ਪੰਜਾਬ ਦੇ ਜਿਲ੍ਹਾ ਅੰਮ੍ਰਿਤਸਰ ਤੋਂ ਇਕ ਦੁਖ-ਦਾਈ ਖ਼ਬਰ ਸਾਹਮਣੇ ਆਈ ਹੈ। ਇਥੋਂ ਦੇ ਇਕ ਪਿੰਡ ਵਿਚ ਇੱਕ ਔਰਤ ਦੀ ਦੇਹ ਬੋਹੜ ਦੇ ਦਰੱਖਤ ਨਾਲ ਲਟ-ਕਦੀ ਮਿਲੀ ਹੈ। ਪਿੰਡ ਵਾਸੀਆਂ ਨੇ ਦੇਹ ਨੂੰ ਦੇਖ ਕੇ ਪਰਿਵਾਰ ਵਾਲਿਆਂ ਨੂੰ ਜਾਣਕਾਰੀ ਦਿੱਤੀ ਕੀਤਾ। ਔਰਤ ਦੇ ਪਰਿਵਾਰ ਨੇ ਦੋਸ਼ ਲਗਾਇਆ ਹੈ ਕਿ ਉਨ੍ਹਾਂ ਦੀ ਧੀ ਦਾ ਕ-ਤ-ਲ ਕਰਕੇ ਦੇਹ ਨੂੰ ਦਰੱਖਤ ਤੇ ਲਟਕਾ ਦਿੱਤਾ ਗਿਆ ਹੈ। ਪੁਲਿਸ ਨੇ ਦੇਹ ਨੂੰ ਕਬਜ਼ੇ ਵਿਚ ਲੈ ਕੇ ਪੋਸਟ ਮਾਰਟਮ ਲਈ ਭੇਜ ਦਿੱਤਾ ਹੈ।
ਇਹ ਘਟਨਾ ਪਿੰਡ ਬੰਡਾਲਾ ਅਧੀਨ ਪੈਂਦੇ ਨੈਸ਼ਨਲ ਹਾਈਵੇ 54 ਦੇ ਨੇੜੇ ਇਕ ਰਸਤੇ ਉਤੇ ਵਾਪਰੀ ਹੈ। ਮ੍ਰਿਤਕਾ ਦੀ ਪਹਿਚਾਣ ਕੋਮਲਪ੍ਰੀਤ ਕੌਰ ਵਾਸੀ ਪਿੰਡ ਖਤਰਾਏ ਕਲਾਂ ਦੇ ਰੂਪ ਵਜੋਂ ਹੋਈ ਹੈ। ਮ੍ਰਿਤਕ ਦੀ ਮਾਤਾ ਮਹਿੰਦਰ ਕੌਰ ਵਾਸੀ ਪਿੰਡ ਰਵੇਲੀ ਖੁਰਦ ਜਿਲ੍ਹਾ ਗੁਰਦਾਸਪੁਰ ਨੇ ਦੱਸਿਆ ਕਿ ਉਸ ਦੀ ਲੜਕੀ ਦਾ ਵਿਆਹ ਕਰੀਬ ਦੋ ਸਾਲ ਪਹਿਲਾਂ ਪਿੰਡ ਖਤਰਾਏ ਕਲਾਂ ਜਿਲ੍ਹਾ ਅੰਮ੍ਰਿਤਸਰ ਦੇ ਰਹਿਣ ਵਾਲੇ ਸਾਜਨਪ੍ਰੀਤ ਸਿੰਘ ਪੁੱਤਰ ਗੁਰਮੇਲ ਸਿੰਘ ਨਾਲ ਹੋਇਆ ਸੀ। 2 ਮਹੀਨੇ ਪਹਿਲਾਂ ਉਨ੍ਹਾਂ ਦੇ ਇੱਕ ਬੇਟੀ ਹੋਈ ਸੀ। ਥੋੜ੍ਹੀ ਦੇਰ ਬਾਅਦ ਉਸ ਦੀ ਮੌ-ਤ ਹੋ ਗਈ। ਹੁਣ ਉਸ ਦੀ ਧੀ ਦਾ ਕ-ਤ-ਲ ਕਰਕੇ ਦਰਖਤ ਨਾਲ ਲ-ਟ-ਕਾ ਦਿੱਤਾ ਗਿਆ।
ਮਾਂ ਨੇ ਕਿਹਾ- ਧੀ ਦੇ ਪੈਰ ਦਾ ਹੋਇਆ ਸੀ ਆਪ੍ਰੇਸ਼ਨ, ਆਪ ਚੱਲ ਕੇ ਜਾਣਾ ਸੰਭਵ ਨਹੀਂ
ਮਾ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਉਸ ਦੀ ਧੀ ਕੋਮਲਪ੍ਰੀਤ ਕੌਰ ਦੇ ਪੈਰ ਦਾ ਆਪ੍ਰੇਸ਼ਨ ਹੋਇਆ ਸੀ। ਉਹ ਅਜੇ ਤੁਰ ਫਿਰ ਵੀ ਨਹੀਂ ਸਕਦੀ ਸੀ। ਅਜਿਹੀ ਸਥਿਤੀ ਵਿੱਚ ਖੁਦ ਤੁਰਨਾ, ਜਾ ਕੇ ਦਰੱਖਤ ਉਤੇ ਲਟਕਣਾ ਸੰਭਵ ਨਹੀਂ ਹੈ। ਆਖਰੀ ਵਾਰ ਸ਼ਨੀਵਾਰ ਰਾਤ 11 ਵਜੇ ਬੇਟੀ ਦਾ ਫੋਨ ਆਇਆ ਸੀ। ਦੂਜੇ ਪਾਸੇ ਐਤਵਾਰ ਨੂੰ ਉਹ ਆਪਣੇ ਪਤੀ ਅਤੇ ਸੱਸ ਦੇ ਨਾਲ ਤਰਨਤਾਰਨ ਤੋਂ ਮਾਨਵਾਲਾ ਰੋਡ ਉਤੇ ਸਥਿਤ ਚਰਚ ਵਿਚ ਮੱਥਾ ਟੇਕਣ ਗਈ ਸੀ। ਦੇਰ ਸ਼ਾਮ ਉਨ੍ਹਾਂ ਨੂੰ ਦਰੱਖਤ ਨਾਲ ਲਟਕ ਕੇ ਬੇਟੀ ਦੀ ਮੌ-ਤ ਹੋਣ ਦੀ ਸੂਚਨਾ ਵੀ ਮਿਲ ਗਈ।
ਐਸ. ਐਚ. ਓ. ਨੇ ਕਿਹਾ- ਬਿਆਨਾਂ ਦੇ ਆਧਾਰ ਉਤੇ ਕਰਨਗੇ ਕਾਰਵਾਈ
ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਐਸ. ਐਚ. ਓ. ਜੰਡਿਆਲਾ ਇੰਸਪੈਕਟਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਦੇਹ ਨੂੰ ਪੋਸਟ ਮਾਰਟਮ ਲਈ ਭੇਜ ਦਿੱਤਾ ਹੈ। ਉਸ ਦੀ ਰਿਪੋਰਟ ਆਉਣ ਤੇ ਕ-ਤ-ਲ ਦੇ ਕਾਰਨਾਂ ਦਾ ਪਤਾ ਲੱਗ ਜਾਵੇਗਾ। ਪੁਲਿਸ ਵਲੋਂ ਮਿ੍ਤਕਾ ਦੇ ਪੇਕੇ ਪਰਿਵਾਰ ਪੱਖ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ। ਉਨ੍ਹਾਂ ਦੇ ਬਿਆਨਾਂ ਦੇ ਆਧਾਰ ਉਤੇ ਬਣਦੀ ਕਾਰਵਾਈ ਕੀਤੀ ਜਾਵੇਗੀ।