ਪੰਜਾਬ ਵਿਚ ਜਿਲ੍ਹਾ ਫਰੀਦਕੋਟ ਦੇ ਜੈਤੋ ਕਸਬੇ ਵਿੱਚ ਇਕ ਸ਼ਰਾਬ ਦੇ ਠੇਕੇਦਾਰ ਨੇ ਆਪਣੇ ਸਾਬਕਾ ਵਰਕਰ ਦਾ ਕ-ਤ-ਲ ਕਰ ਦਿੱਤਾ ਹੈ। ਉਸ ਨੇ ਵਿਅਕਤੀ ਦੀ ਐਕਟਿਵਾ ਸਕੂਟਰੀ ਨੂੰ ਸਕਾਰਪੀਓ ਕਾਰ ਨਾਲ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿੱਚ ਜ਼ਖਮੀ ਹੋਏ ਵਿਅਕਤੀ ਦੀ ਬਠਿੰਡਾ ਏਮਜ਼ ਵਿੱਚ ਇਲਾਜ ਦੇ ਦੌਰਾਨ ਮੌ-ਤ ਹੋ ਗਈ। ਇਸ ਮਾਮਲੇ ਵਿਚ ਜੈਤੋ ਪੁਲਿਸ ਨੇ ਮ੍ਰਿਤਕ ਦੇ ਭਰਾ ਚਮਕੌਰ ਸਿੰਘ ਦੀ ਸ਼ਿਕਾਇਤ ਉਤੇ ਸ਼ਰਾਬ ਦੇ ਠੇਕੇਦਾਰ ਬਲਵਿੰਦਰ ਸਿੰਘ ਉਰਫ਼ ਕੈਪਟਨ ਅਤੇ ਦਰਸ਼ਨ ਕੁਮਾਰ ਵਾਸੀ ਕੋਟਕਪੂਰਾ ਦੇ ਖ਼ਿਲਾਫ਼ ਕ-ਤ-ਲ ਦਾ ਮਾਮਲਾ ਦਰਜ ਕਰ ਲਿਆ ਹੈ।
ਤੇਜ ਰਫਤਾਰ ਨਾਲ ਮਾਰੀ ਗਈ ਟੱਕਰ
ਚਮਕੌਰ ਸਿੰਘ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਹੈ ਕਿ ਉਹ 20 ਜੂਨ ਸ਼ਾਮ ਨੂੰ 4.30 ਵਜੇ ਉਹ ਆਪਣੇ ਭਰਾ ਬਲਕਰਨ ਸਿੰਘ ਨਾਲ ਐਕਟਿਵਾ ਉਤੇ ਸਵਾਰ ਹੋਕੇ ਜਾ ਰਿਹਾ ਸੀ। ਅਜੇ ਉਹ ਮੱਲਾ ਚੌਕ ਨੇੜੇ ਪੁੱਜੇ ਸਨ ਕਿ ਬਲਵਿੰਦਰ ਸਿੰਘ ਉਰਫ਼ ਕੈਪਟਨ ਅਤੇ ਦਰਸ਼ਨ ਕੁਮਾਰ ਸਕਾਰਪੀਓ ਵਿੱਚ ਆ ਗਏ। ਸਕਾਰਪੀਓ ਨੂੰ ਬਲਵਿੰਦਰ ਸਿੰਘ ਚਲਾ ਰਿਹਾ ਸੀ। ਉਸ ਨੇ ਐਕਟਿਵਾ ਨੂੰ ਸਿੱਧੀ ਟੱਕਰ ਮਾਰ ਦਿੱਤੀ। ਟੱਕਰ ਹੁੰਦੇ ਹੀ ਉਹ ਦੋਵੇਂ ਜਣੇ ਸੜਕ ਉਤੇ ਡਿੱਗ ਪਏ। ਇਹ ਟੱਕਰ ਬਹੁਤ ਤੇਜ਼ ਸਪੀਡ ਨਾਲ ਮਾਰੀ ਗਈ।
ਸਾਥ ਛੱਡਣ ਤੋਂ ਬਾਅਦ ਜਿੱਦਬਾਜੀ ਵਿਚ ਕੀਤਾ ਇਹ ਕਾਰ-ਨਾਮਾ
ਚਮਕੌਰ ਸਿੰਘ ਨੇ ਦੱਸਿਆ ਕਿ ਹਾਦਸੇ ਵਿੱਚ ਜ਼ਖ਼ਮੀ ਹੋਏ ਬਲਕਰਨ ਸਿੰਘ ਨੂੰ ਲੋਕਾਂ ਦੀ ਮਦਦ ਨਾਲ ਉਸ ਨੇ ਸਿਵਲ ਹਸਪਤਾਲ ਬਾਜਾਖਾਨਾ ਪਹੁੰਚਦੇ ਕਰਿਆ, ਜਿੱਥੋਂ ਉਸ ਦਾ ਹਾਲ ਜ਼ਿਆਦਾ ਗੰਭੀਰ ਹੋਣ ਕਾਰਨ ਉਸ ਨੂੰ ਏਮਜ਼ ਬਠਿੰਡਾ ਲੈ ਕੇ ਜਾਣਾ ਪਿਆ। ਪਰ ਉਥੇ ਇਲਾਜ ਦੌਰਾਨ ਬਲਕਰਨ ਸਿੰਘ ਦੀ ਮੌ-ਤ ਹੋ ਗਈ। ਚਮਕੌਰ ਸਿੰਘ ਨੇ ਦੱਸਿਆ ਕਿ ਬਲਕਰਨ ਸਿੰਘ, ਬਲਵਿੰਦਰ ਅਤੇ ਦਰਸ਼ਨ ਨਾਲ ਮਿਲ ਕੇ ਸ਼ਰਾਬ ਵੇਚਣ ਦਾ ਕੰਮ ਕਰਦਾ ਸੀ, ਪਰ ਪਿਛਲੇ ਕੁਝ ਸਮੇਂ ਤੋਂ ਬਲਕਰਨ ਸਿੰਘ ਨੇ ਦੋਵਾਂ ਨੂੰ ਛੱਡ ਕੇ, ਆਪਣੀ ਲਿਆ ਕੇ ਵੱਖਰੀ ਸ਼ਰਾਬ ਵੇਚਣੀ ਸ਼ੁਰੂ ਕਰ ਦਿੱਤੀ ਸੀ।
ਚਮਕੌਰ ਸਿੰਘ ਨੇ ਦੱਸਿਆ ਕਿ ਇਸੇ ਰੰਜਿਸ਼ ਕਾਰਨ ਦੋਸ਼ੀਆਂ ਨੇ ਉਸ ਦੇ ਭਰਾ ਦਾ ਕ-ਤ-ਲ ਕਰ ਦਿੱਤਾ। ਦੂਜੇ ਪਾਸੇ ਜੈਤੋ ਦੇ ਥਾਣਾ ਇੰਚਾਰਜ ਸੁਖਦਰਸ਼ਨ ਕੁਮਾਰ ਦੇ ਦੱਸਣ ਅਨੁਸਾਰ ਸ਼ਿਕਾਇਤ ਦੇ ਆਧਾਰ ਉਤੇ ਦੋਸ਼ੀਆਂ ਖ਼ਿਲਾਫ਼ ਕ-ਤ-ਲ ਦਾ ਕੇਸ ਦਰਜ ਕਰ ਲਿਆ ਗਿਆ ਹੈ, ਹਾਲਾਂਕਿ ਦੋਸ਼ੀਆਂ ਦੀ ਅਜੇ ਤੱਕ ਗ੍ਰਿਫ਼ਤਾਰੀ ਨਹੀਂ ਹੋਈ।