰ ਅਤੇ ਉਹ ਦੋ ਜੁਆਕਾਂ ਦਾ ਪਿਤਾ ਸੀ। ਇਸ ਘਟਨਾ ਤੋਂ ਬਾਅਦ ਮ੍ਰਿਤਕ ਦਾ ਪਰਿਵਾਰ ਗਹਿਰੇ ਸਦਮੇ ਵਿੱਚ ਹੈ ਅਤੇ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਹੈ।