ਪੰਜਾਬ ਦੇ ਜਿਲ੍ਹਾ ਲੁਧਿਆਣਾ ਦੇ ਜਗਰਾਓਂ ਤੋਂ ਇਕ ਦੁਖਦ ਸਮਾਚਾਰ ਪ੍ਰਾਪਤ ਹੋਇਆ ਹੈ। ਲੁਧਿਆਣਾ ਵਿੱਚ ਇੱਕ ਅਪਾਹਜ ਵਿਅਕਤੀ ਦਾ ਕਿਸੇ ਤਿੱਖੀ ਚੀਜ ਨਾਲ ਵਾਰ ਕਰਕੇ ਕ-ਤ-ਲ ਕਰ ਦਿੱਤਾ ਗਿਆ। ਉਸ ਦੀ ਦੇਹ ਘਰ ਵਿਚੋਂ ਮਿਲੀ ਹੈ। ਮ੍ਰਿਤਕ ਦੀ ਪਹਿਚਾਣ ਜਸਪ੍ਰੀਤ ਸਿੰਘ ਦੇ ਰੂਪ ਵਜੋਂ ਹੋਈ ਹੈ। ਉਹ ਕੋਠੇ ਰਹਿਲਾ ਦੇ ਇਲਾਕੇ ਵਿੱਚ ਇਕੱਲਾ ਹੀ ਰਹਿੰਦਾ ਸੀ ਅਤੇ ਇਕ ਕਰਿਆਨੇ ਦੀ ਦੁਕਾਨ ਚਲਾ ਰਿਹਾ ਸੀ।
ਜਦੋਂ ਮੰਗਲਵਾਰ ਨੂੰ ਸਵੇਰੇ ਜਸਪ੍ਰੀਤ ਸਿੰਘ ਨੇ ਦੁਕਾਨ ਨਹੀਂ ਖੋਲ੍ਹੀ ਤਾਂ ਗੁਆਂਢੀਆਂ ਨੂੰ ਸ਼ੱ-ਕ ਹੋਇਆ। ਸਥਾਨਕ ਲੋਕਾਂ ਨੇ ਤੁਰੰਤ ਹੀ ਪੁਲਿਸ ਨੂੰ ਸੂਚਨਾ ਦਿੱਤੀ। ਐਸ. ਐਸ. ਪੀ. ਨਵਨੀਤ ਸਿੰਘ ਬੈਂਸ ਪੁਲਿਸ ਪਾਰਟੀ ਸਮੇਤ ਮੌਕੇ ਉਤੇ ਪਹੁੰਚੇ। ਪੁਲਿਸ ਗੁਆਂਢੀਆਂ ਦੀ ਛੱਤ ਉਤੋਂ ਦੀ ਉਸ ਦੇ ਘਰ ਵਿੱਚ ਦਾਖਲ ਹੋਈ। ਜਸਪ੍ਰੀਤ ਸਿੰਘ ਦੀ ਦੇਹ ਘਰ ਦੇ ਅੰਦਰ ਹੀ ਪਈ ਸੀ। ਉਸ ਦੇ ਸਰੀਰ ਉਤੇ ਚਾ-ਕੂ ਲੱਗਣ ਦੇ ਨਿਸ਼ਾਨ ਮੌਜੂਦ ਸਨ ਅਤੇ ਉਸ ਦੇ ਗਲੇ ਉਤੇ ਇਕ ਬੈਲਟ ਲਿਪਟੀ ਹੋਈ ਸੀ। ਪੁਲਿਸ ਨੇ ਦੇਹ ਨੂੰ ਕਬਜ਼ੇ ਵਿਚ ਲੈ ਕੇ ਸਿਵਲ ਹਸਪਤਾਲ ਭੇਜ ਦਿੱਤਾ ਹੈ।
ਮਾਂ ਨੇ ਦੱਸਿਆ, ਰਾਤ ਹੋਈ ਆਖਰੀ ਵਾਰੀ ਗੱਲ
ਇਸ ਮਾਮਲੇ ਸਬੰਧੀ ਮ੍ਰਿਤਕ ਜਸਪ੍ਰੀਤ ਸਿੰਘ ਦੀ ਮਾਂ ਪ੍ਰੀਤਮ ਕੌਰ ਨੇ ਦੱਸਿਆ ਕਿ ਉਸ ਦਾ ਲੜਕਾ ਜਸਪ੍ਰੀਤ ਸਿੰਘ ਘਰ ਵਿਚ ਇਕੱਲਾ ਹੀ ਰਹਿੰਦਾ ਸੀ। ਦੇਰ ਰਾਤ ਫੋਨ ਉਤੇ ਉਸ ਦੀ ਜਸਪ੍ਰੀਤ ਨਾਲ ਗੱਲ ਹੋਈ ਸੀ। ਉਸ ਨੇ ਦੱਸਿਆ ਸੀ ਕਿ ਉਹ ਧਰਮਸ਼ਾਲਾ ਵਿੱਚ ਸੇਵਾ ਕਰਕੇ ਘਰ ਆਇਆ ਹੈ। ਜਸਪ੍ਰੀਤ ਦਾ ਦੋ ਵਾਰ ਵਿਆਹ ਹੋ ਚੁੱਕਿਆ ਹੈ ਅਤੇ ਦੋਵੇਂ ਪਤਨੀਆਂ ਨਾਲ ਉਸ ਦਾ ਤਲਾਕ ਵੀ ਹੋ ਚੁੱਕਿਆ ਹੈ। ਉਸ ਦੇ ਕੋਈ ਔਲਾਦ ਨਹੀਂ ਸੀ। ਉਹ ਖੁਦ ਆਪਣਾ ਗੁਜਾਰਾ ਕਰ ਸਕੇ ਇਸ ਲਈ ਉਸ ਨੂੰ ਕਰਿਆਨੇ ਦੀ ਦੁਕਾਨ ਖੁੱਲਵਾ ਦਿੱਤੀ ਸੀ।
ਐੱਸ. ਐੱਸ. ਪੀ. ਬੈਂਸ ਨੇ ਕਿਹਾ, ਇਹ ਮਾਮਲਾ ਸ਼ੱ-ਕੀ
ਇਸ ਮਾਮਲੇ ਸਬੰਧੀ ਐੱਸ. ਐੱਸ. ਪੀ. ਨਵਨੀਤ ਸਿੰਘ ਬੈਂਸ ਨੇ ਕਿਹਾ ਕਿ ਮਾਮਲਾ ਸ਼ੱ-ਕੀ ਹੈ। ਫਿਲਹਾਲ ਦੇਹ ਨੂੰ ਕਬਜ਼ੇ ਵਿਚ ਲੈ ਕੇ ਪੋਸਟ ਮਾਰਟਮ ਲਈ ਰਖਵਾ ਦਿੱਤਾ ਗਿਆ ਹੈ। ਮੌ-ਤ ਦੇ ਕਾਰਨਾਂ ਦਾ ਪਤਾ ਪੋਸਟ ਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਲੱਗੇਗਾ। ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।