ਦੱਖਣੀ ਕੈਂਪਸ ਦੇ ਆਰੀਆਭੱਟ ਕਾਲਜ ਦੇ ਬਾਹਰ ਐਤਵਾਰ ਨੂੰ ਦਿੱਲੀ ਯੂਨੀਵਰਸਿਟੀ ਦੇ ਇੱਕ ਵਿਦਿਆਰਥੀ ਦਾ ਚਾ-ਕੂ ਨਾਲ ਵਾਰ ਕਰਕੇ ਕ-ਤ-ਲ ਕਰ ਦਿੱਤਾ ਗਿਆ। ਇਸ ਮਾਮਲੇ ਸਬੰਧੀ ਪੁਲਿਸ ਨੇ ਦੱਸਿਆ, ਪ੍ਰੇਮਿਕਾ ਨੂੰ ਲੈ ਕੇ ਦੋ ਲੜਕਿਆਂ ਵਿਚ ਝਗੜਾ ਹੋਇਆ ਸੀ। ਮ੍ਰਿਤਕ ਲੜਕੇ ਦੀ ਪਹਿਚਾਣ ਨਿਖਿਲ ਚੌਹਾਨ ਉਮਰ 19 ਸਾਲ ਦੇ ਰੂਪ ਵਜੋਂ ਹੋਈ ਹੈ। ਉਹ ਪੱਛਮੀ ਵਿਹਾਰ ਦਾ ਰਹਿਣ ਵਾਲਾ ਸੀ ਅਤੇ ਸਕੂਲ ਆਫ਼ ਓਪਨ ਲਰਨਿੰਗ ਤੋਂ ਰਾਜਨੀਤੀ ਸਾਇੰਸ ਵਿੱਚ ਬੀਏ (ਆਨਰਜ਼) ਕਰ ਰਿਹਾ ਸੀ। ਪੁਲਿਸ ਨੇ ਸੋਮਵਾਰ ਸਵੇਰੇ ਦੋਹਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ।
ਜਾਣੋ ਪੂਰਾ ਮਾਮਲਾ…
ਦੱਸਿਆ ਜਾ ਰਿਹਾ ਹੈ ਕਿ ਨਿਖਿਲ ਦੀ ਪ੍ਰੇਮਿਕਾ ਨੂੰ ਇਕ ਨੌਜਵਾਨ ਕਾਫੀ ਸਮੇਂ ਤੋਂ ਪ੍ਰੇਸ਼ਾਨ ਕਰ ਰਿਹਾ ਸੀ। ਜਦੋਂ ਨਿਖਿਲ ਨੇ ਵਿਰੋਧ ਕੀਤਾ ਤਾਂ ਦੋਸ਼ੀਆਂ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਉਸ ਨੂੰ ਚਾ-ਕੂ ਦਾ ਵਾਰ ਕਰਕੇ ਕ-ਤ-ਲ ਕਰ ਦਿੱਤਾ।
ਇਸ ਝ-ਗ-ੜੇ ਤੋਂ ਬਾਅਦ ਨਿਖਿਲ ਨੂੰ ਨੇੜਲੇ ਲੋਕਾਂ ਵਲੋਂ ਹਸਪਤਾਲ ਪਹੁੰਚਾਇਆ ਗਿਆ। ਜਿੱਥੇ ਡਾਕਟਰਾਂ ਨੇ ਮੁੱਢਲੀ ਜਾਂਚ ਤੋਂ ਬਾਅਦ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਪੁਲਿਸ ਨੇ ਦੱਸਿਆ ਕਿ ਇਹ ਘਟਨਾ ਕਾਲਜ ਦੇ ਗੇਟ ਦੇ ਬਾਹਰ ਵਾਪਰੀ ਹੈ। ਕਰੀਬ ਚਾਰ ਲੜਕੇ ਮੋਟਰਸਾਇਕਲ ਉਤੇ ਆਏ ਅਤੇ ਨਿਖਿਲ ਦੀ ਛਾਤੀ ਉਤੇ ਚਾ-ਕੂ ਨਾਲ ਵਾਰ ਕਰ ਦਿੱਤਾ।
ਪੁਲਿਸ ਦੇ ਦੱਸਣ ਮੁਤਾਬਕ ਨਿਖਿਲ ਦਾ ਦੋਸ਼ੀ ਵਿਦਿਆਰਥੀ ਨਾਲ ਇਕ ਹਫਤਾ ਪਹਿਲਾਂ ਝਗੜਾ ਹੋਇਆ ਸੀ। ਜਿਸ ਤੋਂ ਬਾਅਦ ਇਹ ਨੌਜਵਾਨ ਬਦਲਾ ਲੈਣ ਦੀ ਗੱਲ ਕਹਿ ਕੇ ਉੱਥੋਂ ਚਲਿਆ ਗਿਆ ਅਤੇ ਐਤਵਾਰ ਨੂੰ ਮੋਟਰਸਾਈਕਲ ਉਤੇ ਦੋਸਤਾਂ ਨਾਲ ਕਾਲਜ ਪਹੁੰਚਿਆ ਅਤੇ ਗੇਟ ਉਤੇ ਹੀ ਨਿਖਿਲ ਦਾ ਕ-ਤ-ਲ ਕਰ ਦਿੱਤਾ।
ਪੁਲਿਸ ਨੇ ਮੌਕੇ ਤੇ ਲੱਗੇ CCTV ਕੈਮਰਿਆਂ ਤੋਂ ਦੋਸ਼ੀਆਂ ਦੀ ਪਹਿਚਾਣ ਕਰਕੇ ਸੋਮਵਾਰ ਸਵੇਰੇ ਦੋ ਲੜਕਿਆਂ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਵੱਲੋਂ ਬਰਾਮਦ ਕੀਤੇ ਗਏ CCTV ਕੈਮਰੇ ਦੀ ਫੁਟੇਜ ਵਿੱਚ ਦੋਸ਼ੀ ਦੋਪਹੀਆ ਵਾਹਨ ਉਤੇ ਭੱਜਦੇ ਦਿਖਾਈ ਦੇ ਰਹੇ ਹਨ।
ਦੱਖਣੀ ਪੱਛਮੀ ਦਿੱਲੀ ਦੇ ਡੀ. ਸੀ. ਪੀ. ਮਨੋਜ ਸੀ ਨੇ ਦੱਸਿਆ ਕਿ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਇੱਕ ਦੀ ਪਹਿਚਾਣ ਰਾਹੁਲ ਦੇ ਰੂਪ ਵਜੋਂ ਹੋਈ, ਜੋ ਬੀਏ ਪਹਿਲੇ ਸਾਲ ਵਿੱਚ ਪੜ੍ਹਦਾ ਹੈ। ਦੂਜੇ ਪਾਸੇ ਦੂਜੇ ਦਾ ਨਾਮ ਹਾਰੂਨ ਹੈ ਜੋ ਕਾਲਜ ਤੋਂ ਡਰਾਪ ਆਊਟ ਹੈ। ਪੁਲਿਸ ਨੇ ਘਟਨਾ ਦੇ ਕੁਝ ਘੰਟਿਆਂ ਬਾਅਦ ਹੀ ਇਸ ਘਟਨਾ ਦੇ ਸਬੰਧ ਵਿੱਚ ਮੁੱਖ ਦੋਸ਼ੀ ਅਤੇ ਉਸ ਦੇ ਦੋ ਸਾਥੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ।