ਪੰਜਾਬ ਵਿਚ ਅਬੋਹਰ ਦੇ ਹਨੂੰਮਾਨਗੜ੍ਹ ਰੋਡ ਤੋਂ ਲੰਘਦੀ ਮਲੂਕਪੁਰਾ ਮਾਈਨਰ ਨਹਿਰ ਵਿੱਚ ਇੱਕ ਨੌਜਵਾਨ ਨੇ ਛਾਲ ਲਾ ਕੇ ਖੁ-ਦ-ਕੁ-ਸ਼ੀ ਕਰ ਲਈ ਹੈ। ਉਕਤ ਨੌਜਵਾਨ ਨੇ ਆਪਣੇ ਮੋਟਰਸਾਈਕਲ ਨੂੰ ਨਹਿਰ ਦੇ ਕਿਨਾਰੇ ਖੜ੍ਹਾ ਕਰ ਦਿੱਤਾ ਅਤੇ ਟੀ-ਸ਼ਰਟ, ਜੁੱਤੀ, ਆਈ-ਕਾਰਡ ਵੀ ਉੱਥੇ ਹੀ ਰੱਖ ਦਿੱਤਾ। ਜਿਸ ਤੋਂ ਬਾਅਦ ਸੂਚਨਾ ਮਿਲਣ ਉਤੇ ਪੁਲਿਸ ਨੇ ਮੌਕੇ ਉਤੇ ਪਹੁੰਚ ਕੇ ਦੇਹ ਦੀ ਭਾਲ ਸ਼ੁਰੂ ਕਰ ਦਿੱਤੀ। ਨੌਜਵਾਨ ਦੀ ਦੇਹ ਦੁਪਹਿਰ ਸਮੇਂ ਕੰਧਵਾਲਾ ਰੋਡ ਗੁਰਦੁਆਰਾ ਸਾਹਿਬ ਨੇੜੇ ਮਿਲੀ।
ਥਾਣਾ ਸਿਟੀ ਦੋ ਦੀ ਪੁਲਿਸ ਨੇ ਦੇਹ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਪੋਸਟ ਮਾਰਟਮ ਲਈ ਹਸਪਤਾਲ ਦੀ ਮੋਰਚਰੀ ਵਿਚ ਰਖਵਾਇਆ ਹੈ। ਹਾਲਾਂਕਿ ਉਸ ਨੌਜਵਾਨ ਨੇ ਅਜਿਹਾ ਕਿਉਂ ਕੀਤਾ ਇਸ ਬਾਰੇ ਅਜੇ ਤੱਕ ਕੁਝ ਵੀ ਪਤਾ ਨਹੀਂ ਲੱਗਿਆ ਹੈ।
ਪੈਟਰੋਲ ਪੰਪ ਉਤੇ ਕੰਮ ਕਰਦਾ ਸੀ ਨੌਜਵਾਨ
ਇਸ ਮਾਮਲੇ ਸਬੰਧੀ ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਹਿੰਮਤਪੁਰਾ ਦਾ ਰਹਿਣ ਵਾਲਾ ਸ਼ੇਸ਼ਕਰਨ ਉਮਰ 40 ਸਾਲ ਪਿੰਡ ਦੋਦੇਵਾਲਾ ਵਿੱਚ ਰਿਲਾਇੰਸ ਦੇ ਪੈਟਰੋਲ ਪੰਪ ਉਤੇ ਕੰਮ ਕਰਦਾ ਸੀ। ਉਸ ਦੀ ਪਤਨੀ ਪਿਛਲੇ ਕੁਝ ਦਿਨਾਂ ਤੋਂ ਆਪਣੇ ਲੜਕੇ ਸਮੇਤ ਆਪਣੇ ਪੇਕੇ ਘਰ ਗਈ ਹੋਈ ਸੀ। ਅੱਜ ਕੰਮ ਉਤੇ ਜਾਣ ਸਮੇਂ ਸ਼ੇਸ਼ਕਰਨ ਆਪਣਾ ਹੈਲਮੇਟ ਅਤੇ ਬੈਗ ਆਪਣੇ ਨਾਲ ਨਹੀਂ ਲੈ ਕੇ ਗਿਆ ਅਤੇ ਘਰੋਂ ਗਾਇਬ ਹੋ ਗਿਆ।
ਇਸ ਤੋਂ ਬਾਅਦ ਉਹ ਅਬੋਹਰ ਆ ਗਿਆ। ਉਸ ਨੇ ਹਨੂੰਮਾਨਗੜ੍ਹ ਰੋਡ ਤੋਂ ਲੰਘਦੀ ਨਹਿਰ ਦੇ ਕਿਨਾਰੇ ਆਪਣਾ ਮੋਟਰਸਾਈਕਲ ਖੜ੍ਹਾ ਕੀਤਾ ਅਤੇ ਕੰਪਨੀ ਦੀ ਟੀ-ਸ਼ਰਟ, ਆਈਡੀ ਕਾਰਡ ਅਤੇ ਬੂਟ ਰੱਖ ਕੇ ਨਹਿਰ ਵਿੱਚ ਛਾਲ ਲਾ ਦਿੱਤੀ। ਇਸ ਸਬੰਧੀ ਨਰ ਸੇਵਾ ਨਰਾਇਣ ਸੇਵਾ ਸੰਮਤੀ ਨੂੰ ਸੂਚਨਾ ਮਿਲਣ ਉਤੇ ਕਮੇਟੀ ਮੈਂਬਰ ਬਿੱਟੂ ਨਰੂਲਾ, ਮੋਨੂੰ ਸੁਭਾਸ਼ ਕੰਬੋਜ ਤੁਰੰਤ ਮੌਕੇ ਉਤੇ ਪਹੁੰਚੇ ਅਤੇ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਵਲੋਂ ਪਹਿਚਾਣ ਪੱਤਰ ਰਾਹੀਂ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕੀਤਾ ਗਿਆ।
ਨਹਿਰ ਵਿਚ ਨਹਾਉਣ ਵਾਲੇ ਲੋਕਾਂ ਨੇ ਦੇਹ ਕੱਢ ਕੇ ਰੱਖੀ ਕਿਨਾਰੇ
ਸਭ ਨੇ ਨਹਿਰ ਵਿਚ ਉਸ ਦੀ ਭਾਲ ਸ਼ੁਰੂ ਕਰ ਦਿੱਤੀ। ਦੁਪਹਿਰ ਬਾਅਦ ਉਸ ਦੀ ਦੇਹ ਕੰਧਵਾਲਾ ਰੋਡ ਤੋਂ ਨਹਿਰ ਵਿਚੋਂ ਮਿਲੀ। ਜਿਸ ਨੂੰ ਸ਼ਾਇਦ ਨਹਿਰ ਵਿਚ ਨਹਾ ਰਹੇ ਕੁਝ ਲੋਕਾਂ ਨੇ ਬਾਹਰ ਕੱਢ ਦਿੱਤਾ ਸੀ। ਸੂਚਨਾ ਮਿਲਣ ਉਤੇ ਪੁਲਿਸ ਵਲੋਂ ਮੌਕੇ ਉਤੇ ਪਹੁੰਚ ਕੇ ਦੇਹ ਨੂੰ ਪੋਸਟ ਮਾਰਟਮ ਲਈ ਹਸਪਤਾਲ ਦੀ ਮੋਰਚਰੀ ਵਿਚ ਰਖਵਾਇਆ ਗਿਆ। ਦੂਜੇ ਪਾਸੇ ਸੂਚਨਾ ਮਿਲਣ ਉਤੇ ਮ੍ਰਿਤਕ ਦੇ ਚਚੇਰੇ ਭਰਾ ਸੰਜੇ ਨੇ ਵੀ ਮੌਕੇ ਉਤੇ ਪਹੁੰਚ ਕੇ ਮ੍ਰਿਤਕ ਦੀ ਪਹਿਚਾਣ ਕੀਤੀ। ਪੁਲਿਸ ਮਾਮਲੇ ਇਸ ਦੀ ਜਾਂਚ ਕਰ ਰਹੀ ਹੈ।