ਪੰਜਾਬ ਵਿਚ ਮੁਕਤਸਰ ਦੇ ਗਿੱਦੜਬਾਹਾ ਇਲਾਕੇ ਦੇ ਵਿੱਚ ਬੁੱਧਵਾਰ ਸਵੇਰੇ ਬਿਜਲੀ ਦੀਆਂ ਤਾਰਾਂ ਦੇ ਸੰਪਰਕ ਵਿੱਚ ਆਉਣ ਕਰਕੇ ਇੱਕ ਵਿਅਕਤੀ ਦੀ ਜਿੰਦਗੀ ਚਲੀ ਗਈ। ਜਦੋਂ ਕਿ ਦੂਜਾ ਵਿਅਕਤੀ ਗੰਭੀਰ ਰੂਪ ਵਿਚ ਝੁਲਸਿਆ ਗਿਆ। ਜ਼ਖਮੀ ਨੂੰ ਇਲਾਜ ਲਈ ਪ੍ਰਾਈਵੇਟ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਹੈ। ਪੁਲਿਸ ਨੇ ਦੇਹ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਪੋਸਟ ਮਾਰਟਮ ਕਰਵਾਉਣ ਲਈ ਭੇਜ ਦਿੱਤਾ ਹੈ।
ਇਸ ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਸਰਪੰਚ ਦਲਜੀਤ ਸਿੰਘ ਮਾਨ ਨੇ ਦੱਸਿਆ ਕਿ ਇਕ ਟ੍ਰੈਕਟਰ ਟ੍ਰਾਲੀ ਉਤੇ ਸਵਾਰ ਹੋਕੇ 15 ਮਜ਼ਦੂਰ ਕੋਠੇ ਸੰਤਾ ਸਿੰਘ ਦੇ ਖੇਤ ਵਿਚ ਝੋਨਾ ਲਾ ਕੇ ਵਾਪਸ ਪਰਤ ਰਹੇ ਸਨ। ਜਦੋਂ ਉਹ ਪਿੰਡ ਚੱਕ ਗਿਲਜੇਵਾਲਾ ਕੋਲ ਪਹੁੰਚੇ ਤਾਂ ਟ੍ਰੈਕਟਰ ਟ੍ਰਾਲੀ ਵਿੱਚ ਸਵਾਰ ਦੋ ਵਿਅਕਤੀ ਬਿਜਲੀ ਦੀਆਂ ਨੀਵੀਆਂ ਹੋਣ ਦੇ ਕਾਰਨ ਤਾਰਾਂ ਦੀ ਲਪੇਟ ਵਿੱਚ ਆ ਗਏ। ਜਿਸ ਦੌਰਾਨ ਇੱਕ ਵਿਅਕਤੀ ਦੀ ਮੌਕੇ ਉਤੇ ਹੀ ਮੌ-ਤ ਹੋ ਗਈ। ਜਦੋਂ ਕਿ ਦੂਜਾ ਗੰਭੀਰ ਰੂਪ ਵਿਚ ਝੁਲਸ ਗਿਆ।
ਸੁਖਮੰਦਰ ਸਿੰਘ ਨਿੱਜੀ ਹਸਪਤਾਲ ਵਿਚ ਜੇਰੇ ਇਲਾਜ
ਉਨ੍ਹਾਂ ਨੇ ਦੱਸਿਆ ਕਿ ਮ੍ਰਿਤਕ ਦੀ ਪਹਿਚਾਣ ਜਗਜੀਤ ਸਿੰਘ ਪੁੱਤਰ ਚਰਨ ਸਿੰਘ ਦੇ ਰੂਪ ਵਜੋਂ ਹੋਈ ਹੈ। ਜਦੋਂ ਕਿ ਜ਼ਖਮੀ ਸੁਖਮੰਦਰ ਸਿੰਘ ਪੁੱਤਰ ਮਲਕੀਤ ਸਿੰਘ ਨੂੰ ਇਕ ਪ੍ਰਾਈਵੇਟ ਹਸਪਤਾਲ ਦੇ ਵਿਚ ਭਰਤੀ ਕਰਾਇਆ ਗਿਆ ਹੈ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ। ਪ੍ਰਾਪਤ ਜਾਣਕਾਰੀ ਦੇ ਅਨੁਸਾਰ ਮ੍ਰਿਤਕ ਵਿਅਕਤੀ ਦੀਆਂ 2 ਧੀਆਂ ਅਤੇ 1 ਪੁੱਤਰ ਹੈ। ਦੱਸਿਆ ਜਾ ਰਿਹਾ ਹੈ ਕਿ ਜਗਜੀਤ ਸਿੰਘ ਪਰਿਵਾਰ ਇਕੱਲਾ ਹੀ ਕਮਾਉਣ ਵਾਲਾ ਸੀ। ਇਸ ਦੁਖਦ ਹਾਦਸੇ ਵਿਚ ਜਗਜੀਤ ਦੀ ਮੌ-ਤ ਤੋਂ ਬਾਅਦ ਉਸ ਦੇ ਪਰਿਵਾਰ ਵਿਚ ਗਹਿਰਾ ਸੋਗ ਹੈ। ਉਸ ਦੇ ਜਾਣ ਤੋਂ ਬਾਅਦ ਪਰਿਵਾਰ ਦਾ ਕੋਈ ਵੀ ਸਹਾਰਾ ਨਹੀਂ ਬਚਿਆ।