ਅੰਬਾਲਾ ਵਿਚ ਕਰੰਟ ਲੱਗਣ ਨਾਲ ਇਕ ਮਹਿਲਾ ਦੀ ਮੌ-ਤ ਹੋ ਗਈ। ਨਰਾਇਣਗੜ੍ਹ ਸਿਵਲ ਹਸਪਤਾਲ ਦੇ ਪੋਸਟ ਮਾਰਟਮ ਹਾਊਸ ਵਿੱਚ ਸਹੁਰੇ ਅਤੇ ਪੇਕੇ ਦੋਵੇਂ ਆਪਸ ਵਿੱਚ ਭਿੜ ਗਏ। ਪੇਕੇ ਧਿਰ ਮਹਿਲਾ ਦੇ ਪਤੀ ਨੂੰ ਗ੍ਰਿਫਤਾਰ ਕਰਨ ਦੇ ਨਾਲ-ਨਾਲ ਦੇਹ ਨੂੰ ਮੋਹਾਲੀ ਲਿਜਾਣ ਦੀ ਮੰਗ ਤੇ ਅੜੇ ਸਨ। ਇਸ ਮਾਮਲੇ ਨੂੰ ਵਧਦਾ ਦੇਖ ਪੁਲਿਸ ਨੂੰ ਦਖਲ ਦੇਣਾ ਪਿਆ।
ਤੁਹਾਨੂੰ ਦੱਸ ਦੇਈਏ ਕਿ ਮ੍ਰਿਤਕ ਦੇਹ ਦੇ ਅੰਤਿਮ ਸੰਸਕਾਰ ਨੂੰ ਲੈ ਕੇ ਸਹੁਰੇ ਅਤੇ ਪੇਕੇ ਸਵੇਰ ਤੋਂ ਹੀ ਆਹਮੋ-ਸਾਹਮਣੇ ਸਨ। ਸਹੁਰਾ ਪੱਖ ਪਿੰਡ ਕੋੜਵਾ ਖੁਰਦ ਵਿੱਚ ਅੰਤਿਮ ਸੰਸਕਾਰ ਕਰਨਾ ਚਾਹੁੰਦਾ ਸੀ ਅਤੇ ਪੇਕਿਆਂ ਵਾਲਾ ਪਰਿਵਾਰ ਮ੍ਰਿਤਕ ਦੇਹ ਨੂੰ ਆਪਣੇ ਨਾਲ ਲੈ ਕੇ ਜਾਣ ਉਤੇ ਅੜੇ ਹੋਏ ਸਨ।
ਪੇਕੇ ਪਰਿਵਾਰ ਦਾ ਦੋਸ਼ ਹੈ ਕਿ ਉਨ੍ਹਾਂ ਦੀ ਲੜਕੀ ਦੀ ਕਰੰਟ ਲਾ ਕੇ ਹੱ-ਤਿ-ਆ ਕੀਤੀ ਗਈ ਹੈ। ਜੇਕਰ ਮੌਤ ਬਿਜਲੀ ਦਾ ਕਰੰਟ ਲੱਗਣ ਨਾਲ ਹੋਈ ਹੈ ਤਾਂ ਉਨ੍ਹਾਂ ਦੇ ਆਉਣ ਤੋਂ ਪਹਿਲਾਂ ਪਤੀ ਅਤੇ ਸਹੁਰਾ ਭੱਜ ਕਿਉਂ ਗਏ? ਉਨ੍ਹਾਂ ਨੇ ਥਾਣਾ ਸ਼ਹਿਜ਼ਾਦਪੁਰ ਵਿਖੇ ਮਹਿਲਾ ਦੇ ਸਹੁਰਿਆਂ ਉਤੇ ਦੁਖੀ ਪ੍ਰੇਸ਼ਾਨ ਕਰਨ ਦੇ ਦੋਸ਼ ਲਗਾਉਂਦੇ ਹੋਏ ਬਿਆਨ ਦਰਜ ਕਰਵਾਏ ਹਨ।
ਮ੍ਰਿਤਕਾ ਦੇ ਭਰਾ ਸੁਖਬੀਰ ਸਿੰਘ ਨੇ ਦੋਸ਼ ਲਾਇਆ ਕਿ ਉਸ ਦੇ ਜੀਜਾ ਪ੍ਰਵੀਨ ਕੁਮਾਰ, ਸਹੁਰੇ ਮਾਨ ਸਿੰਘ, ਨਣਦ ਰਾਜਵਿੰਦਰ ਕੌਰ, ਅੰਸ਼ੂ, ਜਠਾਣੀ ਸੁਮਨ ਅਤੇ ਜੇਠ ਸੰਦੀਪ ਸਿੰਘ ਕੁੱਟ-ਮਾਰ ਕਰਦੇ ਸਨ। 25 ਜੂਨ ਦੀ ਰਾਤ ਨੂੰ ਪ੍ਰਵੀਨ ਨੇ ਉਸ ਦੀ ਭੈਣ ਨਾਲ ਕੁੱਟ-ਮਾਰ ਕੀਤੀ ਸੀ।
ਪਿੰਡ ਕੋੜਵਾ ਖੁਰਦ ਵਿਚ ਹੋਈ ਸੀ ਵਿਆਹੁਤਾ ਮਹਿਲਾ ਦੀ ਮੌ-ਤ
ਦੱਸਿਆ ਜਾ ਰਿਹਾ ਹੈ ਕਿ ਕੋੜਵਾ ਖੁਰਦ ਵਿਚ ਛੱਤ ਉਤੇ ਕੱਪੜੇ ਸੁਕਾਉਣ ਗਈ ਮਨਪ੍ਰੀਤ ਕੌਰ ਦੀ ਸ਼ੱ-ਕੀ ਹਾਲ ਵਿਚ ਕਰੰਟ ਲੱਗਣ ਨਾਲ ਮੌ-ਤ ਹੋ ਗਈ ਸੀ। ਮਹਿਲਾ ਦੀ ਮੌ-ਤ ਦੀ ਸੂਚਨਾ ਮਾਪਿਆਂ ਨੂੰ ਦੇਣ ਤੋਂ ਬਾਅਦ ਪਤੀ ਅਤੇ ਸਹੁਰਾ ਘਰੋਂ ਫਰਾਰ ਹੋ ਗਏ ਸਨ। ਹਾਲਾਂਕਿ ਬਾਅਦ ਵਿਚ ਮਹਿਲਾ ਦਾ ਸਹੁਰਾ ਥਾਣੇ ਪਹੁੰਚ ਗਿਆ ਸੀ। ਪਰਿਵਾਰਕ ਮੈਂਬਰਾਂ ਨੇ ਮੌ-ਤ ਉਤੇ ਸਵਾਲ ਖੜ੍ਹੇ ਕੀਤੇ ਹਨ। ਪੁਲਿਸ ਦਾ ਕਹਿਣਾ ਹੈ ਕਿ ਮੌ-ਤ ਦੇ ਕਾਰਨਾਂ ਦਾ ਪਤਾ ਪੋਸਟ ਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਲੱਗੇਗਾ।
ਛੱਤ ਤੇ ਕੱਪੜੇ ਸੁੱਕਣੇ ਪਾਉਣ ਗਈ ਮਹਿਲਾ ਦੀ ਸ਼ੱ-ਕੀ ਹਾਲ ਵਿੱਚ ਕਰੰਟ ਲੱਗਣ ਨਾਲ ਮੌ-ਤ ਹੋ ਗਈ। ਮਾਮਲਾ ਸ਼ਹਿਜ਼ਾਦਪੁਰ ਥਾਣਾ ਖੇਤਰ ਅਧੀਨ ਆਉਂਦੇ ਪਿੰਡ ਕੋੜਵਾ ਖੁਰਦ ਦਾ ਹੈ। ਮ੍ਰਿਤਕਾ ਦੀ ਪਹਿਚਾਣ ਮਨਪ੍ਰੀਤ ਕੌਰ ਪਤਨੀ ਪ੍ਰਵੀਨ ਉਰਫ਼ ਕਾਕਾ ਦੇ ਰੂਪ ਵਜੋਂ ਹੋਈ ਹੈ।