ਇਹ ਦੁਖ-ਦਾਈ ਸਮਾਚਾਰ ਚੰਡੀਗੜ੍ਹ ਤੋਂ ਸਾਹਮਣੇ ਆਇਆ ਹੈ। ਇਥੇ 10 ਅਣਪਛਾਤੇ ਨੌਜਵਾਨਾਂ ਨੇ ਇਕ ਨਾਬਾ-ਲਗ ਵਿਦਿਆਰਥੀ ਦਾ ਕ-ਤ-ਲ ਕਰ ਦਿੱਤਾ ਹੈ। ਇਸ ਮਾਮਲੇ ਦੀ ਸੂਚਨਾ ਮਿਲਦਿਆਂ ਹੀ ਡੀ. ਐਸ. ਪੀ. ਅਤੇ ਮੌਲੀ ਜਾਗਰਾਂ ਥਾਣਾ ਇੰਚਾਰਜ ਮੌਕੇ ਉਤੇ ਪਹੁੰਚੇ। ਮ੍ਰਿਤਕ ਨੌਜਵਾਨ ਦੀ ਪਹਿਚਾਣ ਸੌਰਵ ਉਮਰ 16 ਸਾਲ ਪੁੱਤਰ ਜਗਦੀਸ਼ ਵਾਸੀ ਵਿਕਾਸ ਨਗਰ ਦੇ ਰੂਪ ਵਜੋਂ ਹੋਈ ਹੈ। ਮ੍ਰਿਤਕ ਦੇ ਪਿਤਾ ਜਗਦੀਸ਼ ਨੇ ਦੱਸਿਆ ਕਿ ਉਹ ਅਤੇ ਉਸ ਦੀ ਪਤਨੀ ਇੱਕ ਫੈਕਟਰੀ ਵਿੱਚ ਕੰਮ ਕਰਦੇ ਹਨ ਅਤੇ ਉਹ ਵਿਕਾਸ ਨਗਰ ਵਿੱਚ ਇਕ ਕਿਰਾਏ ਦੇ ਮਕਾਨ ਵਿੱਚ ਰਹਿੰਦੇ ਹਨ। ਸੌਰਵ ਉਨ੍ਹਾਂ ਦਾ ਸਭ ਤੋਂ ਵੱਡਾ ਪੁੱਤਰ ਸੀ, ਜਿਸ ਨੇ ਹੁਣੇ ਹੀ 10ਵੀਂ ਪਾਸ ਕੀਤੀ ਸੀ।
ਉਨ੍ਹਾਂ ਦੱਸਿਆ ਕਿ ਗੁਆਂਢ ਵਿੱਚ ਰਹਿਣ ਵਾਲੇ ਇੱਕ ਬੱ-ਚੇ ਦਾ ਜਨਮ ਦਿਨ ਸੀ, ਜਿਸ ਵਿੱਚ ਸ਼ਾਮਲ ਹੋਣ ਲਈ ਉਹ ਤਿਆਰੀ ਕਰ ਰਹੇ ਸਨ। ਜਗਦੀਸ਼ ਨੇ ਸੌਰਵ ਨੂੰ 500 ਰੁਪਏ ਦੇ ਖੁਲੇ ਪੈਸੇ ਲੈਣ ਲਈ ਬਾਜ਼ਾਰ ਭੇਜਿਆ ਸੀ। ਉਹ ਪੈਸਿਆਂ ਨੂੰ ਲੈ ਕੇ ਘਰ ਦੇ ਨੇੜੇ ਪਾਰਕ ਵਿਚ ਪਹੁੰਚਿਆ ਤਾਂ 8-10 ਨੌਜਵਾਨਾਂ ਨੇ ਉਸ ਉਤੇ ਚਾ-ਕੂ ਨਾਲ ਵਾਰ ਕਰ ਦਿੱਤਾ। ਦੋਸ਼ੀਆਂ ਨੇ ਉਸ ਦੇ ਢਿੱ-ਡ ਵਿੱਚ ਕਈ ਵਾਰ ਕੀਤੇ ਅਤੇ ਉਸ ਦਾ ਕਾਫੀ ਬਲੱਡ ਵਹਿ ਗਿਆ।
ਉਨ੍ਹਾਂ ਦੱਸਿਆ ਕਿ ਸੌਰਵ ਜ਼ਖਮੀ ਹਾਲ ਵਿੱਚ ਘਰ ਪਹੁੰਚਿਆ ਅਤੇ ਥੱਲ੍ਹੇ ਡਿੱਗ ਪਿਆ। ਇਹ ਦੇਖ ਕੇ ਗੁਆਂਢੀਆਂ ਨੇ ਪਿਤਾ ਜਗਦੀਸ਼ ਨੂੰ ਇਸ ਦੀ ਜਾਣਕਾਰੀ ਦਿੱਤੀ। ਬੇਟੇ ਨੂੰ ਇਸ ਹਾਲ ਵਿਚ ਦੇਖ ਕੇ ਮਾਪੇ ਡਰ ਗਏ। ਇਸ ਦੌਰਾਨ ਗੁਆਂਢੀ ਸੁਚੇਤ ਰਹੇ ਅਤੇ ਸੌਰਵ ਦੇ ਪੇਟ ਉਤੇ ਕੱਪੜਾ ਬੰਨ੍ਹ ਕੇ ਉਸ ਨੂੰ ਐਕਟਿਵਾ ਉਤੇ ਸੈਕਟਰ-32 ਹਸਪਤਾਲ ਲੈ ਗਏ।
ਹਸਪਤਾਲ ਵਿਚ ਮੁੱਢਲੀ ਜਾਂਚ ਤੋਂ ਬਾਅਦ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਪੁਲਿਸ ਦੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਦੋਸ਼ੀਆਂ ਨੇ ਸੌਰਵ ਦੇ ਪੇਟ ਵਿਚ ਕਈ ਵਾਰ ਕੀਤੇ ਸਨ, ਜਿਸ ਕਾਰਨ ਪੇਟ ਵਿਚ ਗੰਭੀਰ ਸੱਟਾਂ ਲੱਗਣ ਕਾਰਨ ਉਸ ਦੀ ਮੌ-ਤ ਹੋ ਗਈ। ਪੁਲਿਸ ਨੇ ਮੌਕੇ ਦਾ ਮੁਆਇਨਾ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।