ਉੱਤਰ ਪ੍ਰਦੇਸ਼ (UP) ਦੇ ਖੁਰਜਾ ਬਾਗਪਤ ਤੋਂ ਬੁਲੰਦਸ਼ਹਿਰ ਵਾਪਸ ਆ ਰਹੇ ਕਾਰ ਵਿਚ ਸਵਾਰ ਤਿੰਨ ਨੌਜਵਾਨ ਨਾਲ ਹਾਦਸਾ ਵਾਪਰ ਗਿਆ। ਇਹ ਨੌਜਵਾਨ ਸਵੇਰੇ 4 ਵਜੇ ਦਾਦਰੀ ਇਲਾਕੇ ਵਿਚ ਪੈਂਦੇ ਈਸਟਰਨ ਪੈਰੀਫੇਰਲ ਤੋਂ ਵਾਪਸ ਆਉਂਦੇ ਸਮੇਂ ਗਾਜ਼ੀਆਬਾਦ ਨੇੜੇ ਕਾਰ ਪਲਟ ਜਾਣ ਕਾਰਨ ਗੰਭੀਰ ਜ਼ਖਮੀ ਹੋ ਗਏ ਸਨ। ਇਸ ਹਾਦਸੇ ਦੀ ਸੂਚਨਾ ਮਿਲਣ ਉਤੇ ਪੁਲਿਸ ਨੇ ਮੌਕੇ ਉਤੇ ਪਹੁੰਚ ਕੇ ਸਾਰੇ ਜ਼ਖਮੀਆਂ ਨੂੰ ਨੇੜੇ ਦੇ ਹਸਪਤਾਲ ਵਿਚ ਦਾਖਲ ਕਰਵਾਇਆ। ਕਾਰ ਵਿੱਚ ਸਵਾਰ ਤਿੰਨੋਂ ਨੌਜਵਾਨਾਂ ਦੀ ਇਲਾਜ ਦੌਰਾਨ ਮੌ-ਤ ਹੋ ਗਈ ਹੈ। ਸਾਰੇ ਮ੍ਰਿਤਕ ਨੌਜਵਾਨ ਜ਼ਿਲ੍ਹਾ ਬੁਲੰਦਸ਼ਹਿਰ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ।
ਜ਼ਿਲ੍ਹਾ ਬੁਲੰਦਸ਼ਹਿਰ ਤੋਂ ਬਸਪਾ ਦੇ ਸਾਬਕਾ ਉਮੀਦਵਾਰ ਰਹੇ ਮਨੋਜ ਗੌਤਮ ਦੇ ਛੋਟੇ ਭਰਾ ਸੰਜੀਵ ਗੌਤਮ ਉਮਰ 25 ਸਾਲ ਪੁੱਤਰ ਲਾਚਾਰੀ ਸਿੰਘ ਵਾਸੀ ਸਿਕੰਦਰਾਬਾਦ, ਉਮੀਦਵਾਰ ਸਿਕੰਦਰਾਬਾਦ, ਆਪਣੇ ਡਰਾਈਵਰ ਹਨੀ ਸਿੰਘ ਉਮਰ 22 ਸਾਲ ਪੁੱਤਰ ਸ. ਸੰਜੀਵ ਸਿੰਘ ਵਾਸੀ ਸੈਂਡਾ ਫਰੀਦਪੁਰ ਅਤੇ ਪ੍ਰਖਰ ਉਮਰ 25 ਸਾਲ ਪੁੱਤਰ ਰਾਜੀਵ ਸ਼ਰਮਾ ਵਾਸੀ ਬੁਲੰਦਸ਼ਹਿਰ ਆਪਣੇ ਨਿੱਜੀ ਕੰਮ ਲਈ ਬਾਗਪਤ ਇਲਾਕੇ ਵਿਚ ਗਏ ਹੋਏ ਸਨ।
ਉਨ੍ਹਾਂ ਦੀ ਕ੍ਰੇਟਾ ਕਾਰ ਐਤਵਾਰ ਸਵੇਰੇ ਦਾਦਰੀ ਵਿਚ ਈਸਟਰਨ ਪੈਰੀਫੇਰਲ ਦੇ ਨੇੜੇ ਆਪਣਾ ਸੰਤੁਲਨ ਖੋ ਕੇ ਪਲਟੀ ਖਾ ਗਈ। ਜਿਸ ਤੋਂ ਬਾਅਦ ਸਾਰੇ ਜ਼ਖਮੀਆਂ ਨੂੰ ਦਾਦਰੀ ਦੇ ਅਸ਼ੋਕਾ ਹਸਪਤਾਲ ਵਿਚ ਭਰਤੀ ਕਰਾਇਆ ਗਿਆ। ਜਿੱਥੇ ਇਲਾਜ ਦੌਰਾਨ ਤਿੰਨੋਂ ਹੀ ਨੌਜਵਾਨਾਂ ਦੀ ਮੌ-ਤ ਹੋ ਗਈ। ਪੁਲਿਸ ਨੇ ਇਨ੍ਹਾਂ ਦੀ ਸ਼ਨਾਖਤ ਕਰਦੇ ਹੋਏ ਪਰਿਵਾਰਕ ਮੈਂਬਰਾਂ ਨੂੰ ਮੌ-ਤ ਦੀ ਸੂਚਨਾ ਦਿੱਤੀ।
ਪੁਲਿਸ ਨੇ ਕਾਰ ਵਿਚੋਂ ਤਿੰਨ ਲੱਖ ਰੁਪਏ ਕੀਤੇ ਬਰਾਮਦ
ਪੁਲਿਸ ਨੇ ਦੇਹਾ ਦਾ ਪੰਚਨਾਮਾ ਭਰ ਕੇ ਪੋਸਟ ਮਾਰਟਮ ਲਈ ਭੇਜ ਦਿੱਤਾ। ਪੁਲੀਸ ਨੂੰ ਮ੍ਰਿਤਕਾਂ ਦੀ ਕ੍ਰੇਟਾ ਕਾਰ ਵਿਚੋਂ ਤਿੰਨ ਲੱਖ ਰੁਪਏ ਦੀ ਨਕਦੀ ਬਰਾਮਦ ਹੋਈ ਹੈ, ਜਿਸ ਨੂੰ ਪਰਿਵਾਰਕ ਮੈਂਬਰਾਂ ਹਵਾਲੇ ਕਰ ਦਿੱਤਾ ਗਿਆ ਹੈ। ਤਿੰਨਾਂ ਨੌਜਵਾਨਾਂ ਦੀ ਮੌ-ਤ ਨਾਲ ਪਰਿਵਾਰਕ ਮੈਂਬਰਾਂ ਵਿੱਚ ਮਾਤਮ ਛਾ ਗਿਆ ਹੈ। ਮ੍ਰਿਤਕ ਦੇ ਪਰਿਵਾਰਕ ਮੈਂਬਰ ਘਟਨਾ ਵਾਲੀ ਥਾਂ ਲਈ ਰਵਾਨਾ ਹੋ ਗਏ ਹਨ।